ਮੁਸਲਮਾਨਾਂ ਨੂੰ ਅਪਰਾਧੀ ਸਮਝਦੇ ਹਨ ਦੇਸ਼ ਦੇ ਅੱਧੇ ਪੁਲਿਸਵਾਲੇ- ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਹਰ ਦੋ ਵਿਚੋਂ ਇਕ ਪੁਲਿਸ ਕਰਮਚਾਰੀ ਨੂੰ ਲੱਗਦਾ ਹੈ ਕਿ ਮੁਸਲਮਾਨਾਂ ਦਾ ਅਪਰਾਧ ਵੱਲੋਂ ਕੁਦਰਤੀ ਰੂਪ ਵਿਚ ਝੁਕਾਅ ਹੁੰਦਾ ਹੈ।

50 per cent cops feel Muslims naturally prone to crime

ਨਵੀਂ ਦਿੱਲੀ: ਦੇਸ਼ ਦੇ ਹਰ ਦੋ ਵਿਚੋਂ ਇਕ ਪੁਲਿਸ ਕਰਮਚਾਰੀ ਨੂੰ ਲੱਗਦਾ ਹੈ ਕਿ ਮੁਸਲਮਾਨਾਂ ਦਾ ਅਪਰਾਧ ਵੱਲੋਂ ਕੁਦਰਤੀ ਰੂਪ ਵਿਚ ਝੁਕਾਅ ਹੁੰਦਾ ਹੈ। ਲੋਕਨਿਤੀ ਅਤੇ ਕਾਮਨ ਕਾਜ਼ ਵੱਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 35 ਫੀਸਦੀ ਪੁਲਿਸ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਬਲਾਤਕਾਰ ਅਤੇ ਗਊ-ਹੱਤਿਆ ਦੇ  ਮਾਮਲਿਆਂ ਵਿਚ ਲੋਕਾਂ ਦਾ ਕੁੱਟ-ਮਾਰ ਕਰਨਾ ਆਮ ਗੱਲ ਹੈ।

ਇਕ ਐਨਜੀਓ ਵੱਲੋਂ ਇਹ ਸਰਵੇਖਣ ਇਹ ਜਾਣਨ ਲਈ ਕੀਤਾ ਗਿਆ ਕਿ ਆਖ਼ਰ ਪੁਲਿਸ ਕਰਮਚਾਰੀਆਂ ਦੇ ਕੰਮਕਾਜ ਦੇ ਹਲਾਤ ਕਿਸ ਤਰ੍ਹਾਂ ਦੇ ਹਨ। ਇਸ ਰਿਪੋਰਟ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੇ ਚੇਲਮੇਸ਼ਵਰ ਨੇ ਜਾਰੀ ਕੀਤਾ ਹੈ। ਇਹ ਸਰਵੇਖਣ ਦੇਸ਼ ਦੇ 31 ਸੂਬਿਆਂ ਵਿਚ ਕੀਤਾ ਗਿਆ ਹੈ। ਇਸ ਦੌਰਾਨ 12 ਹਜ਼ਾਰ ਪੁਲਿਸ ਕਰਮੀਆਂ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ 11 ਹਜ਼ਾਰ ਪੁਲਿਸਵਾਲਿਆਂ ਦੇ ਪਰਿਵਾਰਾਂ ਤੋਂ ਵੀ ਸਵਾਲ ਪੁੱਛੇ ਗਏ।

ਸਰਵੇਖਣ ਦੀਆਂ ਮੁੱਖ ਗੱਲਾਂ:
-56 ਫੀਸਦੀ ਪੁਲਿਸ ਕਰਮੀਆਂ ਦਾ ਮੰਨਣਾ ਹੈ ਕਿ ਉਚੀ ਜਾਤ ਦੇ ਹਿੰਦੂ ਅਪਰਾਧ ਨਹੀਂ ਕਰਦੇ।
-ਭੀੜ ਹਿੰਸਾ ਨੂੰ ਲੈ ਕੇ 35 ਫੀਸਦੀ ਪੁਲਿਸ ਵਾਲਿਆਂ ਨੂੰ ਲੱਗਦਾ ਹੈ ਕਿ ਗਊ-ਹੱਤਿਆ ਦਾ ਮਾਮਲਾ ਜਾਂ ਕੋਈ ਬਲਾਤਕਾਰ ਕੇਸ ਸਾਹਮਣੇ ਆਉਣ ‘ਤੇ ਭੀੜ ਦਾ ਕੁੱਟਮਰ ਕਰਨਾ ਆਮ ਗੱਲ ਹੈ।
-37 ਫੀਸਦੀ ਪੁਲਿਸ ਕਰਮਚਾਰੀਆਂ ਨੇ ਤਨਖ਼ਾਹ ਅਤੇ ਭੱਤਾ ਮਿਲਣ ‘ਤੇ ਇਹ ਨੌਕਰੀ ਛੱਢਣ ‘ਤੇ ਸਹਿਮਤੀ ਜਤਾਈ ਹੈ।

-5 ਵਿਚੋਂ ਇਕ ਪੁਲਿਸਕਰਮਚਾਰੀ ਨੂੰ ਲੱਗਦਾ ਹੈ ਕਿ ਐਸਸੀ-ਐਸਟੀ ਐਕਟ ਤਹਿਤ ਆਉਣ ਵਾਲੇ ਮਾਮਲੇ ਝੂਠੇ ਅਤੇ ਕਿਸੇ ਖ਼ਾਸ ਮਕਸਦ ਨਾਲ ਦਰਜ ਕੀਤੇ ਜਾਂਦੇ ਹਨ।
- ਪੁਲਿਸ ਵਾਲੇ ਔਸਤਨ 14 ਘੰਟੇ ਰੋਜ਼ ਕੰਮ ਕਰਦੇ ਹਨ। ਇਸ ਤੋਂ ਇਲਾਵਾ 80 ਫੀਸਦੀ ਪੁਲਿਸਵਾਲਿਆਂ ਨੂੰ 8 ਘੰਟੇ ਤੋਂ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ।
-12 ਫੀਸਦੀ ਥਾਣਿਆਂ ਵਿਚ ਪੀਣ ਦਾ ਪਾਣੀ ਨਹੀਂ ਹੈ, ਇਸ ਤੋਂ ਇਲਾਵਾ 18ਫੀਸਦੀ ਪੁਲਿਸ ਵਾਲਿਆਂ ਨੇ ਕਿਹਾ ਕਿ ਉਹਨਾਂ ਦੇ ਥਾਣੇ ਵਿਚ ਟਾਇਲਟ ਨਹੀਂ ਹੈ।
-36 ਫੀਸਦੀ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਕਦੀ ਵੀ ਡਿਊਟੀ ‘ਤੇ ਐਮਰਜੈਂਸੀ ਜਾਣਾ ਹੁੰਦਾ ਹੈ ਤਾਂ ਉਹਨਾਂ ਕੋਲ ਗੱਡੀ ਨਹੀਂ ਹੁੰਦੀ।
-ਹਰ ਦੋ ਵਿਚੋਂ ਇਕ ਪੁਲਿਸ ਵਾਲੇ ਨੂੰ ਵੀਕਲੀ ਆਫ ਨਹੀਂ ਮਿਲਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।