ਸਰਹੱਦ 'ਤੇ ਜਨਾਜ਼ਿਆਂ ਵੇਲੇ ਗੱਲਬਾਤ ਲਈ ਆਵਾਜ਼ ਸ਼ੋਭਾ ਨਹੀਂ ਦਿੰਦੀ : ਸੁਸ਼ਮਾ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਫਿਰ ਸਪੱਸ਼ਟ ਕੀਤਾ Îਕਿ ਜਦ ਤਕ ਪਾਕਿਸਤਾਨ ਅਤਿਵਾਦ ਦਾ ਰਾਹ ਨਹੀਂ ਤਿਆਗਦਾ, ਉਸ ਨਾਲ ਸਬੰÎਧਤ ਮਸਲਿਆਂ 'ਤੇ ...
ਨਵੀਂ ਦਿੱਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਫਿਰ ਸਪੱਸ਼ਟ ਕੀਤਾ Îਕਿ ਜਦ ਤਕ ਪਾਕਿਸਤਾਨ ਅਤਿਵਾਦ ਦਾ ਰਾਹ ਨਹੀਂ ਤਿਆਗਦਾ, ਉਸ ਨਾਲ ਸਬੰÎਧਤ ਮਸਲਿਆਂ 'ਤੇ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਰਹੱਦ ਉਪਰ ਆਮ ਲੋਕ ਪਾਕਿਸਤਾਨੀ ਗੋਲਾਬਾਰੀ ਨਾਲ ਮਰ ਰਹੇ ਹੋਣ, ਉਸ ਸਮੇਂ ਗੱਲਬਾਤ ਦੀ ਮੇਜ਼ 'ਤੇ ਬੈਠਣਾ ਉਚਿਤ ਨਹੀਂ। ਉਹ ਅੱਜ ਇਥੇ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਸਬੰਧੀ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ,''ਅਸੀਂ ਪਾਕਿਸਤਾਨ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ ਪਰ ਅਤਿਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਜਦੋਂ ਸਰਹੱਦ ਉਪਰ ਭੋਲੇ- ਭਾਲੇ ਲੋਕਾਂ ਦੇ ਜਨਾਜ਼ੇ ਉਠ ਰਹੇ ਹੋਣ ਤਾਂ ਗੱਲਬਾਤ ਦੀ ਆਵਾਜ਼ ਚੰਗੀ ਨਹੀਂ ਲਗਦੀ।'' ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਪਾਕਿਸਤਾਨ ਵਿਚ ਜੁਲਾਈ ਵਿਚ ਆਮ ਚੋਣਾਂ ਬਾਅਦ ਨਵੀਂ ਸਰਕਾਰ ਨਾਲ ਭਾਰਤ ਦੀ ਗੱਲਬਾਤ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਮੰਨਿਆ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚ ਗੱਲਬਾਤ ਸਮੇਂ ਸਮੇਂ ਚੱਲਦੀ ਰਹਿੰਦੀ ਹੈ।
ਗਿਲਗਿਤ-ਬਾਲਿਟਸਤਾਨ ਬਾਰੇ ਪ੍ਰਸ਼ਾਸ਼ਨਿਕ ਕੰਟਰੋਲ ਬਾਰੇ ਪਾਕਿਸਤਾਨ ਦੇ ਨਵੇਂ ਆਦੇਸ਼ 'ਤੇ ਟਿਪਣੀ ਕਰਦਿਆਂ ਸ਼ੁਸ਼ਮਾ ਨੇ ਕਿਹਾ, ' ਉਥੋਂ ਦੇ ਇਤਿਹਾਸ ਨਾਲ ਪਾਕਿਸਤਾਨ ਹਮੇਸ਼ਾ ਛੇੜਛਾੜ ਕਰਦਾ ਰਹਿੰਦਾ ਹੈ। ਉਹ ਸਾਨੂੰ ਇਤਿਹਾਸ ਤੇ ਭੂਗੋਲ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੇ। ਉਹ ਦੇਸ਼ ਜੋ ਕਾਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਨਹੀਂ ਕਰਦਾ, ਮੈਂ ਸਿਰਫ਼ ਏਨਾ ਹੀ ਕਹਾਂਗੀ ਕਿ ਵੇਖੋ ਕੌਣ ਬੋਲ ਰਿਹਾ ਹੈ।' (ਏਜੰਸੀ)