ਦਿੱਲੀ-ਕਟੜਾ ਰੂਟ 'ਤੇ 3 ਅਕਤੂਬਰ ਤੋਂ ਦੌੜੇਗੀ 'ਵੰਦੇ ਭਾਰਤ ਟਰੇਨ'

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਨਰਾਤਿਆਂ ਦੇ ਮੌਕੇ 'ਤੇ ਵੱਡਾ ਐਲਾਨ ਕੀਤਾ ਹੈ। ਭਾਰਤੀ ਰੇਲਵੇ 3 ਅਕਤੂਬਰ ਤੋਂ ਨਵੀਂ ਦਿੱਲੀ-ਕਟੜਾ ਲਈ ਦੂਜੀ 'ਵੰਦੇ ਭਾਰਤ..

vande bharat express

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਨਰਾਤਿਆਂ ਦੇ ਮੌਕੇ 'ਤੇ ਵੱਡਾ ਐਲਾਨ ਕੀਤਾ ਹੈ। ਭਾਰਤੀ ਰੇਲਵੇ 3 ਅਕਤੂਬਰ ਤੋਂ ਨਵੀਂ ਦਿੱਲੀ-ਕਟੜਾ ਲਈ ਦੂਜੀ 'ਵੰਦੇ ਭਾਰਤ ਐਕਸਪ੍ਰ੍ਰੈੱਸ' ਟਰੇਨ ਚਲਾਉਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਦਿੱਤੀ। ਇਸ ਟਰੇਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ 'ਵੰਦੇ ਭਾਰਤ ਐਕਸਪ੍ਰੈੱਸ' ਇਸ ਸਾਲ ਫਰਵਰੀ 'ਚ ਦਿੱਲੀ-ਵਾਰਣਾਸੀ ਵਿਚਕਾਰ ਸ਼ੁਰੂ ਕੀਤੀ ਗਈ ਸੀ। ਹੁਣ ਦੂਜੀ ਵੰਦੇ ਭਾਰਤ ਦਿੱਲੀ ਤੋਂ ਕਟੜਾ ਤਕ ਚੱਲਣ ਜਾ ਰਹੀ ਹੈ।

ਵੰਦੇ ਭਾਰਤ ਐਕਸਪ੍ਰੈੱਸ ਨਾਲ ਦਿੱਲੀ-ਕਟੜਾ ਵਿਚਕਾਰ ਦਾ ਸਫਰ ਮੌਜੂਦਾ 12 ਘੰਟੇ ਤੋਂ ਘੱਟ ਕੇ 8 ਘੰਟੇ ਦਾ ਰਹਿ ਜਾਵੇਗਾ, ਯਾਨੀ ਤਕਰੀਬਨ 4 ਘੰਟੇ ਦੀ ਬਚਤ ਹੋਵੇਗੀ। ਨਵੀਂ ਵੰਦੇ ਭਾਰਤ ਟਰੇਨ 'ਚ ਥੋੜ੍ਹੇ ਬਦਲਾਵ ਕੀਤੇ ਗਏ ਹਨ। ਇਸ 'ਚ ਦਿੱਲੀ ਤੇ ਵਾਰਾਣਸੀ ਵਿਚਕਾਰ ਚੱਲ ਰਹੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨਾਲੋਂ ਸੀਟਾਂ ਨੂੰ ਕਾਫੀ ਅਰਾਮਦਾਇਕ ਬਣਾਇਆ ਗਿਆ ਹੈ।

ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਆਪਣੀ ਯਾਤਰਾ ਦੌਰਾਨ ਤਿੰਨ ਸਥਾਨਾਂ 'ਤੇ ਰੁਕੇਗੀ। ਇਨ੍ਹਾਂ 'ਚ ਅੰਬਾਲਾ, ਲੁਧਿਆਣਾ ਤੇ ਜੰਮੂ ਸਟੇਸ਼ਨ ਹਨ। ਇਹ ਟਰੇਨ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 2 ਵਜੇ ਕਟੜਾ ਪਹੁੰਚੇਗੀ।ਆਪਣੀ ਵਾਪਸੀ ਦੀ ਯਾਤਰਾ 'ਤੇ ਵੰਦੇ ਭਾਰਤ ਐਕਸਪ੍ਰੈੱਸ ਉਸੇ ਦਿਨ ਕਟੜਾ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ ਤੇ 11 ਵਜੇ ਦਿੱਲੀ ਪਹੁੰਚੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ