ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸੰਸਦ 'ਚ ਰਾਮ ਮੰਦਰ ਉਸਾਰੀ ਦਾ ਹੋ ਸਕਦਾ ਹੈ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਦਿਨ ਬਾਅਦ ਹੋਣ ਵਾਲੀ ਧਰਮ ਸੰਸਦ ਵਿਚ ਰਾਮ ਮੰਦਰ ਉਸਾਰੀ ਦੀ ਤਰੀਕ ਨੂੰ ਲੈ ਕੇ ਧਾਰਮਿਕ ਆਗੂ ਅਪਣਾ ਫ਼ੈਸਲਾ ਦੇਣਗੇ। 

Vishwa Hindu Parishad

ਪ੍ਰਯਾਗਰਾਜ : ਅਯੁੱਧਿਆ ਵਿਚ ਰਾਮ ਮੰਦਰ ਮਾਮਲੇ ਸਬੰਧੀ ਸੁਣਵਾਈ ਟਲਣ ਨਾਲ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰਾਂ ਵਿਚ ਗੁੱਸਾ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਸਾਧੂ ਇੰਤਜ਼ਾਰ ਕਰ ਰਹੇ ਸਨ ਕਿ ਅੱਜ ਇਸ ਸਬੰਧ ਵਿਚ ਕੋਈ ਫ਼ੈਸਲਾ ਲਿਆ ਜਾਵੇਗਾ। ਸੁਣਵਾਈ ਟਲਣ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰਾਂ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ

ਧਰਮ ਸੰਸਦ ਵਿਚ ਧਾਰਮਿਕ ਆਗੂਆਂ ਦੀ ਮੌਜੂਦਗੀ ਵਿਚ ਇਹ ਨਿਰਧਾਰਤ ਕਰ ਦਿਤਾ ਜਾਵੇ ਕਿ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਦੋਂ ਸ਼ੁਰੂ ਕੀਤੀ ਜਾਵੇਗੀ। ਪਿਛਲੇ ਦਿਨੀਂ ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਉਪ ਪ੍ਰਧਾਨ ਚੰਪਤ ਰਾਏ ਨੇ ਵੀ ਕਿਹਾ ਸੀ ਕਿ ਹੁਣ ਉਹ ਮੰਦਰ 'ਤੇ ਫ਼ੈਸਲੇ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ।

ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸੰਸਦ 31 ਜਨਵਰੀ ਅਤੇ ਇਕ ਫਰਵਰੀ ਨੂੰ ਕੁੰਭ ਨਗਰ ਵਿਖੇ ਹੋਣੀ ਹੈ। ਇਸ ਨੂੰ ਕਰਵਾਏ ਜਾਣ ਸਬੰਧੀ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਧਰਮ ਸੰਸਦ ਵਿਚ ਸਾਧੂਆਂ ਦੀ ਮੌਜੂਦਗੀ ਵਿਚ ਵਿਸ਼ਵ ਹਿੰਦੂ ਪਰਿਸ਼ਦ ਰਾਮ ਨਵਮੀ ਤੋਂ ਮੰਦਰ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਸਕਦੀ ਹੈ। ਇਸ ਸੰਬੰਧੀ ਸੂਬਾਈ ਸੰਗਠਨ ਦੇ ਮੁਖੀ ਮੁਕੇਸ਼ ਨੇ ਕਿਹਾ ਕਿ

ਕੇਂਦਰੀ ਉਪ ਪ੍ਰਧਾਨ ਚੰਪਤ ਰਾਏ ਨੇ ਵੀ ਪਿਛਲੇ ਦਿਨੀਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਮਾਮਲੇ ਵਿਚ ਸੁਣਵਾਈ ਟਲੇਗੀ ਅਤੇ ਅਜਿਹਾ ਹੋਇਆ ਵੀ। ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਮੁਖੀ ਅਸ਼ੋਕ ਤਿਵਾੜੀ ਮੁਤਾਬਕ ਰਾਮ ਮੰਦਰ ਦੇ ਲਈ ਹੋਰ ਉਡੀਕ ਨਹੀਂ ਕੀਤੀ ਜਾ ਸਕਦੀ। ਇਸ ਕਾਰਨ ਕੁੰਭ ਨਗਰੀ ਵਿਚ ਹੋ ਰਹੀ ਧਰਮ ਸੰਸਦ ਵਿਚ

ਮੰਦਰ ਉਸਾਰੀ ਨੂੰ ਲੈ ਕੇ ਕੜਾ ਫ਼ੈਸਲਾ ਲਿਆ ਜਾਵੇਗਾ। ਇਸ ਵਿਚ ਦੇਸ਼ ਭਰ ਦੇ ਤੋਂ ਸਾਧੂ ਸ਼ਮੂਲੀਅਤ ਕਰ ਰਹੇ ਹਨ। ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾਈ ਬੂਲਾਰੇ ਸ਼ਰਦ ਸ਼ਰਮਾ ਨੇ ਕਿਹਾ ਕਿ ਸੁਣਵਾਈ ਦੀ ਉਡੀਕ ਨਹੀਂ ਕੀਤੀ ਜਾ ਸਕਦੀ। ਦੋ ਦਿਨ ਬਾਅਦ ਹੋਣ ਵਾਲੀ ਧਰਮ ਸੰਸਦ ਵਿਚ ਰਾਮ ਮੰਦਰ ਉਸਾਰੀ ਦੀ ਤਰੀਕ ਨੂੰ ਲੈ ਕੇ ਧਾਰਮਿਕ ਆਗੂ ਅਪਣਾ ਫ਼ੈਸਲਾ ਦੇਣਗੇ।