ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਫਿਰ ਮਾਰੀ ਸ਼ਾਇਰਾਨਾ ਚੋਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਵੀਟ 'ਚ ਲਿਖਿਆ - "ਜ਼ਿੰਦਗੀ ਆਪਣੇ ਦਮ 'ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।"

Zero tolerance towards those causing loss to state exchequer: Aruna Chaudhary

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਜ਼ੁਬਾਨੀ ਜੰਗ ਨੇ ਕਾਂਗਰਸ ਹਾਈਕਮਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਕ ਪਾਸੇ ਦੇਸ਼ 'ਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਮਗਰੋਂ ਜਿੱਥੇ ਅਸਤੀਫ਼ਿਆਂ ਦਾ ਦੌਰ ਜਾਰੀ ਹੈ, ਉਥੇ ਹੀ ਨਵਜੋਤ ਸਿੰਘ ਸਿੱਧੂ ਆਪਣੀ ਸ਼ੇਅਰੋ-ਸ਼ਾਇਰੀ ਵਾਲੇ ਟਵੀਟਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਚੋਭਾਂ ਮਾਰ ਰਹੇ ਹਨ।

ਸਿੱਧੂ ਨੇ ਆਪਣੇ ਟਵਿਟਰ ਪੇਜ਼ 'ਤੇ ਅੱਜ ਫਿਰ ਇਕ ਨਵੀਂ ਸ਼ਾਇਰੀ ਟਵੀਟ ਕੀਤੀ। ਟਵੀਟ 'ਚ ਲਿਖਿਆ ਹੈ - "ਜ਼ਿੰਦਗੀ ਆਪਣੇ ਦਮ 'ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।" ਇਸ ਟਵੀਟ ਤੋਂ ਇਹੀ ਲੱਗਦਾ ਹੈ ਕਿ ਸਿੱਧੂ ਕਿਸੇ ਦੇ ਦਬਾਅ 'ਚ ਆ ਕੇ ਕੰਮ ਨਹੀਂ ਕਰਦੇ। ਉਹ ਆਪਣੀ ਮਰਜ਼ੀ ਮੁਤਾਬਕ ਫ਼ੈਸਲੇ ਲੈਂਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਬੀਤੀ 25 ਮਈ ਨੂੰ ਵੀ ਇਕ ਕਵਿਤਾ ਦੀਆਂ ਕੁਝ ਸਤਰਾਂ ਟਵੀਟ ਕੀਤੀਆਂ ਸਨ। ਇਸ ਦੇ ਬੋਲ ਸਨ - "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...!"