ਤਿੰਨ ਤਲਾਕ ਵਿਰੁਧ ਆਵਾਜ਼ ਉਠਾਉਣ ਵਾਲੀ ਨਿਦਾ ਵਿਰੁਧ ਫ਼ਤਵਾ,  ਹੁੱਕਾ-ਪਾਣੀ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਵਿਰੁਧ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ  ਨੂੰਹ ਨਿਦਾ ...

Nida Khan wIth her Brother

ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਵਿਰੁਧ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ  ਨੂੰਹ ਨਿਦਾ ਖਾਨ ਵਿਰੁਧ ਫਤਵਾ ਜਾਰੀ ਕੀਤਾ ਗਿਆ ਹੈ। ਸ਼ਹਿਰ ਇਮਾਮ ਮੁਫ਼ਤੀ ਖੁਰਸ਼ੀਦ ਆਲਮ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਦਸਿਆ ਕਿ ਦਰਗਾਹ ਆਲਾ ਹਜ਼ਰਤ ਦੇ ਦਾਰੂਲ ਇਫਤਾ ਨੇ ਨਿਦਾ ਖਾਨ ਵਿਰੁਧ ਜਾਰੀ ਫਤਵੇ ਵਿਚ ਕਿਹਾ ਹੈ ਕਿ ਨਿਦਾ ਅੱਲ੍ਹਾ, ਖ਼ੁਦਾ ਦੇ ਬਣਾਏ ਕਾਨੂੰਨ ਦੀ ਮੁਖਾਲਫ਼ਤ ਕਰ ਰਹੀ ਹੈ। ਇਸੇ ਕਰ ਕੇ ਉਸਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਗਿਆ ਹੈ।