ਪੰਜਾਬ ਦੀ ਇਸ ਥਾਂ ਤੋਂ ਮਿਲ ਰਿਹੈ ਸਿਰਫ਼ 10 ਰੁਪਏ ‘ਚ ਠੰਡ ਤੋਂ ਬਚਣ ਦਾ ਸਾਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੋਗਾ ‘ਚ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਸ਼ਾਨਦਾਰ...

Neki di Hatti

ਮੋਗਾ: ਮੋਗਾ ‘ਚ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਸ਼ਾਨਦਾਰ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਆਮ ਗਰੀਬਾਂ ਨੂੰ ਦੱਸ ਰੁਪਏ 'ਚ ਗਰਮ ਕੱਪੜੇ, ਕੰਬਲ, ਬੂਟ ਆਦਿ ਸਾਮਾਨ ਦਿੱਤੇ ਜਾ ਰਹੇ ਹਨ। ਇਸ ਨੇਕੀ ਦੀ ਹੱਟੀ ਦਾ ਸ਼ੁਭ ਆਰੰਭ ਮੋਗਾ ਦੀ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਕੀਤਾ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵਲੋਂ ਬੇਹੱਦ ਸਮਾਜਿਕ ਕੰਮ ਕੀਤੇ ਜਾ ਰਹੇ ਹਨ ਅਤੇ ਅੱਜ ਇੱਥੇ ਗਰੀਬ ਜਨਤਾ ਦੇ ਲਈ ਨੇਕੀ ਦੀ ਹੱਟੀ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਗਰੀਬ ਲੋਕਾਂ ਨੂੰ ਦੱਸ ਰੁਪਏ 'ਚ ਜੋ ਵੀ ਸਾਮਾਨ ਇਨ੍ਹਾਂ ਨੂੰ ਚਾਹੀਦਾ ਹੈ ਜਿਵੇਂ ਗਰਮ ਕੋਟ, ਕੰਬਲ, ਗਰਮ ਕੱਪੜੇ ਆਦਿ ਉਹ ਪ੍ਰਤੀ ਇਕ ਨੱਗ ਦੱਸ ਰੁਪਏ 'ਚ ਦੇਣਗੇ।

ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਜਨਤਾ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਹੈ ਅਤੇ ਦੱਸ ਰੁਪਏ ਇਸ ਦੀ ਕੀਮਤੀ ਰੱਖੀ ਗਈ ਹੈ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਉਹ ਦਾਨ 'ਚ ਲੈ ਰਿਹਾ ਹੈ। ਇਸ ਮੌਕੇ ਰਾਧੇ-ਰਾਧੇ ਟਰੱਸਟ ਦੀ ਚੇਅਰਮੈਨ ਰਾਜ ਸ੍ਰੀ ਨੇ ਦੱਸਿਆ ਕਿ ਉਹ ਇਹ ਸਾਰਾ ਸਾਮਾਨ ਆਮ ਜਨਤਾ ਦੇ ਘਰਾਂ ਤੋਂ ਲੈ ਕੇ ਇੱਥੇ ਰੱਖ ਰਹੇ ਹਨ ਅਤੇ ਦਿਨ 'ਚ 3 ਘੰਟੇ ਇਹ ਦੁਕਾਨ ਖੋਲ ਕੇ ਗਰੀਬ ਲੋਕਾਂ ਨੂੰ ਦੱਸ ਰੁਪਏ 'ਚ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾ ਤੋਂ ਬੇਹੱਦ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸਮਾਜਿਕ ਸੰਸਥਾ ਦੇ ਆਗੂ ਦੇਵ ਤਿਆਗੀ ਨੇ ਕਿਹਾ ਕਿ ਜਿੰਨਾ ਵੀ ਹੋ ਸਕਦਾ ਹੈ ਉਹ ਇਨ੍ਹਾਂ ਦੀ ਮਦਦ ਕਰਨਗੇ।