ਇਕ ਵਾਰੀ ਅੰਦੋਲਨ ਜਿੱਤ ਲਵੋ, ਬਾਅਦ ਵਿਚ ਭਾਵੇਂ ਮੈਨੂੰ ਗ਼ਦਾਰ ਹੀ ਕਹੀ ਜਾਇਓ - ਲੱਖਾ ਸਿਧਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ, ਆਪਣੀਆਂ ਜ਼ਮੀਨਾਂ ਨੂੰ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ

Lakhha sidhna

ਨਵੀਂ ਦਿੱਲੀ : ਇੱਕ ਵਾਰੀ ਅੰਦੋਲਨ ਜਿੱਤ ਜਾਵੋ ਮੈਨੂੰ ਭਾਵੇਂ ਬਾਅਦ ਵਿੱਚ ਗ਼ੱਦਾਰ ਹੀ ਕਹੀ ਜਾਇਓ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਲਈ ਸ਼ਾਂਤੀ, ਸਬਰ ਅਤੇ ਏਕਤਾ ਹੀ ਜ਼ਰੂਰੀ ਹੈ ਇਹੀ ਸਾਡੇ ਸੰਘਰਸ਼ ਦੀ ਤਾਕਤ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ‘ਤੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ, ਆਪਣੀਆਂ ਜ਼ਮੀਨਾਂ ਨੂੰ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ , ਸਰਕਾਰਾਂ ਅੰਦੋਲਨਾਂ ਨੂੰ ਫੇਲ੍ਹ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੀਆਂ ਹੁੰਦੀਆਂ ਹਨ,  ਅਗਵਾਈ ਕਰਨ ਵਾਲੇ ਆਗੂਆਂ ਤੇ ਮੁਕੱਦਮੇ ਵੀ ਦਰਜ ਹੁੰਦੇ ਹਨ,  ਪਰ ਸਾਨੂੰ ਆਪਣੀ ਏਕਤਾ ਨੂੰ ਬਣਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ ।   

Related Stories