24 ਘੰਟਿਆਂ ਬਾਅਦ ਪੂਰੇ ਭਾਰਤ ਵਿਚ ਖਤਮ ਹੋ ਜਾਵੇਗੀ Heatwave: ਮੌਸਮ ਵਿਭਾਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਵਿਚ ਭਿਆਨਕ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਕੁਝ ਰਾਹਤ ਮਿਲੀ ਹੈ।

Photo

ਨਵੀਂ ਦਿੱਲੀ: ਉੱਤਰ ਭਾਰਤ ਵਿਚ ਭਿਆਨਕ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਕੁਝ ਰਾਹਤ ਮਿਲੀ ਹੈ। ਉੱਥੇ ਹੀ ਭਾਰਤੀ ਮੌਸਮ ਵਿਭਾਗ ਦੇ ਉਪ-ਮਹਾਨਿਰਦੇਸ਼ਕ ਆਨੰਦ ਸ਼ਰਮਾ ਨੇ ਦੱਸਿਆ ਕਿ ਦਿੱਲੀ-ਐਨਸੀਆਰ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਅਤੇ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ 40 ਡਿਗਰੀ ਤੋਂ ਹੇਠਾਂ ਰਹਿਣ ਵਾਲਾ ਹੈ ਅਤੇ 24 ਘੰਟਿਆਂ ਬਾਅਦ ਪੂਰੇ ਭਾਰਤ ਵਿਚੋਂ ਹੀਟਵੇਵ ਖਤਮ ਹੋ ਜਾਵੇਗੀ। ਉੱਥੇ ਹੀ ਮਾਲਦੀਵ-ਕੋਮੋਰਿਨ ਖੇਤਰ ਦੇ ਕੁੱਝ ਹਿੱਸਿਆਂ, ਦੱਖਣੀ ਬੰਗਾਲ ਦੀ ਖਾਣੀ ਦੇ ਕੁੱਝ ਹੋਰ ਹਿੱਸਿਆਂ, ਅੰਡੇਮਾਨ ਸਾਗਰ ਅਤੇ ਅੰਡੇਮਾਨ ਦੇ ਬਾਕੀ ਹਿੱਸਿਆਂ ਵਿਚ ਆਉਣ ਵਾਲੇ 48 ਘੰਟਿਆਂ ਦੌਰਾਨ ਦੱਖਣ-ਪੱਛਣੀ ਮਾਨਸੂਨ ਦੇ ਅੱਗੇ ਵਧਣ ਲਈ ਸਥਿਤੀ ਅਨੁਕੂਲ ਹੁੰਦੀ ਜਾ ਰਹੀ ਹੈ।

31 ਮਈ ਦੇ ਕਰੀਬ ਦੱਖਣ-ਪੂਰਬੀ ਅਤੇ ਆਸਪਾਸ ਦੇ ਪੂਰਬੀ ਅਰਬ ਸਾਗਰ ਨਾਲ ਲੱਗਦੇ ਇਲਾਕਿਆਂ ਵਿਚ ਘੱਟ ਦਬਾਅ ਬਣਨ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ -ਐਨਸੀਆਰ ਵਿਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ ਅਤੇ ਇਸ ਦੇ ਨਾਲ ਹੀ ਤੂਫਾਨ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਦੇ ਉੱਪਰ ਚੱਕਰਵਾਤ ਦੀ ਸਥਿਤੀ ਬਣਨ ਕਾਰਨ ਦੱਖਣੀ-ਪੱਛਣ ਮਾਨਸੂਨ ਕੇਰਲ ਵਿਚ ਇਕ ਜੂਨ ਨੂੰ ਦਸਤਕ ਦੇ ਸਕਦਾ ਹੈ। ਦੱਸ ਦਈਏ ਕਿ ਤਕਰੀਬਨ 1 ਹਫ਼ਤੇ ਤੱਕ ਭਾਰੀ ਗਰਮੀ ਤੋਂ ਬਾਅਦ ਅੱਜ ਸਵੇਰ ਤੋਂ ਹੀ ਪੰਜਾਬ, ਚੰਡੀਗੜ੍ਹ ਵਿਚ ਮੌਸਮ ਸੁਹਾਵਣਾ ਬਣਇਆ ਹੋਈ ਹੈ।

ਠੰਡੀ ਹਵਾਵਾਂ ਦੇ ਨਾਲ ਮੀਂ ਪੈ ਰਿਹਾ ਹੈ। ਵੀਰਵਾਰ ਨੂੰ ਵੀ ਸ਼ਾਮ ਨੂੰ ਤੂਫਾਨ ਅਤੇ ਹਲਕੀ ਬਾਰਸ਼ ਹੋਈ ਅਤੇ ਲੋਕਾਂ ਨੂੰ ਰਾਹਤ ਮਿਲੀ। ਕੱਲ੍ਹ ਦਿਨ ਦੁਪਹਿਰ ਜਿੱਥੇ ਪਾਰਾ 44 ਡਿਗਰੀ ਸੀ ਪਰ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਵਿਚ ਪਾਰਾ 34 ਡਿਗਰੀ ਦਰਜ ਕੀਤਾ ਗਿਆ।