ਚਕਰੀ ਪੋਸਟ ‘ਤੇ ਬੀਐਸਐਫ਼ ਨੇ ਫੜ੍ਹੀ ਪਾਕਿਸਤਾਨ ਦੀ ਕਿਸ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ/ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਜ਼ਿਲ੍ਹਾ ਗੁਰਦਾਸਪੁਰ ਵਿਚ ਚਕਰੀ ਪੋਸਟ ‘ਤਾ ਤੈਨਾਤ ਬੀਐਸਐਫ਼...

Pakistani Boat

ਗੁਰਦਾਸਪੁਰ : ਭਾਰਤ/ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਜ਼ਿਲ੍ਹਾ ਗੁਰਦਾਸਪੁਰ ਵਿਚ ਚਕਰੀ ਪੋਸਟ ‘ਤਾ ਤੈਨਾਤ ਬੀਐਸਐਫ਼ ਦੇ ਜਾਵਾਨਾਂ ਨੇ ਰਾਵੀ ਦਰਿਆ ‘ਚ ਪਾਕਿਸਤਾਨ ਵੱਲੋਂ ਤੈਰ ਕੇ ਆਈ ਇਕ ਖਾਲੀ ਕਿਸ਼ਤੀ ਫੜ੍ਹੀ ਹੈ। ਬੀ.ਐਸ.ਐਫ਼ ਨੇ ਇਕ ਅਧਿਕਾਰੀ ਨੂੰ ਦੱਸਿਆ ਕਿ ਬੀ.ਐਸ.ਐਫ਼ ਦੇ ਜਵਾਨ ਜਦੋਂ ਸਰਹੱਦ ‘ਤੇ ਪਹਿਰਾ ਦੇ ਰਹੇ ਸੀ।

ਤਾਂ ਚਕਰੀ ਪੋਸਟ ਦੇ ਕੋਲੋਂ ਗੁਜਰਦੀ ਰਾਵੀ ਨਦੀ ‘ਚ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਇਕ ਕਿਸ਼ਤੀ ਆਉਂਦਾ ਦੇਖੀ ਜਿਸਨੂੰ ਜਵਾਨਾਂ ਨੇ ਤੁਰੰਤ ਅਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਕਿਸ਼ਤੀ ਦੀ ਤਲਾਸ਼ੀ ਲਈ ਗਈ ਅਤੇ ਜਾਂਚ ਦੌਰਾਨ ਕਿਸ਼ਤੀ ਵਿਚ ਕੁਝ ਵੀ ਨਹੀਂ ਮਿਲਿਆ।

ਅਧਿਕਾਰੀ ਨੇ ਦੱਸਿਆ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਿਸੇ ਨੇ ਪਾਕਿਸਤਾਨ ਦੇ ਵੱਲੋਂ ਇਹ ਕਿਸ਼ਤੀ ਕਿਨਾਰੇ ‘ਤੇ ਬੰਨ੍ਹੀ ਸੀ ਤੇ ਪਾਣੀ ਦੇ ਵਹਾਅ ਦੇ ਕਾਰਨ ਇਹ ਕਿਸ਼ਤੀ ਤੈਰਦੀ ਹੋਈ ਇਸ ਪੋਸਟ ਦੇ ਕੋਲ ਭਾਰਤ ‘ਚ ਪਹੁੰਚ ਗਈ। ਬੀਐਸਐਫ਼ ਵੱਲੋਂ ਕਿਸ਼ਤੀ ਕਾਬੂ ਕਰਕੇ ਉਸਦੀ ਜਾਂਚ ਕੀਤੀ ਜਾ ਰਹੀ ਹੈ।