ਤਿੰਨ ਕਰੋੜ ਬਜ਼ੁਰਗ, ਅਪਾਹਜਾਂ ਅਤੇ ਵਿਧਵਾਵਾਂ ਨੂੰ ਤਿੰਨ ਮਹੀਨੇ ਦੀ ਐਡਵਾਂਸ ’ਚ ਮਿਲੇਗੀ ਪੈਨਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

60-79 ਸਾਲ ਵਾਲੇ ਬਜ਼ੁਰਗਾਂ ਨੂੰ ਹੁਣ 200 ਰੁਪਏ ਪ੍ਰਤੀ ਮਹੀਨਾ...

Coronavirus lockdown

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਕਰੀਬ ਤਿੰਨ ਕਰੋੜ ਵਿਧਵਾਵਾਂ, ਬਜ਼ੁਰਗਾਂ ਅਤੇ ਅਪਾਹਜਾਂ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਤਿੰਨ ਮਹੀਨਿਆਂ ਦੀ ਪੈਨਸ਼ਨ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਇਹਨਾਂ ਨੂੰ ਪੈਨਸ਼ਨ ਸਿੱਧੇ ਉਹਨਾਂ ਦੇ ਖਾਤੇ ਵਿਚ ਭੇਜੀ ਜਾਵੇਗੀ।

60-79 ਸਾਲ ਵਾਲੇ ਬਜ਼ੁਰਗਾਂ ਨੂੰ ਹੁਣ 200 ਰੁਪਏ ਪ੍ਰਤੀ ਮਹੀਨਾ, ਜਦਕਿ 80 ਸਾਲ ਜਾਂ ਉਸ ਤੋਂ ਉਪਰ ਉਮਰ ਵਾਲੇ ਬਜ਼ੁਰਗਾਂ ਨੂੰ ਹਰ ਮਹੀਨੇ 500 ਰੁਪਏ ਮਿਲਦੇ ਹਨ। 40 ਤੋਂ 79 ਸਾਲ ਦੀ ਉਮਰ ਦੀਆਂ ਵਿਧਵਾਵਾਂ ਨੂੰ 300 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ ਜਦਕਿ 80 ਸਾਲ ਤੋਂ ਉਪਰ ਦੀਆਂ ਵਿਧਵਾਵਾਂ ਨੂੰ ਹਰ ਮਹੀਨੇ 500 ਰੁਪਏ ਮਿਲਦੇ ਹਨ। 79 ਸਾਲ ਦੀ ਉਮਰ ਵਾਲੇ ਅਪਾਹਜ਼ਾਂ ਨੂੰ ਹਰ ਮਹੀਨੇ 300 ਰੁਪਏ ਜਦਕਿ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਅਪਾਹਜਾਂ ਨੂੰ ਹਰ ਮਹੀਨੇ 500 ਦਿੱਤੇ ਜਾਂਦੇ ਹਨ।

10 ਅਪ੍ਰੈਲ ਤਕ ਮਨਰੇਗਾ ਕਰਮਚਾਰੀਆਂ ਨੂੰ ਮਜਦੂਰੀ ਦੇ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ 10 ਅਪ੍ਰੈਲ ਤਕ ਮਨਰੇਗਾ ਕਰਮਚਾਰੀਆਂ ਦੀ ਪੂਰੀ ਮਜਦੂਰੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਮਜਦੂਰੀ 11,499 ਕਰੋੜ ਰੁਪਏ ਹੈ। ਉੱਥੇ ਹੀ 2019 ਵਿਚ ਅੱਠ ਰਾਜਾਂ ਵਿਚ ਹੜ੍ਹ, ਭੂਚਾਲ, ਚੱਕਰਵਾਤ, ਸੋਕੇ ਨਾਲ ਨਿਪਟਣ ਲਈ 5751 ਕਰੋੜ ਰੁਪਏ ਦੀ ਵਧ ਸਹਾਇਤਾ ਦੀ ਮਨਜੂਰੀ ਦਿੱਤੀ ਗਈ ਹੈ।

ਦਸ ਦਈਏ ਕਿ ਕੋਰੋਨਾਵਾਇਰਸ ਤੋਂ ਪੀੜਤ ਦੁਨੀਆ ਦੇ ਸਾਹਮਣੇ ਹਰ ਰੋਜ਼ ਨਵੀਆਂ ਚੁਣੌਤੀਆਂ ਆ ਰਹੀਆਂ ਹਨ। ਅਮਰੀਕਾ ਅਤੇ ਇਟਲੀ ਦੀ ਸਥਿਤੀ ਬੇਹਾਲ ਹੈ। ਭਾਰਤ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ ਸੰਕਰਮਣ ਦੇ 114 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 17 ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 808 ਸੰਕਰਮਿਤ ਹਨ। ਵਿਦੇਸ਼ਾਂ ਤੋਂ ਲੋਕਾਂ ਦੀ ਜਾਂਚ ਕਰਨ ਵਿਚ ਰਾਜਾਂ ਦੀ ਵੱਡੀ ਲਾਪਰਵਾਹੀ ਹੈ।

ਪਿਛਲੇ 2 ਮਹੀਨਿਆਂ ਵਿੱਚ 1.5 ਮਿਲੀਅਨ ਲੋਕਾਂ ਨੇ ਦੌਰਾ ਕੀਤਾ, ਪਰ ਕੁਝ ਹੀ ਲੋਕਾਂ ਦੀ ਜਾਂਚ ਹੋਈ। ਕੇਂਦਰੀ ਕੈਬਨਿਟ ਸਕੱਤਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 114 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ 808 ਸੰਕਰਮਿਤ, ਹੁਣ ਤੱਕ 17 ਮੌਤਾਂ ਹੋਈਆਂ ਹਨ। ਮੁੰਬਈ 85 ਸਾਲਾਂ ਦੀ ਕੋਰੋਨਾ-ਪੀੜਤ ਔਰਤ ਦੀ ਮੌਤ।

ਯੂ ਪੀ ਵਿੱਚ, ਕੋਰੋਨਾ ਸੰਕਰਮਿਤ ਦੀ ਗਿਣਤੀ 50 ਤੋਂ ਪਾਰ ਪਹੁੰਚ ਗਈ। ਹੁਣ ਤੱਕ ਵਿਸ਼ਵ ਭਰ ਵਿੱਚ 26 ਹਜ਼ਾਰ 350 ਵਿਅਕਤੀਆਂ ਦੀ ਮੌਤ ਹੋ ਗਈ ਹੈ। 5 ਲੱਖ 72 ਹਜ਼ਾਰ ਲੋਕ ਸੰਕਰਮਿਤ ਹੋਏ।ਅਮਰੀਕਾ ਵਿਚ ਸ਼ੁੱਕਰਵਾਰ ਨੂੰ 345 ਲੋਕਾਂ ਦੀ ਮੌਤ, 1 ਲੱਖ ਸੰਕਰਮਿਤ। ਇਟਲੀ ਵਿਚ 24 ਘੰਟਿਆਂ ਦੌਰਾਨ ਲਗਭਗ 1000 ਲੋਕਾਂ ਦੀ ਮੌਤ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।