ਜਸਟਿਸ ਜੋਸੇਫ਼ ਦੇ ਨਾਮ 'ਤੇ ਬਣੀ ਸਹਿਮਤੀ, ਸੁਪਰੀਮ ਕੋਰਟ ਕੋਲੇਜੀਅਮ ਨੇ ਫਿਰ ਭੇਜਿਆ ਨਾਮ
ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ 5 ਸੀਨੀਅਰ ਜੱਜਾਂ ਦੀ ਸੁਪਰੀਮ ਕੋਰਟ ਕੋਲੇਜੀਅਮ ਨੇ ਉਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ ਐਮ ...
Uttarakhand HC Chief Justice KM Joseph
ਨਵੀਂ ਦਿੱਲੀ : ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ 5 ਸੀਨੀਅਰ ਜੱਜਾਂ ਦੀ ਸੁਪਰੀਮ ਕੋਰਟ ਕੋਲੇਜੀਅਮ ਨੇ ਉਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ ਐਮ ਜੋਸੇਫ਼ ਦਾ ਨਾਮ ਦੁਬਾਰਾ ਸੁਪਰੀਮ ਕੋਰਟ ਦੇ ਜਸਟਿਸ ਦੇ ਤੌਰ 'ਤੇ ਨਿਯੁਕਤ ਕਰਨ ਲਈ ਸਿਫ਼ਾਰਸ਼ ਦਾ ਫ਼ੈਸਲਾ ਕੀਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਜਸਟਿਸ ਜੋਸੇਫ਼ ਨੂੰ ਪ੍ਰਮੋਟ ਕਰਨ ਦੀ ਕੋਲੇਜੀਅਮ ਦੀ ਸਿਫ਼ਾਰਸ਼ ਵਾਪਸ ਭੇਜ ਦਿਤੀ ਸੀ। ਕੇਂਦਰ ਨੇ ਤਰਕ ਰਖਿਆ ਸੀ ਕਿ ਇਹ ਪ੍ਰਸਤਾਵ ਟਾਪ ਕੋਰਟ ਦੇ ਪੈਰਾਮੀਟਰਜ਼ ਦੇ ਤਹਿਤ ਨਹੀਂ ਹੈ।