ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੱਡਾ ਅਤਿਵਾਦੀ ਹਮਲਾ ਟਲ਼ਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੇ 20 ਕਿਲੋ ਆਈਈਡੀ ਸਮੇਤ ਫੜੀ ਕਾਰ

Photo

ਸ੍ਰੀਨਗਰ: ਜੰਮੂ-ਕਸ਼ਮੀਰ ਵਿਖੇ ਸੁਰੱਖਿਆ ਬਲਾਂ ਨੇ ਇਕ ਵੱਡੇ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪੁਲਵਾਮਾ ਵਿਚ ਵਿਸਫੋਟਕ ਨਾਲ ਭਰੀ ਇਕ ਕਾਰ ਦੇ ਜ਼ਰੀਏ ਅਤਿਵਾਦੀ ਇਕ ਵਾਰ ਫਿਰ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ ਪਰ ਸਹੀ ਸਮੇਂ 'ਤੇ ਮਿਲੀ ਇਨਪੁਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਰ ਨੂੰ ਘੇਰ ਲਿਆ ਅਤੇ ਬਾਅਦ ਵਿਚ ਇਸ ਨੂੰ ਨਸ਼ਟ ਕਰ ਦਿੱਤਾ।

ਰਾਤ ਨੂੰ ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਵਿਸਫੋਟਕ ਭਰੀ ਇਕ ਕਾਰ ਸੜਕ 'ਤੇ ਆ ਰਹੀ ਹੈ। ਸੁਰੱਖਿਆ ਬਲਾਂ ਨੇ ਕਾਰ ਦੀ ਭਾਲ ਸ਼ੁਰੂ ਕੀਤੀ ਸੀ, ਕੁੱਝ ਸਮੇਂ ਬਾਅਦ ਉਹਨਾਂ ਨੂੰ ਇਕ ਸ਼ੱਕੀ ਸੈਂਟਰੋ ਕਾਰ ਮਿਲੀ, ਜਦੋਂ ਉਹਨਾਂ ਨੇ ਕਾਰਨ ਨੂੰ ਰੋਕਿਆ ਤਾਂ ਸਾਹਮਣੇ ਤੋਂ ਫਾਇਰਿੰਗ ਸ਼ੁਰੂ ਹੋ ਗਈ।

ਦੋਵੇਂ ਪਾਸਿਆਂ ਤੋਂ 15 ਤੋਂ ਗੋਲੀਬਾਰੀ ਹੋਈ ਤੇ ਇਸ ਦੌਰਾਨ ਕਾਰ ਚਲਾ ਰਿਹਾ ਵਿਅਕਤੀ ਫਰਾਰ ਹੋ ਗਿਆ। ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੂੰ ਜਾਂਚ ਵਿਚ ਪਿਛਲੀ ਸੀਟ 'ਤੇ ਇਕ ਡਰੱਮ ਵਿਚ ਭਰਿਆ ਵਿਸਫੋਟਕ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਕਰੀਬ 20 ਕਿਲੋ ਵਿਸਫੋਟਕ ਸੀ। ਇਸ ਦੌਰਾਨ ਨਜ਼ਦੀਕੀ ਘਰਾਂ ਨੂੰ ਖਾਲੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਰ ਨੂੰ ਨਸ਼ਟ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਤੇ ਸਕੂਟਰ ਦੀ ਨੰਬਰ ਪਲੇਟ ਸੀ, ਜੋ ਜੰਮੂ ਦੇ ਕਠੁਆ ਜ਼ਿਲ੍ਹੇ ਵਿਚ ਰਜਿਸਟਰਡ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।