ਇਜ਼ਰਾਇਲ ਦਾ ਵੱਡਾ ਖੁਲਾਸਾ: UN ‘ਚ ਵਿਖਾਏ ਇਰਾਨ ਦੇ ਗੁਪਤ ਪਰਮਾਣੂ ਭੰਡਾਰ ਦੇ ਸਬੂਤ
ਅਮਰੀਕਾ ਦੁਆਰਾ ਇਰਾਨ ਉਤੇ ਨਵੇਂ ਸਿਰੇ ਤੋਂ ਪਾਬੰਦੀ ਲਗਾਉਣ ਦੇ ਬਾਅਦ ਹੁਣ ਇਜ਼ਰਾਇਲ ਨੇ ਵੀ ਇਰਾਨ ਨੂੰ ਲੈ ਕੇ ਵੱਡਾ ਖੁਲਾਸਾ...
United Nation Assembly
ਨਵੀਂ ਦਿੱਲੀ : ਅਮਰੀਕਾ ਦੁਆਰਾ ਇਰਾਨ ਉਤੇ ਨਵੇਂ ਸਿਰੇ ਤੋਂ ਪਾਬੰਦੀ ਲਗਾਉਣ ਦੇ ਬਾਅਦ ਹੁਣ ਇਜ਼ਰਾਇਲ ਨੇ ਵੀ ਇਰਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਉਤੇ ਗਲੋਬਲ ਤਾਕਤਾਂ ਦੇ ਨਾਲ 2015 ਦੇ ਸਮਝੌਤੇ ਦੇ ਬਾਵਜੂਦ ਆਪਣੀ ਰਾਜਧਾਨੀ ਦੇ ਕੋਲ ‘ਗੁਪਤ ਪਰਮਾਣੂ ਭੰਡਾਰ’ ਰੱਖਣ ਦਾ ਦੋਸ਼ ਲਗਾਇਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਕਤੀਸ਼ਾਲੀ ਦੇਸ਼ਾਂ ਦੇ ਨਾਲ ਹੋਏ ਸਮਝੌਤੇ ਦਾ ਮਕਸਦ ਇਰਾਨ ਨੂੰ ਪਰਮਾਣੂ ਹਥਿਆਰ ਹਾਸਿਲ ਕਰਨ ਤੋਂ ਰੋਕਣਾ ਸੀ।