ਨੌਕਰਾਣੀ ਦੀ ਸੰਪਤੀ 700 ਰੁਪਏ ਤੋਂ ਵੱਧ ਕੇ 75 ਲੱਖ ਰੁਪਏ ਹੋਈ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਲਕ ਨੇ ਨੌਕਰਾਣੀ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਰਕਮ

Pic

ਨਵੀਂ ਦਿੱਲੀ : ਘਰ ਵਿਚ ਕੰਮ ਕਰਨ ਵਾਲੀ ਦੇ ਬੈਂਕ ਖਾਤੇ ਵਿਚ ਰਕਮ ਸਿਰਫ਼ 32 ਮਹੀਨਿਆਂ ਵਿਚ 700 ਰੁਪਏ ਤੋਂ ਵੱਧ ਕੇ 75 ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹਾਲਾਂਕਿ ਇਹ ਅਮੀਰ ਬਣਨ ਦੀ ਕੋਈ ਕਹਾਣੀ ਨਹੀਂ ਹੈ ਸਗੋਂ ਸਰਕਾਰੀ ਅਧਿਕਾਰੀ ਨੇ ਅਪਣੇ ਪੈਸੇ ਨੂੰ ਲੁਕਾਉਣ ਦੀ ਕੋਸ਼ਿਸ਼ ਵਿਚ ਅਪਣੀ ਨੌਕਰਾਣੀ ਦੇ ਖਾਤੇ ਦੀ ਵਰਤੋਂ ਕੀਤੀ। 

ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਦਸਿਆ ਕਿ ਸਰਿਤਾ ਅਤੇ ਸਾਬਕਾ ਸੀਨੀਅਰ ਅਧਿਕਾਰੀ ਏ ਕੇ ਯਾਦਵ ਵਿਰੁਧ 98.89 ਰੁਪਏ ਦੀ ਨਾਜਾਇਜ਼ ਸੰਪਤੀ ਲਈ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸੰਪਤੀ ਅਧਿਕਾਰੀ ਦੀ ਜਾਇਜ਼ ਆਮਦਨ ਤੋਂ ਲਗਭਗ 311.3 ਫ਼ੀ ਸਦੀ ਜ਼ਿਆਦਾ ਹੈ। ਉਨ੍ਹਾਂ ਦਸਿਆ ਕਿ ਏਜੰਸੀ ਨੇ ਟੀਵੀ ਕੇ ਕੁਮਾਰਸੇਨ ਦੀ ਭੂਮਿਕਾ ਨੂੰ ਵੀ ਸ਼ੱਕੀ ਪਾਇਆ ਹੈ ਜਿਸ ਨੇ ਯਾਦਵ ਦੇ ਏਜੰਟ ਵਜੋਂ ਕੰਮ ਕੀਤਾ। ਉਸ ਦਾ ਨਾਮ ਵੀ ਪਰਚੇ ਵਿਚ ਹੈ। ਦੋਸ਼ ਲਾਇਆ ਗਿਆ ਹੈ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਯਾਦਵ ਨੇ 2015 ਵਿਚ ਨਾਜਾਇਜ਼ ਸੰਪਤੀ ਇਕੱਠੀ ਕੀਤੀ ਸੀ।

ਇਹ ਵੀ ਦੋਸ਼ ਲਾਇਆ ਗਿਆ ਕਿ ਉਸ ਸਮੇਂ ਉਸ ਨੇ ਅਪਣੀ ਨੌਕਰਾਣੀ ਸਰਿਤਾ ਦੇ ਨਾਮ 1.37 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਸੰਪਤੀ ਇਕੱਠੀ ਕੀਤੀ ਜਦਕਿ ਇਸ ਅਰਸੇ ਵਿਚ ਉਸ ਦੀ ਜਾਇਜ਼ ਆਮਦਨ ਕੇਵਲ 31.76 ਲੱਖ ਰੁਪਏ ਸੀ। ਏਜੰਸੀ ਨੇ ਦੋਸ਼ ਲਾਇਆ ਕਿ ਉਸ ਕੋਲ 98.89 ਰੁਪਏ ਦੀ ਨਾਜਾਇਜ਼ ਸੰਪਤੀ ਸੀ। ਸਰਿਤਾ ਕੋਲ 2018 ਵਿਚ 44.35 ਲੱਖ ਰੁਪਏ ਦੀ ਅਚੱਲ ਸੰਪਤੀ ਅਤੇ 30.94 ਲੱਖ ਰੁਪਏ ਦੀ ਚੱਲ ਸੰਪਤੀ ਸੀ। ਜਦ ਯਾਦਵ ਚੇਨਈ ਦਫ਼ਤਰ ਵਿਚ ਆਇਆ ਸੀ ਤਾਂ ਉਸ ਦੀ ਨੌਕਰਾਣੀ ਦੇ ਬਚਤ ਖਾਤੇ ਵਿਚ ਸਿਰਫ਼ 700 ਰੁਪਏ ਸਨ।