ਸੋਸ਼ਲ ਡਿਸਟੈਸਿੰਗ ਲਈ ਕੇਰਲ ਨੇ ਅਪਣਾਇਆ ਵੱਖਰਾ ਤਰੀਕਾ, ਜਾਣੋਂ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿ ਕੇਰਲ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 438 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।

social distancing

ਨਵੀਂ ਦਿੱਲੀ : ਪੂਰੇ ਵਿਸ਼ਵ ਨੂੰ ਲਪੇਟ ਵਿਚ ਲੈਣ ਵਾਲੇ ਕਰੋਨਾ ਵਾਇਰਸ ਦੀ ਹਾਲੇ ਤੱਕ ਕੋਈ ਦਵਾਈ ਤਿਆਰ ਨਹੀਂ ਹੋਈ ਹੈ। ਇਸ ਲਈ ਸਿਹਤ ਕਰਮੀ ਅਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ  ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਜਾ ਰਿਹਾ ਹੈ। ਇਸ ਤੇ ਚਲਦਿਆਂ ਕੇਰਲ ਨੇ ਇਕ ਵੱਖਰੇ ਤਰੀਕੇ ਦਾ ਢੰਗ ਸੋਸ਼ਲ ਦੂਰੀ ਲਈ ਅਪਣਾਇਆ ਹੈ।

ਦਰਅਸਲ ਕੇਰਲ ਦੇ ਆਲਾਪੁਝਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਥੇ ਰਹਿਣਾ ਵਾਲੇ ਸਾਰੇ ਲੋਕਾਂ ਨੂੰ ਬਾਹਰ ਜਾਣ ਤੇ ਛੱਤਰੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਬਾਰੇ ਸੂਬੇ ਦੇ ਵਿਤ ਮੰਤਰੀ ਥਾਮਸ ਇਸਾਕ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਦੋਂ ਦੋ ਵਿਅਕਤੀ ਖੁੱਲ੍ਹੀਆਂ ਹੋਈਆਂ ਛਤਰੀਆਂ ਲੈ ਕੇ ਚਲਦੇ ਹਨ ਤਾਂ ਉਹ ਇਕ ਦੂਜੇ ਨੂੰ ਛੂਹ ਨਹੀਂ ਸਕੇ। ਜਿਸ ਨਾਲ ਘੱਟੋ-ਘੱਟ ਇਕ ਮੀਟਰ ਦੀ ਦੂਰੀ ਯਕੀਨੀ ਬਣੀ ਰਹਿੰਦੀ ਹੈ।

ਦੱਸ ਦੱਈਏ ਕਿ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲੋਕਲ ਬਾਡੀ ਬ੍ਰੇਕਚੇਨ ਅੰਬਰੇਲਾ ਪ੍ਰਾਜੈਕਟ ਤਹਿਤ ਸਥਾਨਕ ਲੋਕਾਂ ਘੱਟ ਤੋਂ ਘੱਟ 10000 ਛੱਤਰੀਆਂ ਵੰਡੀਆਂ ਜਾਣਗੀਆਂ। ਇਸ ਬਾਰੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਛੱਤਰੀਆਂ ਨੂੰ ਰਿਆਇਤੀ ਦਰ ਤੇ ਵੰਡਿਆ ਜਾਵੇਗਾ। ਜੋ ਲੋਕ ਇਸ ਨੂੰ ਖ੍ਰੀਦਣ ਵਿਚ ਅਸਮੱਰਥ ਹੋਣਗੇ। ਉਨ੍ਹਾਂ ਨੂੰ ਸਰਕਾਰ ਵੱਖ- ਵੱਖ ਯੋਜਨਾਵਾਂ ਤਹਿਤ ਇਹ ਛੱਤਰੀਆਂ ਮੁਹੱਈਆ ਕਰਵਾਏਗੀ।

ਦੱਸ ਦੱਈਏ ਕਿ ਕੇਰਲ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 438 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 324 ਦੇ ਕਰੀਬ ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਚਲੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।