ਸਿੰਘੂ ਬਾਰਡਰ 'ਤੇ ਠੀਕਰੀ ਪਹਿਰਾ ਦਿੰਦੇ ਕਿਸਾਨਾਂ ਨੂੰ , ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਸਰਕਾਰ
ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਰਐੱਸਐੱਸ ਕਿਸਾਨਾਂ ਤੇ ਹਮਲਾ ਕਰ ਰਹੇ ਹਨ
Farmer protest
ਨਵੀਂ ਦਿੱਲੀ : (ਹਰਦੀਪ ਸਿੰਘ ਭੋਗਲ)- ਕੁੰਡਲੀ ਬਾਰਡਰ ਤੇ ਪਹਿਰਾ ਦੇ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਵਰਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਸਾਜ਼ਿਸ਼ਾਂ ਰੱਚ ਕੇ ਖਤਮ ਕਰਨ ਵਾਲੇ ਪਾਸੇ ਜਾ ਰਹੀ ਹੈ ,ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਆਰਐੱਸਐੱਸ ਕਿਸਾਨਾਂ ਤੇ ਹਮਲਾ ਕਰ ਰਹੇ ਹਨ , ਅਜਿਹੇ ਮਾਹੌਲ ਵਿੱਚ ਕਿਸਾਨੀ ਅੰਦੋਲਨ ਦੀ ਰਾਖੀ ਕਰਨਾ ਸਾਡਾ ਪਹਿਲਾ ਫਰਜ਼ ਹੈ । ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਫਸਲਾਂ ਦੀ ਰਾਖੀ ਕਰਦੇ ਹਾਂ ਅੱਜ ਸਾਡੀ ਤੇ ਆਪਣੇ ਅੰਦੋਲਨ ਨੂੰ ਰਾਖੀ ਕਰਨ ਦੀ ਜ਼ਿੰਮੇਵਾਰੀ ਆ ਗਈ ਹੈ । ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੀ ਹਾਂ ।