ਜੇ ਵਿਰੋਧੀ ਧਿਰਾਂ ਕੋਲ ਸੰਸਦ ਵਿਚ ਸੰਖਿਆ ਬਲ ਹੈ ਤਾਂ ਸਰਕਾਰੀ ਬਿੱਲਾਂ ਨੂੰ ਪੇਸ਼ ਹੋਣ ਤੋਂ ਰੋਕ ਕੇ ਦਿਖਾਉਣ: ਪ੍ਰਹਿਲਾਦ ਜੋਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਦੀ ਵਿਰੋਧੀ ਧਿਰਾਂ ਨੂੰ ਚੁਨੌਤੀ

Pralhad Joshi

 

ਨਵੀਂ ਦਿੱਲੀ: ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁਕਰਵਾਰ ਨੂੰ ਵਿਰੋਧੀ ਧਿਰ ਨੂੰ ਚੁਨੌਤੀ ਦਿਤੀ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਸਭਾ 'ਚ ਉਨ੍ਹਾਂ ਕੋਲ ਜ਼ਿਆਦਾ ਗਿਣਤੀ ਹੈ ਤਾਂ ਉਹ ਸਦਨ ਦੇ ਫਲੋਰ 'ਤੇ ਸਰਕਾਰੀ ਬਿੱਲਾਂ ਨੂੰ ਪਾਸ ਹੋਣ ਤੋਂ ਰੋਕ ਕੇ ਦਿਖਾਉਣ।

ਪ੍ਰਹਿਲਾਦ ਜੋਸ਼ੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਲੋਕ ਸਭਾ 'ਚ ਸਰਕਾਰ ਵਿਰੁਧ ਕਾਂਗਰਸ ਦਾ ਬੇਭਰੋਸਗੀ ਮਤਾ ਮਨਜ਼ੂਰ ਹੋ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਮਤਾ ਪ੍ਰਵਾਨ ਕੀਤੇ ਜਾਣ ਦੇ ਬਾਵਜੂਦ ਸਰਕਾਰ ਵਲੋਂ ਕੀਤੇ ਜਾ ਰਹੇ ਵਿਧਾਨਕ ਕੰਮਾਂ ’ਤੇ ਇਤਰਾਜ਼ ਜਤਾਇਆ ਹੈ। ਕੇਂਦਰੀ ਮੰਤਰੀ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਉਹ ਅਚਾਨਕ ਬੇਭਰੋਸਗੀ ਮਤਾ ਲੈ ਕੇ ਆਏ ਹਨ, ਕੀ ਇਸ ਦਾ ਮਤਲਬ ਇਹ ਹੈ ਕਿ ਕੋਈ ਸਰਕਾਰੀ ਕੰਮਕਾਜ ਨਹੀਂ ਹੋਣਾ ਚਾਹੀਦਾ।''

ਇਹ ਵੀ ਪੜ੍ਹੋ: ਦੇਰੀ ਨਾਲ ਪਹੁੰਚਣ ਦਾ ਹਵਾਲਾ ਦੇ ਕੇ 'ਏਅਰ ਏਸ਼ੀਆ' ਨੇ ਕਰਨਾਟਕ ਦੇ ਗਵਰਨਰ ਨੂੰ ਲਏ ਬਿਨਾਂ ਭਰੀ ਉਡਾਣ

ਮੰਤਰੀ ਨੇ ਕਿਹਾ, “ਜੇਕਰ ਉਨ੍ਹਾਂ ਕੋਲ ਸੰਖਿਆ ਬਲ ਹੈ ਤਾਂ ਉਹ ਸਦਨ ਵਿਚ ਬਿੱਲ ਪੇਸ਼ ਹੋਣ ਤੋਂ ਰੋਕ ਕੇ ਦਿਖਾਉਣ”। ਜੋਸ਼ੀ ਨੇ ਇਸ ਤੋਂ ਪਹਿਲਾਂ ਸਦਨ ਵਿਚ ਵਿਰੋਧੀ ਧਿਰਾਂ ਨੂੰ ਇਹ ਚੁਨੌਤੀ ਦਿਤੀ ਸੀ। ਵਿਰੋਧੀ ਧਿਰ ਨੇ ਕਿਹਾ ਕਿ ਲੋਕ ਸਭਾ ਵਿਚ ਬੇਭਰੋਸਗੀ ਮਤੇ ਦੀ ਪ੍ਰਕਿਰਿਆ ਦੌਰਾਨ ਨੀਤੀਗਤ ਮਾਮਲਿਆਂ ਨਾਲ ਸਬੰਧਤ ਵਿਧਾਨਕ ਕੰਮ ਨੂੰ ਅੱਗੇ ਵਧਾਉਣਾ ਸਰਕਾਰ 'ਹਾਸੋਹੀਣਾ' ਅਤੇ 'ਇਮਾਨਦਾਰੀ ਅਤੇ ਨਿਪੁੰਨਤਾ' ਦੇ ਵਿਰੁਧ ਹੈ।

ਇਹ ਵੀ ਪੜ੍ਹੋ: ਰੋਪੜ 'ਚ 2 ਵਿਦਿਆਰਥਣਾਂ ਨੂੰ ਟਿੱਪਰ ਨੇ ਮਾਰੀ ਟੱਕਰ: ਇਕ ਵਿਦਿਆਰਥਣ ਦੀ ਮੌਤ, ਦੂਜੀ ਗੰਭੀਰ ਜ਼ਖਮੀ

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਦੇ ਨੇਤਾ ਐਨ.ਕੇ. ਪ੍ਰੇਮਚੰਦਰਨ ਨੇ ਐਮ.ਐਨ ਕੌਲ ਅਤੇ ਐਸ.ਐਲ.ਸ਼ਕਧਰ ਦੀ ਕਿਤਾਬ "ਸੰਸਦ ਦੀ ਪਰੰਪਰਾ ਅਤੇ ਪ੍ਰਕਿਰਿਆ" ਦਾ ਹਵਾਲਾ ਦਿੰਦੇ ਹੋਏ ਕਿਹਾ, "ਜਦੋਂ ਸਦਨ ਦੁਆਰਾ ਮਤਾ ਪੇਸ਼ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ, ਤਾਂ ਬੇਭਰੋਸਗੀ ਮਤੇ ਦਾ ਨਿਪਟਾਰਾ ਹੋਣ ਤਕ ਸਰਕਾਰ ਵਲੋਂ ਨੀਤੀਗਤ ਮਾਮਲਿਆਂ 'ਤੇ ਸਦਨ ਸਾਹਮਣੇ ਕੋਈ ਠੋਸ ਮਤਾ ਲਿਆਉਣ ਦੀ ਲੋੜ ਨਹੀਂ ਹੁੰਦੀ ਹੈ।''

ਇਹ ਵੀ ਪੜ੍ਹੋ: ਮੰਤਰੀ ਬਲਕਾਰ ਸਿੰਘ ਵਲੋਂ ਨਗਰ ਨਿਗਮਾਂ ਦੇ ਅਹਿਮ ਮਾਮਲਿਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਦੱਸ ਦੇਈਏ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਬੁਧਵਾਰ ਨੂੰ ਕਾਂਗਰਸ ਦੇ ਮੈਂਬਰ ਗੌਰਵ ਗੋਗੋਈ ਦੁਆਰਾ ਪੇਸ਼ ਕੀਤੇ ਬੇਭਰੋਸਗੀ ਮਤੇ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਸਦਨ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਹ ਇਸ ’ਤੇ ਚਰਚਾ ਲਈ ਤਰੀਕ ਤੈਅ ਕਰਨਗੇ। ਉਧਰ ਵਿਰੋਧੀ ਗਠਜੋੜ 'ਇੰਡੀਆ' ਦੇ ਮੈਂਬਰ ਆਗੂ ਇਸ ਹਫ਼ਤੇ ਦੇ ਅੰਤ 'ਚ ਮਨੀਪੁਰ ਦਾ ਦੌਰਾ ਕਰਨ ਵਾਲੇ ਹਨ। ਇਸ ਬਾਰੇ ਪੁਛੇ ਜਾਣ 'ਤੇ ਜੋਸ਼ੀ ਨੇ ਕਿਹਾ, “ਉਨ੍ਹਾਂ ਨੂੰ ਜਾਣ ਦਿਉ। ਕੀ ਹੈ ਗਰਾਊਂਡ ਜ਼ੀਰੋ ਰਿਪੋਰਟ? ਜੇਕਰ ਉਹ ਚਰਚਾ ਕਰਨ ਲਈ ਤਿਆਰ ਹਨ ਤਾਂ ਅਸੀਂ ਸਦਨ ਦੇ ਟੇਬਲ 'ਤੇ ਸੱਭ ਕੁੱਝ ਰੱਖਣ ਲਈ ਤਿਆਰ ਹਾਂ। ਜੇਕਰ ਉਹ ਚਰਚਾ ਕਰਨਾ ਚਾਹੁੰਦੇ ਹਨ, ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਨ, ਤਾਂ ਸਦਨ ਦੇ ਫਲੋਰ ਤੋਂ ਵਧੀਆ ਕੋਈ ਥਾਂ ਨਹੀਂ ਹੈ।''