ਖਾਰਾ ਪਾਣੀ ਮਿਲਾ ਕੇ ਤਿਆਰ ਕੀਤਾ ਨਕਲੀ ਖੂਨ, ਫਿਰ ਕੀਤੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹਿਰ ਵਿਚ ਬੀਤੇ ਛੇ ਮਹੀਨਿਆਂ ਤੋਂ ਖਾਰੇ ਪਾਣੀ ਤੋਂ ਤਿਆਰ ਹੋਣ ਵਾਲੇ ਖੂਨ ਦੇ ਕਾਰੋਬਾਰ ਵਿਚ ਐਸਟੀਐਫ ਨੇ ਪੰਜ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ।

The Gang

ਲਖਨਊ, ( ਪੀਟੀਆਈ ) : ਯੂਪੀ ਦੀ ਰਾਜਧਾਨੀ ਲਖਨਊ ਵਿਚ ਨਕਲੀ ਖੂਨ ਦੇ ਕਾਰੋਬਾਰ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿਤਾ ਹੈ। ਸ਼ਹਿਰ ਵਿਚ ਬੀਤੇ ਛੇ ਮਹੀਨਿਆਂ ਤੋਂ ਖਾਰੇ ਪਾਣੀ ਤੋਂ ਤਿਆਰ ਹੋਣ ਵਾਲੇ ਖੂਨ ਦੇ ਕਾਰੋਬਾਰ ਵਿਚ ਐਸਟੀਐਫ ਨੇ ਪੰਜ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਪਤਾ ਲਗਾ ਹੈ ਕਿ ਹੁਣ ਤੱਕ ਇਕ ਹਜ਼ਾਰ ਤੋ ਵੱਧ ਮਰੀਜ਼ਾਂ ਨੂੰ ਇਹ ਖੂਨ ਵੇਚਿਆ ਜਾ ਚੁੱਕਿਆ ਹੈ। ਮਰੀਜ਼ਾਂ ਦੀ ਜਿੰਦਗੀ ਨਾਲ ਖੇਡਣ ਵਾਲੇ ਇਸ ਖੇਡ ਵਿਚ ਸ਼ਹਿਰ ਦੇ ਕਈ ਵੱਡੇ ਬਲੱਡ ਬੈਂਕ ਅਤੇ ਪੈਥੋਲਿਜੀ  ਕਰਮਚਾਰੀ ਜੁੜੇ ਹੋਏ ਹਨ।

ਮਹਤੱਵਪੂਰਨ ਸੁਰਾਗ ਹੱਥ ਲਗਣ ਤੋਂ ਬਾਅਦ ਐਸਟੀਐਫ ਨੇ ਐਫਐਸਡੀਏ ਦੇ ਨਾਲ ਬਲੱਡ ਬੈਂਕਾਂ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਬੀਐਨਕੇ , ਮੈਡੀਸਨ ਬਲੱਡ ਬੈਂਕ ਤੇ ਸਰਕਾਰ ਡਾਇਗਨੋਸਟਿਕ ਸੈਂਟਰ ਦੇ ਲੇਜ਼ਰ ਸੀਜ਼ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਐਸਟੀਐਫ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ ਸ਼ਹਿਰ ਵਿਚ ਹੋ ਰਹੇ ਨਕਲੀ ਖੂਨ ਦੇ ਕਾਰੋਬਾਰ ਦੀ ਸੂਚਨਾ ਮਿਲਣ ਤੋਂ ਬਾਅਦ ਖੂਨ ਵੇਚਣ ਵਾਲੇ ਕਈ ਨਸ਼ੇੜੀਆਂ ਨੂੰ ਗਿਰਫਤਾਰ ਕਰਕੇ ਪੁਛਗਿਛ ਕੀਤੀ ਗਈ,

ਜਿਸ ਦੌਰਾਨ ਪਤਾ ਲਗਾ ਕਿ ਤ੍ਰਿਵੇਣੀਨਗਰ ਦੇ ਇਕ ਮਕਾਨ ਵਿਚ ਖੂਨ ਦਾ ਕਾਰੋਬਾਰ ਚਲ ਰਿਹਾ ਹੈ। ਇਸ ਨੂੰ ਚਲਾਉਣ ਵਾਲੀ ਟੀਮ ਦੇ ਮਾਸਟਰਮਾਈਂਡ ਮੁਹੰਮਦ ਨਸੀਮ ਦੇ ਘਰ ਛਾਪਾ ਮਾਰਨ ਤੇ ਖਾਰੇ ਪਾਣੀ ਤੋਂ ਤਿਆਰ ਖੂਨ, ਬਲੱਡ ਬੈਗ, ਰੈਪਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਨਸੀਮ ਦੇ ਨਾਲ ਹੀ ਬਾਰਾਬੰਕੀ ਨਿਵਾਸੀ ਰਾਘਵਿੰਦਰ ਪ੍ਰਤਾਪ ਸਿੰਘ, ਸਾਦਗੰਜ ਨਿਵਾਸੀ ਰਾਸ਼ਿਦ ਅਲੀ, ਬਹਰਾਇਚ ਨਿਵਾਸੀ ਪੰਕਜ ਕੁਮਾਰ ਤ੍ਰਿਪਾਠੀ ਅਤੇ ਨਿਸ਼ਾਂਤਗੰਜ ਨਿਵਾਸੀ ਹਨੀ ਨਿਗਮ ਨੂੰ ਗਿਰਫਤਾਰ ਕੀਤਾ ਗਿਆ। ਰਾਘਵਿੰਦਰ ਪ੍ਰਤਾਪ ਨਿਰਾਲਾ ਨਗਰ ਸਥਿਤ ਬੀਐਨਕੇ ਬਲੱਡ ਬੈਂਕ ਦਾ ਲੈਬ ਤਕਨੀਸ਼ੀਅਨ ਅਤੇ ਪੰਕਜ ਤ੍ਰਿਪਾਠੀ ਲੈਬ ਅਸਿਟੇਂਟ ਨਿਕਲਿਆ।

ਦੋਨੋਂ ਨਸੀਮ ਦੇ ਘਰ ਜਾ ਕੇ ਖੂਨਦਾਨੀ ਤੋਂ ਖੂਨ ਲੈਂਦੇ ਸੀ। ਰਾਸ਼ਿਦ ਅਲੀ ਪੈਸਿਆਂ ਦਾ ਲਾਲਚ ਦੇ ਕੇ ਰਿਕਸ਼ਾ ਚਾਲਕਾਂ ਅਤੇ ਨਸ਼ਾ ਕਰਨ ਵਾਲਿਆਂ ਨੂੰ ਖੂਨ ਵੇਚਣ ਲਈ ਲਿਆਇਆ ਕਰਦਾ ਸੀ। ਹਨੀ ਨਿਗਮ ਦਾ ਕੰਮ ਮਿਲਾਵਟੀ ਖੂਨ ਦੇ ਲਈ ਸਰਟੀਫਾਈਡ ਰੈਪਰ, ਬੈਗ ਅਤੇ ਹੋਰਨਾਂ ਕਾਗਜ਼ਾਂ ਦਾ ਪ੍ਰਬੰਧ ਕਰਨਾ ਸੀ। ਐਸਐਸਪੀ ਕਲਾਨਿਧੀ ਨਥਾਨੀ ਮੁਤਾਬਕ ਇਕ ਯੂਨਿਟ ਬਲੱਡ ਵਿਚ ਖਾਰੇ ਪਾਣੀ ਨੂੰ ਮਿਲਾ ਕੇ ਦੋ ਯੂਨਿਟ ਬਣਾ ਦਿੰਦੇ ਸੀ ਤੇ ਇਸ ਨੂੰ ਪੈਕਡ ਰੈਡ ਬਲੱਡ ਸੇਲ ਕਹਿ ਕੇ ਵੇਚਿਆ ਜਾਂਦਾ ਸੀ।

ਇਸ ਦੇ ਲਈ ਸਰਟੀਫਾਈਡ ਬਲੱਡ ਬੈਂਕ ਜਿਵੇਂ ਕਿ ਸ਼ੇਖਰ ਹਸਪਤਾਲ, ਓਪੀ ਚੌਧਰੀ ਕਲੀਨਿਕ, ਮੈਡੀਸਨ ਬਲੱਡ ਬੈਂਕ, ਬੀਐਨਕੇ ਬਲੱਡ ਬੈਂਕ ਅਤੇ ਸਰਕਾਰ ਬਲੱਡ ਬੈਂਕ ਦੇ ਰੈਪਰ ਅਤੇ ਬਲੱਡ ਬੈਗ ਦੀ ਵਰਤੋ ਹੋ ਰਹੀ ਸੀ। ਇਕ ਯੂਨਿਟ ਬਲੱਡ ਦੇ ਲਈ ਖੂਨਦਾਨੀ ਨੂੰ 500 ਤੋਂ 1000 ਰੁਪਏ ਤੱਕ ਦਿਤੇ ਜਾਂਦੇ ਸਨ ਤੇ ਇਸ ਖੂਨ ਨੂੰ 2000 ਤੋਂ 4000 ਰੁਪਏ ਵਿੱਚ ਵੇਚਿਆ ਜਾਂਦਾ ਸੀ। ਸ਼ਹਿਰ ਦੇ ਨਾਲ ਹੀ ਹਸਪਤਾਲਾਂ ਦੇ ਕੋਲ ਗੈਂਗ ਨਾਲ ਜੁੜੇ ਲੋਕ ਘੁੰਮ ਕੇ ਜ਼ਰੂਰਤਮੰਦਾਂ ਨੂੰ ਫਸਾਉਂਦੇ ਸਨ। ਐਸਟੀਐਫ ਵੱਲੋਂ ਮਾਹਿਰਾਂ ਨਾਲ ਸਪੰਰਕ ਕਰਨ ਤੇ ਪਤਾ ਲਗਾ ਕਿ ਖੂਨ ਵਿਚ ਖਾਰਾ ਪਾਣੀ ਮਿਲਾਉਣ ਨਾਲ ਆਰਬੀਸੀ ਬੋਕ੍ਰੇਨ ਹੁੰਦਾ ਹੈ।

ਇਸ ਖੂਨ ਨੂੰ ਚੜਾਉਣ ਨਾਲ ਮਰੀਜ਼ ਦੀ ਤੁਰਤ ਜਾਂ ਕੁਝ ਸਮਾਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਐਚਆਈਵੀ ਅਤੇ ਹੈਪਾਟਾਈਟਸ ਦਾ ਖਤਰਾ ਵੀ ਹੁੰਦਾ ਹੈ। ਕਾਲੇ ਕਾਰੋਬਾਰੀਆਂ ਦੀ ਮੈਡੀਕਲ ਸੰਸੰਥਾਵਾਂ ਦੇ ਅੰਦਰ ਤੱਕ ਪਹੁੰਚ ਹੈ। ਅਜਿਹੇ ਵਿਚ ਜਾਨ ਬਚਾਉਣ ਲ ਲਿਆ ਜਾਣ ਵਾਲਾ ਖੂਨ ਜਾਨਲੇਵਾ ਸਾਬਤ ਹੋਣ ਦਾ ਡਰਾਵਨਾ ਸੱਚ ਵੀ ਸਾਹਮਣੇ ਆਇਆ ਹੈ।  ਕੇਜੀਐਮ ਦੇ ਸ਼ਤਾਬਦੀ ਫੇਜ਼ ਟੂ ਸਥਿਤ ਬਲੱਡ ਬੈਂਕ ਇੰਚਾਰਜ ਡਾ.ਤੁਲਿਕਾ ਚੰਦਰਾ ਦਾ ਕਹਿਣਾ ਹੈ ਕਿ ਤਿੰਨ ਸਾਲਾਂ ਤੋਂ ਅੱਖ ਅਤੇ ਅੰਗੂਠੇ ਦਾ ਇੰਮਪਰੈਸ਼ਨ ਲਿਆ ਜਾਂਦਾ ਹੈ।

ਅਜਿਹੇ ਵਿਚ ਖੂਨਦਾਨੀ ਦਾ ਰਿਕਾਰਡ ਮੌਜੂਦ ਰਹਿੰਦਾ ਹੈ ਪਰ ਸਖਤ ਨਿਗਰਾਨੀ ਦੇ ਬਾਵਜੂਦ ਮਹੀਨੇ ਵਿਚ ਇਕ-ਦੋ ਸ਼ੱਕੀ ਸਾਹਮਣੇ ਆ ਹੀ ਜਾਂਦੇ ਹਨ। ਐਸਟੀਐਫ ਅਧਿਕਾਰੀ ਨੇ ਦੱਸਿਆ ਕਿ ਇਹ ਗਿਰੋਹ ਪ੍ਰੋਫੈਸ਼ਨਲ ਲੋਕਾਂ ਤੋਂ ਬਲੱਡ ਲੈਂਦਾ ਸੀ। ਨਸ਼ੇ ਦੇ ਆਦੀ ਅਜਿਹੇ ਲੋਕਾਂ ਤੋਂ 100 ਜਾਂ 200 ਰੁਪਏ ਵਿਚ ਖੂਨ ਲੈ ਕੇ ਇਸ ਵਿਚ ਖਾਰਾ ਪਾਣੀ, ਸਾਦਾ ਪਾਣੀ ਅਤੇ ਹੋਰ ਦੂਜੇ ਤਰਲ ਪਦਾਰਥ ਮਿਲਾ ਕੇ ਦੋ ਜਾਂ ਤਿੰਨ ਯੂਨਿਟ ਬਲੱਡ ਤਿਆਰ ਕੀਤਾ ਜਾਂਦਾ ਸੀ। ਡਾਕਟਰਾਂ ਨੇ ਦੱਸਿਆ ਕਿ ਪ੍ਰੋਫੈਸ਼ਨਲ ਖੂਨਦਾਨੀਆਂ ਦੇ ਖੂਨ ਵਿਚ ਜਿਆਦਾਤਰ ਸੰਕ੍ਰਮਣ ਪਾਇਆ ਜਾਂਦਾ ਹੈ।

ਇਸ ਲਈ ਹਸਪਤਾਲਾਂ ਅਤੇ ਪ੍ਰਤਿਸ਼ਠਾਵਾਨ ਮੈਡੀਕਲ ਸੰਸੰਥਾਵਾਂ ਵਿਖੇ ਇਨਾਂ ਦਾ ਬਲੱਡ ਨਹੀਂ ਲਿਆ ਜਾਂਦਾ । ਇਸ ਗਿਰੋਹ ਵੱਲੋਂ ਬਿਨਾਂ ਕਿਸੇ ਸੰਕ੍ਰਮਣ ਦੀ ਜਾਂਚ ਕੀਤੀਆਂ ਹੀ ਖੂਨ ਲੈ ਕੇ ਮਰੀਜ਼ਾਂ ਨੂੰ ਵੇਚ ਦਿੰਦਾ ਸੀ। ਇਸ ਕਾਰੋਬਾਰ ਵਿਚ ਕਈ ਵਾਰ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਦੀ ਮਿਲੀਭੁਗਤ ਸਾਹਮਣੇ ਆ ਚੁੱਕੀ ਹੈ। ਸੰਤਬਰ ਵਿਚ ਹੀ ਅਮੇਠੀ ਨਿਵਾਸੀ ਬਜ਼ੁਰਗ ਨੂੰ ਬਿਨਾ ਖੂਨਦਾਨੀ ਦੇ ਖੂਨ ਦਿਲਾਉਣ ਦਾ ਝਾਂਸਾ ਦੇ ਕੇ ਪੰਜ ਹਜ਼ਾਰ ਰੁਪਏ ਵਸੂਲਣ ਦੇ ਮਾਮਲੇ ਵਿਚ ਇਕ ਸਫਾਈ ਕਰਮਚਾਰੀ ਨੂੰ ਦੋਸ਼ੀ ਪਾਇਆ ਗਿਆ।

ਇਸੇ ਮਹੀਨੇ ਵਿਚ ਪਲਮੋਨਰੀ ਵਿਭਾਗ ਵਿਚ ਡਾਕਟਰਰ ਦੀ ਸੂਝਬੂਝ ਨਾਲ ਕਮਿਸ਼ਨਖੋਰੀ ਦੇ ਖੇਡ ਦਾ ਖੁਲਾਸਾ ਹੋਇਆ ਸੀ। ਇਸ ਵਿਚ ਨਿਜੀ ਪੈਥੋਲਿਜੀ ਦਾ ਕਰਮਚਾਰੀ ਬਲੱਡ ਸੈਂਪਲ ਲੈਣ ਆਇਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਟਰਾਮਾ ਸੈਂਟਰ ਦੇ ਦੋ ਗਾਰਡਾਂ ਨੂੰ ਵੀ ਦਲਾਦ ਦੇ ਨਾਲ ਮਿਲੀਭੁਗਤ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ ਸੀ। ਐਸਟੀਐਫ ਦੇ ਛਾਪੇ ਤੋਂ ਬਾਅਦ ਵਿਕਾਸ ਨਗਰ ਵਿਚ ਸਥਿਤ ਮੈਡੀਸਨ ਹਸਪਤਾਲ ਅਤੇ ਬਲੱਡ ਬੈਂਕ ਅਤੇ ਨਿਰਾਲਾ ਨਗਰ ਦੇ ਬੀਐਨਕੇ ਹਸਪਤਾਲ ਅਤੇ ਬਲੱਡ ਬੈਂਕ ਵਿਚ ਸੁੰਨਸਾਨ ਪਈ ਰਹੀ। ਦੋਹਾਂ ਬਲੱਡ ਬੈਂਕਾਂ ਨੂੰ ਬੰਦ ਕਰਵਾ ਦਿਤਾ ਗਿਆ ਹੈ। ਇਨਾ ਦੋਹਾਂ ਬਲੱਡ ਬੈਂਕਾਂ ਵਿਚ ਵੱਖ-ਵੱਖ ਗਰੁੱਪਾਂ ਦੇ ਲਗਭਗ 150 ਯੂਨਿਟ ਬਲੱਡ ਉਪਲਬਧ ਰਹਿੰਦਾ ਸੀ।