ਸਿੰਘੂ ਤੇ ਟਿੱਕਰੀ ‘ਤੇ ਹੰਗਾਮੇ ਤੋਂ ਬਾਅਦ ਗੁਰਨਾਮ ਚੜੂਨੀ ਦੀ ਕਿਸਾਨਾਂ ਨੂੰ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਆਰਐੱਸਐੱਸ ਜਾਣ ਬੁੱਝ ਕੇ ਦੰਗੇ ਭੜਕਾਉਣਾ ਚਾਹੁੰਦੀ ਹੈ ।

famer protest

ਨਵੀਂ ਦਿੱਲੀ : ਸਿੰਘੂ ਤੇ ਟਿਕਰੀ ਬਾਰਡਰ ‘ਤੇ ਹੰਗਾਮੇ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਸਭਨਾਂ ਨੌਜਵਾਨਾਂ ਅਤੇ ਕਿਸਾਨਾਂ ਨੂੰ ਸੰਯੁਕਤ ਮੋਰਚੇ ਦੀ ਸਟੇਜ ਕੋਲ ਪਹੁੰਚਣ ਦੀ ਅਪੀਲ ਕੀਤੀ ਹੈ । ਚੜੂਨੀ ਨੇ ਕਿਹਾ ਕਿ ਸਵਰਨ ਸਿੰਘ ਪੰਧੇਰ ਵਾਲੀ ਸਟੇਜ ‘ਤੇ ਆਰਐਸਐਸ ਦੇ ਵਰਕਰਾਂ ਨੇ ਹਮਲਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਆਰਐੱਸਐੱਸ ਜਾਣ ਬੁੱਝ ਕੇ ਦੰਗੇ ਭੜਕਾਉਣਾ ਚਾਹੁੰਦੀ ਹੈ , ਇਸ ਲਈ ਆਪਾਂ ਸਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੁੰਦਿਆਂ ਆਪਣੇ ਮੁੱਖ ਟਿਕਾਣੇ ‘ਤੇ ਪਹੁੰਚ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਪੁਲੀਸ ਦੰਗੇ ਵਾਲੀ ਥਾਂ ‘ਤੇ ਪਹੁੰਚ ਚੁੱਕੀ ਹੈ ਪਰ ਫਿਰ ਵੀ ਆਪਾਂ ਸਭਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ।

Related Stories