ਮੋਦੀ ਵਿਰੁੱਧ ਚੋਣ ਲੜਨ ਦੀ ਤਿਆਰੀ ਕਰ ਰਿਹੈ ਇਹ BSF ਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ ਬਹਾਦਰ ਨੇ ਸਾਲ 2017 'ਚ ਫ਼ੌਜ ' ਜਵਾਨਾਂ ਨੂੰ ਕਥਿਤ ਤੌਰ 'ਤੇ ਮਿਲਣ ਵਾਲੇ ਘਟੀਆ ਕੁਆਲਟੀ ਦੇ ਖਾਣੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ

Tej Bahadur Yadav

ਨਵੀਂ ਦਿੱਲੀ : ਬਾਰਡਰ ਸਕਿਊਰਿਟੀ ਫ਼ੋਰਸ (BSF) 'ਚ ਖ਼ਰਾਬ ਖਾਣੇ 'ਤੇ ਸਵਾਲ ਚੁੱਕਣ ਵਾਲੇ ਜਵਾਨ ਤੇਜ ਬਹਾਦਰ ਯਾਦਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨਾ ਚਾਹੁੰਦਾ ਹੈ। ਤੇਜ ਬਹਾਦਰ ਦਾ ਕਹਿਣਾ ਹੈ ਕਿ ਉਹ ਵਾਰਾਣਸੀ ਸੰਸਦੀ ਸੀਟ ਤੋਂ ਮੋਦੀ ਵਿਰੁੱਧ ਚੋਣ ਲੜ ਕੇ ਫ਼ੌਜ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗਾ।

ਤੇਜ ਪ੍ਰਤਾਪ ਯਾਦਵ ਨੇ ਟਵੀਟ ਕਰ ਕੇ ਲਿਖਿਆ, "ਜੈ ਹਿੰਦ, ਮੈਂ ਸੋਚ ਰਿਹਾ ਹਾਂ, ਕਿਉਂ ਨਾ ਵਾਰਾਣਸੀ ਤੋਂ ਚੋਣ ਲੜੀ ਜਾਵੇ, ਮੋਦੀ ਜੀ ਦੇ ਵਿਰੁੱਧ... ਆਜ਼ਾਦ।"

ਜ਼ਿਕਰਯੋਗ ਹੈ ਕਿ ਤੇਜ ਬਹਾਦਰ ਨੇ ਸਾਲ 2017 'ਚ ਫ਼ੌਜ ' ਜਵਾਨਾਂ ਨੂੰ ਕਥਿਤ ਤੌਰ 'ਤੇ ਮਿਲਣ ਵਾਲੇ ਘਟੀਆ ਕੁਆਲਟੀ ਦੇ ਖਾਣੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ। ਤੇਜ ਬਹਾਦਰ ਨੇ ਫ਼ੌਜ ਨੂੰ ਮਿਲਣ ਵਾਲੇ ਖਾਣੇ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਅੱਗੇ ਲਿਆਂਦਾ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਫ਼ੌਜ ਦੇ ਉੱਚ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਏ ਸਨ। ਉਦੋਂ ਇਹ ਮਾਮਲਾ ਕਾਫ਼ੀ ਚਰਚਾ 'ਚ ਰਿਹਾ ਸੀ। ਬਾਅਦ 'ਚ ਬੀਐਸਐਫ਼ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਤੇਜ ਬਰਾਦਰ ਨੂੰ ਫ਼ੌਜ 'ਚੋਂ ਬਰਖ਼ਾਸਤ ਕਰ ਦਿੱਤਾ ਸੀ।