'ਜਾਤ-ਪਾਤ ਜਪਣਾ, ਜਨਤਾ ਦਾ ਮਾਲ ਅਪਣਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਪੀ-ਬੀਐਸਪੀ ਅਤੇ ਕਾਂਗਰਸ ਨੂੰ 'ਮਹਾਮਿਲਾਵਟੀ' ਕਰਾਰ ਦਿੰਦਿਆਂ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਇਨ੍ਹਾਂ ਪਾਰਟੀਆਂ ਦਾ ਇਕ ਹੀ ਮੰਤਰ ਹੈ

Narendra Modi

ਕਨੌਜ/ਸੀਤਾਪੁਰ/ਹਰਦੋਈ (ਉੱਤਰ ਪ੍ਰਦੇਸ਼) :   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਪੀ-ਬੀਐਸਪੀ ਅਤੇ ਕਾਂਗਰਸ ਨੂੰ 'ਮਹਾਮਿਲਾਵਟੀ' ਕਰਾਰ ਦਿੰਦਿਆਂ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ ਇਨ੍ਹਾਂ ਪਾਰਟੀਆਂ ਦਾ ਇਕ ਹੀ ਮੰਤਰ ਹੈ, 'ਜਾਤ ਪਾਤ ਜਪਣਾ, ਜਨਤਾ ਦਾ ਮਾਲ ਅਪਣਾ'। ਮੋਦੀ ਨੇ ਕਨੌਜ ਦੀ ਇਕ ਚੋਣ ਜਨ ਸਭਾ ਵਿਚ ਦੋਸ਼ ਲਗਾਇਆ, ''ਜਾਤ ਪਾਤ ਜਪਣਾ, ਜਨਤਾ ਦਾ ਮਾਲ ਅਪਣਾ : ਐਸਪੀ, ਬੀਐਸਪੀ ਅਤੇ ਕਾਂਗਰਸ ਦਾ ਇਹੀ ਹਾਲ ਹੈ।'' ਉਨ੍ਹਾਂ ਦੋਸ਼ ਲਗਾਇਆ, ''ਇਹ ਇਹੀ ਧੰਧਾ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਦਿੱਲੀ ਵਿਚ ਇਕ ਅਜਿਹੀ ਸਰਕਾਰ ਚਾਹੀਦੀ ਹੈ

ਜੋ ਮਜਬੂਰ ਹੈ ਤਾਂ ਕਿ ਉਹ ਮਨਮਰਜ਼ੀ ਕਰ ਸਕਣ ਅਤੇ ਲੁੱਟ ਕਰ ਸਕਣ, ਜਿਵੇਂ 2014 ਤੋਂ ਪਹਿਲਾਂ ਇਹ ਕਰਦੇ ਸਨ।'' ਮੋਦੀ ਨੇ ਦਾਅਵਾ ਕੀਤਾ, ''ਪਰ ਤਿੰਨ ਗੇੜਾਂ ਤੋਂ ਬਾਅਦ ਅੱਧਾ ਦੇਸ਼ ਇਨ੍ਹਾਂ ਦਾ ਇਹ ਸੁਫ਼ਨਾ ਤੋੜ ਚੁੱਕਾ ਹੈ।'' ਉਥੇ ਮੌਜੂਦ ਜਨਤਾ ਦੇ ਇਕੱਠ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ''ਐਨੀ ਗਿਣਤੀ ਵਿਚ ਤੁਹਾਡੇ ਇਥੇ ਆਉਣ ਨਾਲ ਇਕ ਵਾਰ ਫਿਰ ਇਹ ਨਿਸ਼ਚਤ ਹੋ ਗਿਆ ਹੈ ਕਿ 2014 ਦਾ ਰਿਕਾਰਡ ਇਸ ਵਾਰ ਟੁੱਟ ਜਾਵੇਗਾ।'' ਉਨ੍ਹਾਂ ਐਸਪੀ-ਬੀਐਸਪੀ ਅਤੇ ਕਾਂਗਰਸ 'ਤੇ ਦੋਸ਼ ਲਗਾਇਆ,

''ਇਨ੍ਹਾਂ ਮਹਾਮਿਲਾਵਟੀ ਲੋਕਾਂ ਨੇ ਚਕੀਦਾਰ ਨੂੰ ਗਾਲ੍ਹਾਂ ਕਢੀਆਂ, ਰਾਮ ਭਗਤਾਂ ਨੂੰ ਗਾਲ੍ਹਾਂ ਕਢੀਆਂ ਪਰ ਨਤੀਜਨ ਇਹ ਸਾਰੇ ਲੋਕ ਖ਼ਤਮ ਹੋ ਗਏ।'' ਮੋਦੀ ਨੇ ਸੀਤਾਪੁਰ ਦੀ ਜਨ ਸਭਾ ਵਿਚ ਕਿਹਾ, ''ਭੂਆ (ਮਾਇਆਵਤੀ) ਅਤੇ ਬਬੂਆ (ਅਖਿਲੇਸ਼) ਦੀ ਦੁਕਾਨ 'ਤੇ ਜਿੰਦਰਾ ਲੱਗ ਗਿਆ ਤਾਂ ਇਸ ਵਾਰ ਨਵਾਂ ਕਾਂਊਟਰ ਖੋਲ ਲਿਆ; ਮਹਾਮਿਲਾਵਟ ਦਾ ਕਾਂਊਟਰ।'' ਉਨ੍ਹਾਂ ਕਿਹਾ, ''ਅੱਜ ਮੋਦੀ ਦਾ ਪ੍ਰਚਾਰ ਉਹ ਭੈਣ ਕਰ ਰਹੀ ਹੈ, ਜਿਸ ਨੇ ਪੂਰੀ ਜ਼ਿੰਦਗੀ ਚੁੱਲ੍ਹੇ ਦੇ ਧੂੰਏ ਵਿਚ ਕੱਢ ਦਿਤੀ ਸੀ ਅਤੇ ਉਸ ਨੂੰ ਉਜਵਲ ਯੋਜਨਾ ਤਹਿਤ ਗੈਸ ਕਨੈਕਸ਼ਨ ਮਿਲਿਆ।''

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ''ਮੋਦੀ ਦਾ ਪ੍ਰਚਾਰ ਉਹ ਬੇਟੀ ਕਰ ਰਹੀ ਹੈ, ਜਿਸ ਦੇ ਘਰ ਪਖ਼ਾਨਾ ਬਣਿਆ ਅਤੇ ਉਸ ਨੂੰ ਇੱਜ਼ਤ ਮਿਲੀ।'' ਮੋਦੀ ਨੇ ਇਕੱਠ ਨੂੰ ਸਵਾਲ ਕੀਤਾ, ''ਅਤਿਵਾਦ ਤੋਂ ਦੇਸ਼ ਦੀ ਰਖਿਆ ਹੋਣੀ ਚਾਹੀਦੀ ਹੈ ਕਿ ਨਹੀਂ, ਕੀ ਐਸਪੀ-ਬੀਐਸਪੀ ਵਾਲੇ ਇਕ ਵਾਰ ਵੀ ਅਤਿਵਾਦ 'ਤੇ ਬੋਲੇ, ਮੋਦੀ ਨੂੰ ਐਨੀਆਂ ਗਾਲ੍ਹਾਂ ਕੱਢੀਆਂ, ਪਰ ਅਤਿਵਾਦੀ ਨੂੰ ਇਕ ਵੀ ਗਾਲ੍ਹ ਕੱਢੀ? ਕੀ ਐਸਪੀ-ਬੀਐਸਪੀ ਵਾਲੇ ਅਤਿਵਾਦੀਆ ਤੋਂ ਡਰਦੇ ਹਨ ਜਾਂ ਉਨ੍ਹਾਂ ਨੂੰ ਬਚਾਉਣ ਲਈ ਚੁਪ ਬੈਠ ੇਹਨ?''

ਮੋਦੀ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਜਦੋਂ ਚੋਣਾਂ ਹਾਰਨ ਲਗਦੀਆਂ ਹਨ ਤਾਂ ਗਾਲੀ-ਗਲੋਚ ਕਰਨ 'ਤੇ ਆ ਜਾਂਦੀਆਂ ਹਨ। ਇਹ ਲੋਕ ਮੋਦੀ ਨੂੰ ਕਹਿੰਦੇ ਹਨ ਕਿ ਉਹ ਤਾਂ ਨੀਚ ਜਾਤੀ ਦਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਗਾਇਆ, ''ਸਾਡੇ ਦੇਸ਼ ਵਿਚ ਅਜਿਹੇ ਬੁਧੀਮਾਨ ਅਤੇ ਹੋਣਹਾਰ ਲੋਕ ਹਨ ਜੋ ਆਲੂ ਤੋਂ ਸੋਨਾ ਬਣਾਉਂਦੇ ਹਨ।

ਉਹ ਕੰਮ ਅਸੀਂ ਨਹੀਂ ਕਰ ਸਕਦੇ, ਨਾ ਮੇਰੀ ਪਾਰਟੀ ਕਰ ਸਕਦੀ ਹੈ। ਜਿਸ ਨੂੰ ਆਲੂ ਤੋਂ ਸੋਨਾ ਬਣਾਉਣਾ ਹੈ, ਉਹ ਉਨ੍ਹਾਂ ਕੋਲ ਜਾਣ, ਅਸੀਂ ਅਜਿਹਾ ਨਹੀਂ ਕਰ ਸਕਦੇ। ਅਸੀਂ ਤਾਂ ਕੋਲਡ ਸਟੋਰ ਬਣਾਵਾਂਗੇ, ਵੈਲਯੂ ਐਡਿਸ਼ਨ ਬਣਾਵਾਂਗੇ ਜਿਸ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋ ਸਕੇਗੀ।'' ਮੋਦੀ ਨੇ ਕਿਹਾ ਅਸੀਂ ਤਿਰੰਗੇ ਝੰਡੇ ਤੋਂ ਪ੍ਰੇਰਣਾ ਲੈ ਕੇ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਝੰਡਾ ਅਸਮਾਨ ਵਿਚ ਉਦੋਂ ਜਾਂਦਾ ਹੈ, ਜਦੋਂ ਝੰਡਾ ਮਜ਼ਬੂਤ ਹੋਵੇਗਾ। ''ਮੇਰੇ ਲਈ ਝੰਡੇ ਦਾ ਮਤਲਬ ਹੈ, ਦੇਸ਼ ਦਾ ਮਜ਼ਬੂਤ ਢਾਂਚਾ। ਇਹ ਝੰਡਾ ਆਧੁਨਿਕ ਭਾਰਤ ਦੇ ਢਾਂਚੇ ਦੀ ਪਹਿਚਾਣ ਹੈ।''   (ਪੀਟੀਆਈ)