BSF ਦੇ ਪੀੜਿਤ ਜਵਾਨ ਦੇ ਘਰ ਦੀ ਮੁਰੰਮਤ ਕਰਨ ਪੁੱਜੀ ਬੀਐਸਐਫ਼ ਦੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਹੋਈ ਹਿੰਸਾ ਦੇ ਦੌਰਾਨ ਹੁਣ ਤੱਕ 43 ਲੋਕਾਂ ਦੀ ਜਾਨ ਚਲੇ ਗਈ ਹੈ ਜਦੋਂ ਕਿ ਸੈਂਕੜੇ...

BSF

ਨਵੀਂ ਦਿੱਲੀ: ਦਿੱਲੀ ‘ਚ ਹੋਈ ਹਿੰਸਾ ਦੇ ਦੌਰਾਨ ਹੁਣ ਤੱਕ 43 ਲੋਕਾਂ ਦੀ ਜਾਨ ਚਲੇ ਗਈ ਹੈ ਜਦੋਂ ਕਿ ਸੈਂਕੜੇ ਲੋਕ ਜਖ਼ਮੀ ਹੋਏ ਹਨ। ਹਿੰਸਕ ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਕਿਸੇ ਨੂੰ ਨਹੀਂ ਬਖ਼ਸ਼ਿਆ। ਹਿੰਸਕ ਹੋਈ ਇਸ ਭੀੜ ਦੇ ਗ਼ੁੱਸੇ ਦਾ ਸਾਹਮਣਾ ਸੀਮਾ ਸੁਰੱਖਿਆ ਬਲ (BSF) ਵਿੱਚ ਤੈਨਾਤ ਜਵਾਨ ਮੁਹੰਮਦ ਅਨੀਸ ਦੇ ਪਰਵਾਰ ਨੂੰ ਭੁਗਤਣਾ ਪੈਣਾ।

 

 

ਹਿੰਸਕ ਪ੍ਰਦਰਸ਼ਨਕਾਰੀਆਂ ਨੇ ਅਨੀਸ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਕਿਸੇ ਤਰ੍ਹਾਂ ਅਨੀਸ ਦੇ ਪਰਵਾਰ ਵਾਲਿਆਂ ਨੇ ਭੱਜਕੇ ਆਪਣੀ ਜਾਨ ਬਚਾਈ। ਜਿਵੇਂ ਹੀ ਅਨੀਸ ਦੇ ਘਰ ਜਲਣ ਦੀ ਖਬਰ ਬੀਐਸਐਫ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪਰਵਾਰ ਨੂੰ ਮਿਲਣ ਦਾ ਫੈਸਲਾ ਕੀਤਾ।

ਸ਼ਨੀਵਾਰ ਨੂੰ ਬੀਐਸਐਫ਼ ਦੀ ਇੱਕ ਟੀਮ ਆਪਣੇ ਜਵਾਨ ਮੁਹੰਮਦ ਅਨੀਸ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੇ ਪਰਵਾਰ ਨਾਲ ਮੁਲਾਕਾਤ ਕੀਤੀ। ਦੰਗਾ ਕਰਨ ਵਾਲਿਆਂ ਨੇ ਜਵਾਨ ਦੇ ਖਜੂਰੀ ਖਾਸ ਸਥਿਤ ਘਰ ਵਿੱਚ ਅੱਗ ਲਗਾ ਦਿੱਤੀ ਸੀ। ਬੀਐਸਐਫ਼ ਦੇ ਡੀਆਈਜੀ ਹੈਡਕੁਆਰਟਰਸ ਪੁਸ਼ਪਿੰਦਰ ਰਾਠੌਰ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਵਾਨ ਫਿਲਹਾਲ ਓਡਿਸ਼ਾ ਵਿੱਚ ਪੋਸਟਡ ਹੈ ਅਤੇ ਛੇਤੀ ਹੀ ਉਸਦੀ ਟਰਾਂਸਫਰ ਦਿੱਲੀ ਕਰ ਦਿੱਤੀ ਜਾਵੇਗੀ।

ਪੁਸ਼ਪਿੰਦਰ ਰਾਠੌਰ ਨੇ ਕਿਹਾ, ਸਾਡੇ ਨਾਲ ਬੀਐਸਐਫ਼ ਦੇ ਇੰਜੀਨੀਅਰ ਵੀ ਆਏ ਹਨ। ਇਹ ਸਾਡੇ ਜਵਾਨ ਮੋਹੰਮਦ ਅਨੀਸ ਦੇ ਘਰ ਨੂੰ ਰਿਪੇਅਰ ਕਰਨਗੇ। ਆਪਣੇ ਵੈਲਫੇਅਰ ਫੰਡ ਨਾਲ ਬੀਐਸਐਫ਼ ਅਨੀਸ ਦੇ ਪਰਵਾਰ ਨੂੰ ਆਰਥਿਕ ਮੱਦਦ ਦੇਵੇਗੀ ਅਤੇ ਉਸਦਾ ਘਰ ਬਣਾਉਣ ਵਿੱਚ ਸਹਿਯੋਗ ਪ੍ਰਦਾਨ ਕਰੇਗੀ।