ਗੋਆ 'ਚ ਬਗ਼ੈਰ ਇਜਾਜ਼ਤ ਸੈਲਾਨੀਆਂ ਦੀਆਂ ਤਸਵੀਰਾਂ ਖਿੱਚਣ 'ਤੇ ਪਾਬੰਦੀ: ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੁੱਲ੍ਹੇ 'ਚ ਸ਼ਰਾਬ ਪੀਣ 'ਤੇ ਹੋਵੇਗਾ ਜੁਰਮਾਨਾ, ਖਾਣਾ ਪਕਾਉਣ 'ਤੇ 50 ਹਜ਼ਾਰ ਜੁਰਮਾਨਾ

Representational Image

ਗੋਆ ਵਿੱਚ ਸੈਲਾਨੀਆਂ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੋਂ ਦੀ ਸਰਕਾਰ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੈਲਾਨੀਆਂ ਨਾਲ ਫੋਟੋਆਂ ਖਿੱਚਣ ਜਾਂ ਉਨ੍ਹਾਂ ਦੀਆਂ ਇਕੱਲੀਆਂ ਫੋਟੋਆਂ ਖਿੱਚਣ ਤੋਂ ਪਹਿਲਾਂ, ਖਾਸ ਤੌਰ 'ਤੇ ਜਦੋਂ ਉਹ ਧੁੱਪ ਵਿਚ ਲੇਟਦੇ ਹੋਣ ਜਾਂ ਸਮੁੰਦਰ ਵਿਚ ਮਸਤੀ ਕਰਦੇ ਹੋਣ ਤਾਂ ਉਨ੍ਹਾਂ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੁੰਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੈਲਾਨੀਆਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਹਮਲਾ ਕਰ ਕੀਤਾ ਮਾਂ ਨੂੰ ਜ਼ਖ਼ਮੀ

ਨਵੀਂ ਐਡਵਾਈਜ਼ਰੀ 'ਚ ਗੋਆ 'ਚ ਖੁੱਲ੍ਹੇ ਸਥਾਨਾਂ 'ਤੇ ਖਾਣਾ ਪਕਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਅਜਿਹਾ ਕਰਨ 'ਤੇ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਦੇ ਨਾਲ ਹੀ ਬੀਚ 'ਤੇ ਸ਼ਰਾਬ ਪੀਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਸਰਕਾਰ ਨੇ ਚੱਟਾਨਾਂ ਅਤੇ ਖਤਰਨਾਕ ਥਾਵਾਂ 'ਤੇ ਸੈਲਫੀ ਨਾ ਲੈਣ ਲਈ ਕਿਹਾ ਹੈ, ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ

ਇਸ ਤੋਂ ਇਲਾਵਾ ਸੈਲਾਨੀਆਂ ਨੂੰ ਗੋਆ ਦੀਆਂ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ। ਓਵਰਚਾਰਜ ਤੋਂ ਬਚਣ ਲਈ ਟੈਕਸੀਆਂ ਨੂੰ ਮੀਟਰ ਦੇਖ ਕੇ ਕਿਰਾਇਆ ਅਦਾ ਕਰਨ ਲਈ ਕਿਹਾ ਗਿਆ ਹੈ। ਗਾਈਡਲਾਈਨ ਮੁਤਾਬਕ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਸੈਰ-ਸਪਾਟਾ ਵਿਭਾਗ ਕੋਲ ਰਜਿਸਟਰਡ ਹੋਟਲਾਂ ਵਿੱਚ ਠਹਿਰਨ ਦੀ ਸਲਾਹ ਦਿੱਤੀ ਗਈ ਹੈ।

ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ, ਜਿਨ੍ਹਾਂ ਨੂੰ ਠੱਗ ਚੋਰੀ ਦੀ ਬਾਈਕ ਜਾਂ ਕਾਰ ਨੂੰ ਘੱਟ ਕੀਮਤ 'ਤੇ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਨਵੀਂ ਗਾਈਡਲਾਈਨ 'ਚ ਸੈਲਾਨੀਆਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸੈਲਾਨੀਆਂ ਲਈ ਇਹ ਦਿਸ਼ਾ-ਨਿਰਦੇਸ਼ ਗੋਆ ਸੈਰ-ਸਪਾਟਾ ਵਿਭਾਗ ਵੱਲੋਂ 26 ਜਨਵਰੀ ਨੂੰ ਜਾਰੀ ਕੀਤੇ ਗਏ ਹਨ। ਇਸ ਦਾ ਮਕਸਦ ਸੈਲਾਨੀਆਂ ਦੀ ਨਿੱਜਤਾ, ਉਨ੍ਹਾਂ ਦੀ ਸੁਰੱਖਿਆ ਅਤੇ ਧੋਖਾਧੜੀ ਤੋਂ ਬਚਣਾ ਹੈ।