ਕੱਚੇ ਅਧਿਆਪਕਾਂ ਨੇ ਖ਼ੂਨ ਤੇ ਮਿੱਟੀ ਦੇ ਲੱਡੂਆਂ ਦਾ ਸਟਾਲ ਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਕੱਚੇ ਅਧਿਆਪਕਾਂ ਨੇ ਤਨਖ਼ਾਹਾਂ ਵਿਚ ਕਟੌਤੀ ਕਰ ਕੇ ਪੱਕੇ ਕਰਨ ਦੇ ਸਰਕਾਰੀ ਫ਼ੈਸਲੇ ਵਿਰੁਧ ਇਕ ਨਿਵੇਕਲੇ ਤਰੀਕੇ ਰੋਸ ਪ੍ਰਗਟ ਕਰਦਿਆਂ........

Raw teachers used a stall of blood and soil Sweets

ਮਲੋਟ : ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਕੱਚੇ ਅਧਿਆਪਕਾਂ ਨੇ ਤਨਖ਼ਾਹਾਂ ਵਿਚ ਕਟੌਤੀ ਕਰ ਕੇ ਪੱਕੇ ਕਰਨ ਦੇ ਸਰਕਾਰੀ ਫ਼ੈਸਲੇ ਵਿਰੁਧ ਇਕ ਨਿਵੇਕਲੇ ਤਰੀਕੇ ਰੋਸ ਪ੍ਰਗਟ ਕਰਦਿਆਂ ਸਥਾਨਕ ਦਾਨੇਵਾਲਾ ਚੌਂਕ ਨਜ਼ਦੀਕ ਖ਼ੂਨ ਤੇ ਮਿੱਟੀ ਦੇ ਲੱਡੂਆਂ ਦੀ ਸਟਾਲ ਲਾਈ। ਕਿੱਲਿਆਂਵਾਲੀ ਵਿਖੇ ਹੋ ਰਹੀ ਕਾਂਗਰਸ ਪਾਰਟੀ ਦੀ ਰੈਲੀ ਵਿਚ ਸ਼ਿਰਕਤ ਕਰਨ ਜਾ ਰਹੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਨ੍ਹਾਂ ਮੁਲਾਜ਼ਮਾਂ ਇਹ ਖ਼ੂਨ ਤੇ ਮਿੱਟੀ ਦੇ ਲੱਡੂਆਂ ਦੇ ਡੱਬੇ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਪੁਖਤਾ ਇੰਤਜਾਮ ਹੋਣ ਕਾਰਨ ਇਨ੍ਹਾਂ ਨੂੰ ਕਿਸੇ ਨੇੜੇ ਨਾ ਢੁੱਕਣ ਦਿਤਾ ਜਿਸ ਉਪਰੰਤ ਇਨ੍ਹਾਂ ਮੁਲਾਜ਼ਮਾਂ ਜੰਮ ਕੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।

ਇਸ ਮੌਕੇ ਮੌਜੂਦ ਮੁਲਾਜ਼ਮ ਆਗੂਆਂ ਦਲਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਮਹਿਰਾਜ ਰਜਿੰਦਰ ਸਿੰਘ ਸੰਧਾ, ਸਨੀ ਕੁਮਾਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਮਿੰਦਰ ਸਿੰਘ, ਜਮਨਾ ਦੇਵੀ, ਰਵਿੰਦਰ ਕੌਰ, ਅਕਵਿੰਦਰ ਕੌਰ ਅਤੇ ਨਿਸ਼ਾ ਰਾਣੀ ਆਦਿ ਨੇ ਦੱਸਿਆ ਕਿ ਕਾਂਗਰਸ ਦੀ ਕੈਪਟਨ ਸਰਕਾਰ ਨਿੱਤ ਦਿਹਾੜੇ ਨੌਜਵਾਨਾਂ ਅਤੇ ਮੁਲਾਜ਼ਮਾਂ ਦੇ ਵਿਰੁਧ ਫ਼ੈਸਲੇ ਲੈ ਰਹੀ ਹੈ ਤੇ ਕੀਤੇ ਵਾਅਦੇ ਅਨੁਸਾਰ 18 ਮਹੀਨਿਆਂ ਵਿਚ ਕੱਚੇ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ।

ਇਨ੍ਹਾਂ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਪਿਛਲੇ ਕਾਰਜਕਾਲ 2002 ਤੋਂ 07 ਦੌਰਾਨ ਸ਼ੁਰੂ ਕੀਤੀ ਠੇਕਾ ਪ੍ਰਥਾ ਦਾ ਸੰਤਾਪ ਮੁਲਾਜ਼ਮ ਅੱਜ ਵੀ ਭੋਗ ਰਹੇ ਹਨ। ਮੁਲਜਾਮ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਸਰਕਾਰ ਮੁਲਾਜਮਾਂ ਨਾਲ ਧੱਕਾ ਬੰਦ ਕਰੇ ਨਹੀ । ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਖਜਾਨਾ ਖਾਲੀ ਦੀ ਦੁਹਾਈ ਰਹੇ ਹਨ ਇਸ ਕਰਕੇ ਮੁਲਾਜਮ ਆਪਣੇ ਘਰਦੇ ਖਾਲੀ ਬਰਤਨ ਗੈਸ ਸਲੰਡਰ, ਚੁੱਲ੍ਹੇ ਅਤੇ ਬਚਿਆ ਖੁਚਿਆ ਰਾਸ਼ਨ 13 ਅਕਤੂਬਰ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਿੰਡ ਬਾਦਲ ਵਿਖੇ ਉਹਨਾਂ ਨੂੰ ਦੇ ਜਾਣਗੇ ।

ਇਸ ਮੌਕੇ ਦਲਜਿੰਦਰ ਸਿੰਘ ਦੀ ਮਾਤਾ ਸੁਖਦੇਵ ਕੌਰ ਨੇ ਵਿਸ਼ੇਸ਼ ਰੂਪ ਵਿਚ ਪੁੱਜ ਕੇ ਕਾਂਗਰਸੀ ਲੀਡਰਾਂ ਨੂੰ ਆਪਣਾ ਖੂਨ ਪੇਸ਼ ਕੀਤਾ । ਠੇਕਾ ਮੁਲਾਜਮਾਂ ਦਾ ਭਰਾਤਰੀ ਜਥੇਬੰਦੀਆਂ ਦੀ ਕਲਾਜ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਬਲਾਕ ਮਲੋਟ ਦੇ ਆਗੂਆਂ ਹਰਦੀਪ ਸਿੰਘ, ਮੁਨਸ਼ੀ ਰਾਮ, ਜੋਗਿੰਦਰ ਸਿੰਘ, ਸਤਪਾਲ ਸਿੰਘ ਵੱਲੋਂ ਵੀ ਡਟਵੀਂ ਹਿਮਾਇਤ ਦਾ ਐਲਾਨ ਕੀਤਾ ਗਿਆ ।

Related Stories