ਮਾਨਸਰੋਵਰ ਯਾਤਰਾ 'ਤੇ 150 ਯਾਤਰੀ ਤਿੱਬਤ 'ਚ ਭੁੱਖੇ-ਪਿਆਸੇ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਬਹੁਤ ਸਾਰੇ ਭਾਰਤੀ ਗਏ ਹੋਏ ਹਨ ਪਰ ਹੁਣ ਖ਼ਬਰ ਆ ਰਹੀ ਹੈ ਕਿ ਇਸ ਯਾਤਰਾ 'ਤੇ ਨਿਕਲੇ ਕਰੀਬ 150 ਭਾਰਤੀ ਯਾਤਰੀ ਤਿੱਬਤ....

Tibet Landsliding

ਚੇਨੱਈ : ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਬਹੁਤ ਸਾਰੇ ਭਾਰਤੀ ਗਏ ਹੋਏ ਹਨ ਪਰ ਹੁਣ ਖ਼ਬਰ ਆ ਰਹੀ ਹੈ ਕਿ ਇਸ ਯਾਤਰਾ 'ਤੇ ਨਿਕਲੇ ਕਰੀਬ 150 ਭਾਰਤੀ ਯਾਤਰੀ ਤਿੱਬਤ ਵਿਚ ਫਸ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸੀਨੀਅਰ ਸਿਟੀਜ਼ਨ ਹਨ। ਬੀਤੇ ਕਰੀਬ ਪੰਜ ਘੰਟਿਆਂ ਤੋਂ ਇਨ੍ਹਾਂ ਲੋਕਾਂ ਨੂੰ ਖਾਣਾ ਜਾਂ ਪਾਣੀ ਨਹੀਂ ਮਿਲ ਸਕਿਆ ਹੈ। ਤਿੱਬਤ ਵਿਚ ਇਹ ਲੋਕ ਕਿਸ ਜਗ੍ਹਾ 'ਤੇ ਫਸੇ ਹੋਏ ਹਨ, ਇਸ ਦੀ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। 

ਸੂਤਰਾਂ ਮੁਤਾਬਕ ਭਾਰੀ ਬਾਰਿਸ਼ ਦੇ ਚਲਦਿਆਂ ਰੋਡ ਵਹਿ ਜਾਣ ਨਾਲ ਇਹ ਲੋਕ ਫਸੇ ਹੋਏ ਹਨ। ਤਿੱਬਤ ਵਿਚ ਫਸੇ ਲੋਕਾਂ ਵਿਚ ਸ਼ਾਮਲ ਵੈਂਕਟ ਸੁਬਰਮਨੀਅਮ ਨੇ ਕਿਹਾ ਕਿ ਅਸੀਂ ਜਿੱਥੇ ਫਸੇ ਹੋਏ ਹਾਂ, ਉਹ ਇਲਾਕਾ ਤਿੱਬਤ ਦੇ ਸਾਗਾ ਅਤੇ ਕਰੂੰਗ ਕਸਬੇ ਦੇ ਵਿਚਕਾਰ ਵਿਚ ਕਿਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਵਿਚ  ਸੜਕ ਵਹਿ ਜਾਣ ਕਾਰਨ ਅਸੀਂ ਲੋਕ ਨਾ ਤਾਂ ਅੱਗੇ ਵਧ ਪਾ ਰਹੇ ਹਨ ਅਤੇ ਨਾ ਹੀ ਪਿੱਛੇ ਹਟ ਸਕਦੇ ਹਾਂ। 

ਕੈਲਾਸ਼ ਮਾਨਸਰੋਵਰ ਤੋਂ ਪਰਤਣ ਦੌਰਾਨ ਫਸੇ ਲੋਕ ਛੇ ਬੱਸਾਂ ਅਤੇ ਕੁੱਝ ਐਸਯੂਵੀ ਵਿਚ ਸਵਾਰ ਸਨ। ਸੁਬਰਮਨੀਅਮ ਨੇ ਕਿਹਾ ਕਿ ਜਿਸ ਸਮੇਂ ਅਸੀਂ ਲੋਕ ਇੱਥੇ ਫਸੇ ਉਸ ਸਮੇਂ ਬਿਲਕੁਲ ਹਨ੍ਹੇਰਾ ਸੀ। ਕੁੱਝ ਵਰਕਰਾਂ ਨੇ ਰੋਡ ਨੂੰ ਇਕ ਵਾਰ ਫਿਰ ਤੋਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਅਜੇ ਇਹ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮਾਰਗ 'ਤੇ ਬ੍ਰਿਜ ਬਣ ਰਿਹਾ ਸੀ, ਇਸ ਦੀ ਵਜ੍ਹਾ ਨਾਲ ਪੁਰਾਣੀ ਸੜਕ ਤੋਂ ਟ੍ਰੈਫਿਕ ਨੂੰ ਰਵਾਨਾ ਕੀਤਾ ਜਾ ਰਿਹਾ ਸੀ ਜੋ ਬਾਰਿਸ਼ ਵਿਚ ਹੜ੍ਹ ਗਿਆ। 

ਉਨ੍ਹਾਂ ਕਿਹਾ ਕਿ ਖ਼ਰਾਬ ਨੈਟਵਰਕ ਦੀ ਵਜ੍ਹਾ ਨਾਲ ਫਸੇ ਹੋਏ ਲੋਕ ਚੀਨ ਸਥਿਤ ਭਾਰਤੀ ਦੂਤਾਵਾਸ ਵਿਚ ਵੀ ਸੰਪਰਕ ਨਹੀਂ ਕਰ ਪਾ ਰਹੇ ਹਨ ਤਾਕਿ ਕੋਈ ਮਦਦ ਮਿਲ ਸਕੇ। ਫਸੇ ਹੋਏ ਯਾਤਰੀਆਂ ਨੇ ਕਿਹਾ ਸੀ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਸਾਡੇ ਤਕ ਕੋਈ ਮਦਦ ਪਹੁੰਚੇਗੀ। ਦਸ ਦਈਏ ਕਿ ਫਸੇ ਹੋਏ ਇਨ੍ਹਾਂ ਸਯਾਤਰੀਆਂ ਦੀ ਸਹਾਇਤਾ ਲਈ ਭਾਰਤ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੁਰੱਖਿਆ ਯਤਨਾਂ ਦੇ ਚਲਦਿਆਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਨ੍ਹਾਂ ਯਾਤਰੀਆਂ ਨੂੰ ਸੁਰੱਖਿਆ ਕੱਢ ਲਿਆ ਜਾਵੇਗਾ।