Bomb threat email: ਹਵਾਈ ਅੱਡੇ ’ਤੇ ਬੰਬੇ ਰੱਖੇ ਹੋਣ ਦਾ ਦਾਅਵਾ; ਈਮੇਲ ਮਿਲਣ ਤੋਂ ਬਾਅਦ ਵਧਾਈ ਗਈ ਸੁਰੱਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਆ ਪੁਲਿਸ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਇਸ ਸਬੰਧ ਵਿਚ ਇਕ ਰਸਮੀ ਸ਼ਿਕਾਇਤ ਮਿਲੀ ਸੀ

Goa airport receives bomb threat email

Bomb threat email: ਗੋਆ ਵਿਚ ਪ੍ਰਸ਼ਾਸਨ ਸੋਮਵਾਰ ਨੂੰ ਉਸ ਸਮੇਂ ਚੌਕਸ ਹੋ ਗਿਆ ਜਦੋਂ ਇਕ ਈਮੇਲ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ 'ਤੇ ਬੰਬ ਰੱਖਿਆ ਗਿਆ। ਇਹ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਏਅਰਪੋਰਟ ਕੰਪਲੈਕਸ ਦੀ ਸੁਰੱਖਿਆ ਵਧਾ ਦਿਤੀ ਗਈ ਹੈ।

ਹਵਾਈ ਅੱਡੇ ਦੇ ਡਾਇਰੈਕਟਰ ਐਸਵੀਟੀ ਧਨੰਜੈ ਰਾਓ ਨੇ ਦਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਅੱਜ ਸਵੇਰੇ ਇਕ ਈਮੇਲ ਮਿਲੀ ਜਿਸ ਵਿਚ ਕਿਹਾ ਗਿਆ ਸੀ ਕਿ ਹਵਾਈ ਅੱਡੇ 'ਤੇ ਬੰਬ ਲਗਾਏ ਗਏ ਸਨ। ਰਾਓ ਨੇ ਕਿਹਾ, “ਹੁਣ ਅਸੀਂ ਵਾਧੂ ਸਾਵਧਾਨੀ ਵਰਤ ਰਹੇ ਹਾਂ। ਹਵਾਈ ਅੱਡੇ 'ਤੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ, ਜਦਕਿ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ”।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਆ ਪੁਲਿਸ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਇਸ ਸਬੰਧ ਵਿਚ ਇਕ ਰਸਮੀ ਸ਼ਿਕਾਇਤ ਮਿਲੀ ਸੀ ਅਤੇ ਬੰਬ ਨਿਰੋਧਕ ਦਸਤਾ ਖੇਤਰ ਦੀ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ''ਅਸੀਂ ਕੋਈ ਕਸਰ ਨਹੀਂ ਛੱਡ ਰਹੇ। ਅਸੀਂ ਨਿਰਧਾਰਤ ਪ੍ਰੋਟੋਕੋਲ ਦੇ ਅਨੁਸਾਰ ਕੰਮ ਕਰ ਰਹੇ ਹਾਂ”। ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਈਮੇਲ ਕਿਥੋਂ ਭੇਜੀ ਗਈ ਸੀ, ਜਿਸ ਵਿਚ ਦੇਸ਼ ਦੇ ਹੋਰ ਹਵਾਈ ਅੱਡਿਆਂ ਨੂੰ ਵੀ ਸੰਬੋਧਿਤ ਕੀਤਾ ਗਿਆ ਹੈ।

 (For more Punjabi news apart from Goa airport receives bomb threat email, stay tuned to Rozana Spokesman)