ਦਿੱਲੀ ਹਿੰਸਾ: ਪੀੜਤਾਂ ਲਈ ਸਿੱਖਾਂ ਨੇ ਖੋਲ੍ਹੇ ਦਰਵਾਜ਼ੇ... ਲੰਗਰ ਲਗਾ ਕੇ ਕਰ ਰਹੇ ਨੇ ਸੇਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਜ਼ਰੂਰਤਮੰਦਾਂ ਨੂੰ ਲੰਗਰ ਅਤੇ ਮੈਡੀਕਲ ਸੇਵਾਵਾਂ ਦੇਣ ਲਈ...

Delhi sikh gurudwara prabandhak committee and Khalsa aid

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਵਿਚ ਭੜਕੀ ਹਿੰਸਾ ਦੇ ਪੀੜਤਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕਈ ਥਾਵਾਂ ਤੇ ਹਿੰਸਾ ਪੀੜਤਾਂ ਲਈ ਰਾਹਤ ਕੈਂਪ ਲਗਾਏ ਗਏ ਹਨ।

ਗੁਰਦੁਆਰਿਆਂ ਨੂੰ ਦਿੱਲੀ ਕਮੇਟੀ ਨੇ 15000 ਲੋਕਾਂ ਲਈ ਲੰਗਰ ਭੇਜਿਆ ਜਿਸ ਵਿਚ ਸਵੇਰੇ 5 ਹਜ਼ਾਰ ਅਤੇ ਸ਼ਾਮ ਨੂੰ 10 ਹਜ਼ਾਰ ਲੋਕਾਂ ਲਈ ਲੰਗਰ ਭੇਜਿਆ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਹ ਸੇਵਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਨਾਲ ਹੀ ਕਮੇਟੀ ਦੇ ਗੁਰਦੁਆਰਿਆਂ ਵਿਚ ਕੈਂਪ ਵੀ ਲਗਾਏ ਜਾ ਰਹੇ ਹਨ।

ਸਿਰਸਾ ਨੇ ਕਿਹਾ ਕਿ ਖੇਤਰੀ ਐਸਡੀਐਮ ਸ਼ਾਹਦਰਾ, ਐਸਡੀਐਮ ਵਿਵੇਕ ਵਿਹਾਰ, ਐਸਡੀਐਮ ਮੌਜਪੁਰ ਦੇ ਮਾਧਿਅਮ ਰਾਹੀਂ ਡਿਫੈਂਸ ਦੇ ਵਾਲਿੰਟਿਅਰਾਂ ਦੁਆਰਾ ਮੁਜ਼ੱਫਰਾਬਾਦ, ਜ਼ਾਫਰਾਬਾਦ, ਕਰਾਵਲ, ਨਗਰ, ਮੌਜਪੁਰ, ਚਾਂਦਬਾਗ, ਯਮੁਨਾ ਵਿਹਾਰ, ਘੋਂਡਾ, ਬ੍ਰਹਮਪੁਰੀ, ਨੂਰ, ਇਲਾਹੀ, ਰਾਜਪੂਤ ਮੁਹੱਲਾ, ਸ਼੍ਰੀ ਰਾਮ ਕਾਲੋਨੀ ਆਦਿ ਥਾਵਾਂ ਤੇ ਜਿੱਥੇ ਲੋਕਾਂ ਨੂੰ ਭੋਜਨ ਦੀ ਜ਼ਰੂਰਤ ਸੀ ਉੱਥੇ ਲੰਗਰ ਤੋਂ ਇਲਾਵਾ ਦੁੱਧ, ਬ੍ਰੈਡ ਅਤੇ ਦਵਾਈਆਂ ਵੰਡੀਆਂ ਗਈਆਂ।

ਸਿਰਸਾ ਨੇ ਦਸਿਆ ਕਿ ਕਮੇਟੀ ਦਿੱਲੀ ਦੇ ਉਹਨਾਂ ਇਲਾਕਿਆਂ ਵਿਚ ਜਿੱਥੇ ਹਿੰਸਾ ਹੋਈ ਹੈ ਉੱਥੇ ਦੇ ਲੋਕ ਬੇਘਰ ਹੋ ਗਏ ਹਨ ਅਤੇ ਸੜਕਾਂ ਤੇ ਆ ਗਏ ਹਨ, ਉਹਨਾਂ ਜ਼ਰੂਰਤਮੰਦਾਂ ਨੂੰ ਲੰਗਰ ਅਤੇ ਮੈਡੀਕਲ ਸੇਵਾਵਾਂ ਦੇਣ ਲਈ ਕਮੇਟੀ ਅੱਗੇ ਆਈ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋ ਕਿ ਪੂਰੀ ਮਾਨਵਤਾ ਲਈ ਹੈ।

ਉਸ ਤੇ ਚਲਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਨੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਬਿਨਾਂ ਕਿਸੇ ਦਾ ਧਰਮ ਪੁੱਛੇ ਸਾਰਿਆਂ ਨੂੰ ਲੰਗਰ ਦਿੱਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ 1984 ਵਿਚ ਇਸ ਤਰ੍ਹਾਂ ਦੇ ਦਰਦ ਝੱਲੇ ਗਏ ਸਨ। ਇਸ ਲਈ ਪੀੜਤਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਖਾਲਸਾ ਏਡ ਨੇ ਇਸ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ। ਉਹਨਾਂ ਵੱਲੋਂ ਪੀੜਤਾਂ ਨੂੰ ਬਿਸਕੁੱਟ ਅਤੇ ਦੁੱਧ ਵੰਡਿਆ ਗਿਆ ਹੈ। ਦਸ ਦਈਏ ਕਿ ਖਾਲਸਾ ਏਡ ਵੱਲੋਂ ਦੇਸ਼ ਦੇ ਕੋਨੇ ਕੋਨੇ ਵਿਚ ਸੇਵਾ ਕੀਤੀ ਜਾ ਰਹੀ ਹੈ। ਜਿੱਥੇ ਵੀ ਕੋਈ ਆਫ਼ਤ ਆਉਂਦੀ ਹੈ ਕਿ ਖਾਲਸਾ ਏਡ ਮਸੀਹਾ ਬਣ ਕੇ ਪੁਜ ਜਾਂਦੀ ਹੈ ਅਤੇ ਉਹਨਾਂ ਪੀੜਤ ਲੋਕਾਂ ਦੀ ਸੇਵਾ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।