36,000 ਕਰੋੜ ਦੀ ਲਾਗਤ ਨਾਲ ਬਣੇਗਾ 600 ਕਿਮੀ ਲੰਮਾ ਗੰਗਾ ਐਕਸਪ੍ਰੈੱਸਵੇਅ : ਯੋਗੀ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਯਾਗਰਾਜ ਵਿਚ ਜਾਰੀ ਕੁੰਭ 'ਚ ਮੰਗਲਵਾਰ ਨੂੰ ਰਾਜ ਸਰਕਾਰ ਦੀ ਕੈਬੀਨਟ ਬੈਠਕ ਹੋਈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਅਗਵਾਈ ਵਿਚ ਇੱਥੇ ਕੈਬੀਨਟ ਬੈਠਕ ਹੋਈ। ...

Cabinet Meeting in Prayagraj's Kumbh

ਪ੍ਰਯਾਗਰਾਜ : ਪ੍ਰਯਾਗਰਾਜ ਵਿਚ ਜਾਰੀ ਕੁੰਭ 'ਚ ਮੰਗਲਵਾਰ ਨੂੰ ਰਾਜ ਸਰਕਾਰ ਦੀ ਕੈਬੀਨਟ ਬੈਠਕ ਹੋਈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਅਗਵਾਈ ਵਿਚ ਇੱਥੇ ਕੈਬੀਨਟ ਬੈਠਕ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੁੰਭ ਖੇਤਰ 'ਚ ਰਾਜ ਸਰਕਾਰ ਦੀ ਕੈਬੀਨਟ ਦੀ ਬੈਠਕ ਹੋਈ। ਇਸ ਦੌਰਾਨ ਯੋਗੀ ਆਦਿਤਿਅਨਾਥ ਤੋਂ ਇਲਾਵਾ ਯੂਪੀ ਸਰਕਾਰ ਦੇ ਸਾਰੇ ਮੰਤਰੀ ਮੌਜੂਦ ਰਹੇ। ਕੁੰਭਨਗਰ 'ਚ ਅੱਜ ਯੋਗੀ ਆਦਿਤਿਆਨਾਥ ਮੰਤਰੀ ਮੰਡਲ ਨੇ ਇਤਿਹਾਸ ਬਣਾ ਦਿਤਾ ਹੈ। ਉੱਤਰਾਖੰਡ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਉੱਤਰ ਪ੍ਰਦੇਸ਼ 'ਚ ਮੰਤਰੀ ਮੰਡਲ ਦੀ ਬੈਠਕ ਲਖਨਊ ਤੋਂ ਬਾਹਰ ਹੋਈ ਹੈ।

ਮੇਰਠ ਤੋਂ ਪ੍ਰਯਾਗਰਾਜ ਤਕ ਗੰਗਾ ਐਕਸਪ੍ਰੈੱਸ ਨੂੰ ਅੱਜ ਕੈਬਨਿਟ ਮੀਟਿੰਗ 'ਚ ਹਰੀ ਝੰਡੀ ਦਿਤੀ ਗਈ ਹੈ। ਕਰੀਬ 36 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਗੰਗਾ ਨਦੀ ਦੇ ਕੰਢੇ ਬਣਾਇਆ ਜਾਵੇਗਾ। ਜਿਸ ਨਾਲ ਗੰਗਾ ਨਦੀ ਦੀ ਮਹੱਤਤਾ ਹੋਰ ਵਧੇਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕੈਬਨਿਟ ਬੈਠਕ ਤੋਂ ਬਾਅਦ ਇਸਦਾ ਐਲਾਨ ਕੀਤਾ। ਮੇਰਠ ਤੋਂ ਪ੍ਰਯਾਗਰਾਜ ਤਕ ਪ੍ਰਸਤਾਵਿਤ ਇਹ ਐਕਸਪ੍ਰੈੱਸਵੇਅ ਤੇ ਅਮਰੋਹਾ, ਬੁਲੰਦਸ਼ਹਿਰ, ਬਦਾਯੂੰ, ਸ਼ਾਹਜਹਾਂਪੁਰ, ਰਾਇਬਰੇਲੀ ਤੇ ਫਤਹਿਪੁਰ ਨੂੰ ਪ੍ਰਯਾਗਰਾਜ ਨਾਲ ਸਿੱਧਾ ਜੋੜਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਇਥੇ ਸਮਾਪਤ ਹੋਈ ਕੈਬਨਿਟ ਬੇਠਕ ਦਾ ਕੇਂਦਰ ਬਿੰਦੂ ਪ੍ਰਯਾਗਰਾਜ ਹੀ ਸੀ। ਪ੍ਰਯਾਗਰਾਜ ਜੀ ਕਨੈਕਟਿਵਿਟੀ ਲਈ ਗੰਗਾ ਐਕਸਪ੍ਰੈੱਸ ਤੇ ਪ੍ਰਸਤਾਵਿਤ ਕੀਤਾ ਗਿਆ ਹੈ। ਇਹ ਐਕਸਪ੍ਰੈੱਸ ਵੇਅ ਫਾਰ ਲੇਨ ਹੋਵੇਗਾ। ਇਸ ਤੋਂ ਬਆਦ ਸਿਕਸ ਲੇਨ 'ਚ ਬਲਦਿਆ ਜਾਵੇਗਾ। ਇਹ ਐਕਸਪ੍ਰੈੱਸ ਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਪ੍ਰਯਾਗਰਾਜ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਅਨੇਕਾਂ ਕਾਰਨਾਂ ਨਾਲ ਇਸ ਵਾਰ ਪ੍ਰਯਾਗਰਾਜ ਕੁੰਭ ਅਨੋਖਾ ਹੋਵੇਗਾ। ਪਿਛਲੇ ਕੁੰਭ ਦੇ ਮੁਕਾਬਲੇ ਕਾਫੀ ਕੁੱਝ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਮਾਂ ਘੱਟ ਸੀ, ਇਸ ਦੇ ਬਾਵਜੂਦ ਵੀ ਚੰਗਾ ਕੰਮ ਕੀਤਾ ਗਿਆ ਹੈ।

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਪ੍ਰਧਾਨਗੀ 'ਚ ਪ੍ਰਯਾਗਰਾਜ 'ਚ ਸਮਾਪਤ ਹੋਈ ਕੈਬਨਿਟ ਦੀ ਬੈਠਕ 'ਚ ਕਈ ਮਤਿਆਂ ਨੂੰ ਮਨਜ਼ੂਰੀ ਮਿਲੀ ਹੈ। ਪੱਛਮੀ ਉੱਤਰ ਪ੍ਰਦੇਸ਼ ਨੂੰ ਪ੍ਰਯਾਗਰਾਜ ਨਾਲ ਜੋੜਨ ਲਈ ਗੰਗਾ ਐਕਸਪ੍ਰੈੱਸ ਵੇਅ ਬਣਾਇਆ ਜਾਵੇਗਾ। ਕੈਬਨਿਟ ਨੇ ਵੈਸਟ ਯੂਪੀ ਨਾਲ ਜੋੜਨ ਲਈ ਗੰਗਾ ਐਕਸਪ੍ਰੈੱਸ ਵੇਅ ਬਣਾਉਣ ਦੀ ਸਹਿਮਤੀ ਦਿਤੀ ਹੈ। ਮੇਰਠ 'ਚ ਅਮਰੋਹਾ, ਬਦਾਯੂੰ ਤੋਂ ਪ੍ਰਤਾਪਗੜ੍ਹ ਹੁੰਦਿਆਂ ਪ੍ਰਯਾਗਰਾਜ ਤਕ ਦੁਨੀਆਂ ਦਾ ਸੱਭ ਤੋਂ ਲੰਮਾ ਐਕਸਪ੍ਰੈੱਸ ਵੇਅ ਬਣੇਗਾ।

ਇਸ 'ਤੇ 36 ਹਜ਼ਾਰ ਕਰੋੜ ਖਰਚ ਹੋਵੇਗਾ। 600 ਕਿਲੋਮੀਟਰ ਲੰਮੇ ਐਕਸਪ੍ਰੈੱਸ ਵੇਅ ਲਈ 6556 ਹੈਕਟੇਅਰ ਜ਼ਮੀਨ ਦੀ ਜ਼ਰੂਰਤ ਹੋਵੇਗੀ। ਗ੍ਰੀਨ ਫੀਲਡ ਐਕਸਪ੍ਰੈੱਸ ਵੇਅ ਹੋਵੇਗਾ। ਇਸ 'ਤੇ 36 ਹਜ਼ਾਰ ਕਰੋੜ ਰੁਪਏ ਲਾਗਤ ਆਏਗੀ। ਉਤਰਾਖੰਡ ਦਾ ਗਠਨ ਹੋਣ ਤੋਂ ਬਾਅਦ ਯੋਗੀ ਆਦਿਤਿਆਨਾਥ ਮੰਤਰੀ ਮੰਡਲ ਪਹਿਲੀ ਵਾਰ ਲਖਨਊ ਦੇ ਬਾਹਰ ਕੈਬਨਿਟ ਦੀ ਬੈਠਕ ਦਾ ਰਿਕਾਰਡ ਬਣਾ ਰਿਹਾ ਹੈ।

ਕੁੰਭਨਗਰ ਦੀ ਟੈਂਟ ਸਿਟੀ 'ਚ ਯੋਗੀ ਆਦਿਤਿਆਨਾਥ ਦੀ ਦੋਨੋਂ ਡਿਪਟੀ ਸੀਐੱਮ ਹੋਰ ਕੈਬਨਿਟ ਮੰਤਰੀਆਂ ਦੇ ਨਾਲ ਮੰਤਰੀ ਪ੍ਰੀਸ਼ਦ ਦੀ ਬੈਠਕ ਸੰਪੰਨ ਹੋਈ। ਕੁੰਭ ਮੇਲੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੀ 31 ਜਨਵਰੀ ਤੇ 1 ਫਰਵਰੀ ਨੂੰ ਧਰਮ ਸੰਸਦ ਹੋ ਰਹੀ ਹੈ। ਇਥੋਂ ਵਿਹਿਪ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਹੋਵੇਗੀ। ਮੰਨਿਆ ਜਾ ਰਹਾ ਹੈ ਕਿ ਸਰਕਾਰ ਕੈਬਨਿਟ ਬੈਠਕ 'ਚ ਰਾਮ ਮੰਦਰ ਨਿਰਮਾਣ ਦੇ ਸਬੰਧ 'ਚ ਕੋਈ ਵੱਡਾ ਐਲਾਨ ਕਰ ਸਕਦੀ ਹੈ।