ਇੰਸਪੈਕਟਰ ਨੂੰ ਰੱਖੜੀ ਬੰਨਣ ਵਾਲੀ ਮੁਸਲਿਮ ਔਰਤ ਵਿਰੁੱਧ ਦੇਵਬੰਦ ਵਲੋਂ ਫ਼ਤਵਾ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖੜੀ ਦੇ ਮੌਕੇ ਉੱਤੇ ਯੂਪੀ ਪੁਲਿਸ ਦੇ ਇਕ ਇੰਸਪੈਕਟਰ ਨੂੰ ਰੱਖੜੀ ਬੰਨਣ ਵਾਲੀ ਮੁਸਲਮਾਨ ਮਹਿਲਾ ਨਵੀਂ ਮੁਸ਼ਕਲ ਵਿਚ ਘਿਰ ਗਈ ਹੈ। ਉਸ ਮਹਿਲਾ ਦੇ ਵਿਰੁੱਧ ਦੇਵਬੰਦ ਦੇ...

Muslim lady ties Rakhi

ਸਹਾਰਨਪੁਰ :- ਰੱਖੜੀ ਦੇ ਮੌਕੇ ਉੱਤੇ ਯੂਪੀ ਪੁਲਿਸ ਦੇ ਇਕ ਇੰਸਪੈਕਟਰ ਨੂੰ ਰੱਖੜੀ ਬੰਨਣ ਵਾਲੀ ਮੁਸਲਮਾਨ ਮਹਿਲਾ ਨਵੀਂ ਮੁਸ਼ਕਲ ਵਿਚ ਘਿਰ ਗਈ ਹੈ। ਉਸ ਮਹਿਲਾ ਦੇ ਵਿਰੁੱਧ ਦੇਵਬੰਦ ਦੇ ਉਲੇਮਾ ਨੇ ਫ਼ਤਵਾ ਜਾਰੀ ਕਰ ਦਿਤਾ ਹੈ। ਦੇਵਬੰਦ ਦਾ ਕਹਿਣਾ ਹੈ ਕਿ ਇਸਲਾਮ ਵਿਚ ਗੈਰ ਮਰਦ ਨੂੰ ਛੂਹਣਾ ਜਾਂ ਬਿਨਾਂ ਪਰਦੇ ਦੇ ਉਸ ਦੇ ਸਾਹਮਣੇ ਜਾਣਾ ਨਾਜਾਇਜ ਹੈ। ਅਜਿਹੇ ਵਿਚ ਰੱਖੜੀ ਬੰਨਣਾ ਇਕ ਤਰੀਕੇ ਨਾਲ ਗੈਰ ਇਸਲਾਮਿਕ ਹੈ।

ਦੇਵਬੰਦ ਦੇ ਹੀ ਇਕ ਹੋਰ ਮੁਫਤੀ ਤਾਰੀਖ ਅਹਿਮਦ ਨੇ ਤਾਂ ਇੰਸਪੈਕਟਰ ਨੂੰ ਰੱਖੜੀ ਬੰਨਣ ਵਾਲੀ ਮਹਿਲਾ ਨੂੰ ਤੌਬਾ ਕਰਣ ਦੀ ਹਿਦਾਇਤ ਦੇ ਦਿਤੀ। ਦਰਅਸਲ, ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਓਮ ਪ੍ਰਕਾਸ਼ ਸਿੰਘ ਨੇ ਸੌਹਾਰਦ ਅਤੇ ਪੁਲਿਸ ਅਤੇ ਆਮ ਜਨਤਾ ਦੇ ਵਿਚ ਸੰਬੰਧ ਨੂੰ ਹੋਰ ਬਿਹਤਰ ਕਰਣ ਲਈ ਇਹ ਨਿਰਦੇਸ਼ ਦਿਤੇ ਸਨ ਕਿ ਪੁਲਸਕਰਮੀ ਆਸਪਾਸ ਦੀਆਂ ਔਰਤਾਂ ਤੋਂ ਰੱਖੜੀ ਬੰਨਵਾਉਣ ਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦੇਣ। ਇਸ ਦੇ ਤਹਿਤ ਪ੍ਰਦੇਸ਼ ਦੇ ਵੱਖ - ਵੱਖ ਇਲਾਕਿਆਂ ਵਿਚ ਪੁਲਿਸ ਵਾਲਿਆਂ ਨੂੰ ਸਥਾਨਿਕ ਔਰਤਾਂ ਨੇ ਰੱਖੜੀ ਬੰਨੀ ਸੀ। 

ਰੱਖੜੀ ਬੰਨਣ ਵਿਚ ਗੈਰ ਮਰਦ ਨੂੰ ਛੂਹਣਾ ਪੈਂਦਾ ਹੈ - ਰੱਖੜੀ ਦੇ ਦਿਨ ਪੂਰੇ ਪ੍ਰਦੇਸ਼ ਵਿਚ ਪੁਲਸਕਰਮੀਆਂ ਨੇ ਔਰਤਾਂ ਤੋਂ ਰੱਖੜੀ ਬੰਨ੍ਹਵਾਈ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਵਚਨ ਦਿਤਾ। ਦੇਵਬੰਦ ਕੋਤਵਾਲ ਨੂੰ ਵੀ ਇਕ ਮੁਸਲਮਾਨ ਮਹਿਲਾ ਨੇ ਰੱਖੜੀ ਬੰਨ੍ਹੀ ਪਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਦੇਵਬੰਦੀ ਉਲੇਮਾ ਨੇ ਮੁਸਲਮਾਨ ਔਰਤਾਂ ਦਾ ਰੱਖੜੀ ਬੰਨ੍ਹਣਾ ਨਾਜਾਇਜ ਦੱਸ ਦਿਤਾ ਹੈ।

ਦੇਵਬੰਦੀ ਮੁਫਤੀ ਅਹਿਮਦ ਨੇ ਕਿਹਾ ਕਿ ਇਸਲਾਮ ਮੁਸਲਮਾਨ ਔਰਤਾਂ ਨੂੰ ਰੱਖੜੀ ਬੰਨਣ ਦੀ ਇਜਾਜਤ ਨਹੀਂ ਦਿੰਦਾ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਦਲੀਲ ਦਿਤੀ ਕਿ ਰੱਖੜੀ ਬੰਨਣ ਲਈ ਔਰਤਾਂ ਨੂੰ ਇਸਲਾਮ ਧਰਮ ਦੀ ਸਭ ਤੋਂ ਵੱਡੀ ਨਿਆਮਤ ਪਰਦੇ ਤੋਂ ਬਾਹਰ ਨਿਕਲਨਾ ਪੈਂਦਾ ਹੈ ਅਤੇ ਗੈਰ ਮਰਦ ਨੂੰ ਛੂਹਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਲਾਮ ਵਿਚ ਗੈਰ ਮਰਦ ਨੂੰ ਛੂਹਣਾ ਜਾਂ ਬਿਨਾਂ ਪਰਦੇ ਦੇ ਉਸ ਦੇ ਸਾਹਮਣੇ ਜਾਣਾ ਨਾਜਾਇਜ ਹੈ।  

ਇਸਲਾਮ ਵਿਚ ਰੱਖੜੀ ਬੰਨ੍ਹਣਾ ਗੈਰ ਇਸਲਾਮਿਕ - ਦੇਵਬੰਦ ਦੇ ਹੀ ਇਕ ਹੋਰ ਮੁਫਤੀ ਤਾਰੀਖ ਅਹਿਮਦ ਨੇ ਵੀ ਇੰਸਪੈਕਟਰ ਨੂੰ ਰੱਖੜੀ ਬੰਨਣ ਵਾਲੀ ਮਹਿਲਾ ਨੂੰ ਤੌਬਾ ਕਰਣ ਦੀ ਹਿਦਾਇਤ ਦਿਤੀ ਹੈ। ਮੁਫਤੀ ਨੇ ਕਿਹਾ ਕਿ ਮਹਿਲਾ ਨੇ ਜੋ ਕੀਤਾ ਹੈ ਉਹ ਗੈਰ ਇਸਲਾਮਿਕ ਹੈ ਅਤੇ ਆਪਣੇ ਇਸ ਗੁਨਾਹ 'ਤੇ ਮਹਿਲਾ ਨੂੰ ਤੌਬਾ ਕਰਣੀ ਚਾਹੀਦੀ ਹੈ।