J&K : 'ਮਮਤਾ' ਬਣੀ ਰਾਹ-ਦਸੇਰਾ 'ਆਪਰੇਸ਼ਨ ਮਾਂ' ਤਹਿਤ ਮੁੱਖ ਧਾਰਾ 'ਚ ਲਿਆਂਦੇ ਭਟਕੇ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਅੱਤਵਾਦੀ ਸੰਗਠਨਾ ਦੀ ਅਗਵਾਈ ਖ਼ਤਮ ਕੀਤੀ ਜਾ ਰਹੀ ਹੈ। ਜੈਸ਼-ਏ-ਮੁਹੰਮਦ ਦੀ ਅਗਵਾਈ ਦਾ ਵੀ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਲੈਫਟੀਨੈਂਟ ...

File Photo

ਨਵੀਂ ਦਿੱਲੀ : ਕਸ਼ਮੀਰ ਵਿਚ ਅੱਤਵਾਦੀ ਸੰਗਠਨਾ ਦੀ ਅਗਵਾਈ ਖ਼ਤਮ ਕੀਤੀ ਜਾ ਰਹੀ ਹੈ। ਜੈਸ਼-ਏ-ਮੁਹੰਮਦ ਦੀ ਅਗਵਾਈ ਦਾ ਵੀ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋ ਨੇ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲਸ਼ਕਰ-ਏ-ਤੋਇਬਾ ਅਤੇ ਹਿੱਜਬੁਲ ਮੁਜਾਹੀਦੀਨ ਦੇ ਅੱਤਵਾਦੀ ਨਿਊਟਲ ਹੋ ਚੁੱਕੇ ਹਨ।

ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆ ਜਨਰਲ ਢਿੱਲੋਂ ਨੇ ਕਿਹਾ ਕਿ ਪੱਥਰਬਾਜ਼ੀ ਦੀਆਂ ਘਟਨਾਵਾਂ ਸਿਫਰ ਉੱਤੇ ਪਹੁੰਚ ਗਈਆਂ ਹਨ ਅਤੇ ਅੱਤਵਾਦੀਆਂ ਦੇ ਖਾਤਮੇ ਵਿਚ ਕੋਈ ਰੁਕਾਵਟ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ਼ ਨੇ ਆਪਰੇਸ਼ਨ ਮਾਂ ਲਾਂਚ ਕੀਤਾ ਹੈ ਜਿਸ ਦੇ ਅਧੀਨ ਪਿਛਲੇ ਮਹੀਨੇ ਵਿਚ ਮਾਵਾਂ ਨਾਲ ਗੱਲਬਾਤ ਕਰਕੇ 50 ਹੱਥਿਆਰਬੰਦ ਅੱਤਵਾਦੀ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਦਹਿਸ਼ਤਗਰਦੀ ਦਾ ਪੱਲਾ ਛੱਡੇ ਕੇ ਪਰਿਵਾਰ ਨਾਲ ਆਉਣ ਦਾ ਰਸਤਾ ਚੁਣਿਆ ਹੈ।

ਢਿੱਲੋਂ ਅਨੁਸਾਰ ਤਾਜ਼ਾ ਇਨਪੁੱਟ ਇਹ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਲਾਂਚ ਪੈਡ 'ਤੇ ਇੱਕਠੇ ਹੋ ਗਏ ਹਨ। ਲਾਂਚ ਪੈਡ ਅੱਤਵਾਦੀਆਂ ਨਾਲ ਭਰ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖਰਾਬ ਮੌਸਮ ਦਾ ਫਾਇਦਾ ਚੁੱਕੇ ਕੇ ਅੱਤਵਾਦੀਆਂ ਦੀ ਘੂਸਪੈਠ ਕਰਾਉਣ ਵਿਚ ਲੱਗਿਆ ਹੋਇਆ ਹੈ।

ਜਨਰਲ ਢਿੱਲੋ ਨੇ ਦੱਸਿਆ ਕਿ ਫ਼ੌਜ਼ ਨਵੀਂ ਰਣਨੀਤੀ ਉੱਤੇ ਕੰਮ ਕਰ ਰਹੀ ਹੈ ਉਹ ਰਣਨੀਤੀ ਅੱਤਵਾਦੀਆਂ ਨੂੰ ਲਾਂਚ ਪੈਡ ਅਤੇ ਸਰਹੱਦ 'ਤੇ ਹੀ ਮਾਰ ਗਿਰਾਉਣ ਦੀ ਹੈ।ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ 2020 ਦੀਆਂ ਗਰਮੀਆਂ ਵਿਚ ਵਾਧੂ ਸੈਲਾਨੀ ਕਸ਼ਮੀਰ ਪਹੁੰਚਣਗੇ ਅਤੇ ਵਪਾਰ ਨੂੰ ਵੀ ਫਾਇਦਾ ਮਿਲੇਗਾ।