ਕਰਨਾਟਕ 'ਚ ਜੇਡੀਐਸ-ਕਾਂਗਰਸ ਵਿਚਕਾਰ ਮਤਭੇਦ, ਭਾਜਪਾ ਨੇ ਨਵੀਂ ਰਣਨੀਤੀ ਲਈ ਸੱਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿੱਚ ਜੇਡੀਐਸ ਅਤੇ ਕਾਂਗਰਸ ਵਿਚ ਮੱਤਭੇਦ ਹੋਣ ਦੇ ਕਾਰਨ ਬੀਜੇਪੀ ਵਿਚ ਹਲਚਲ ਵੱਧ ਗਈ ਹੈ। ਬੈਂਗਲੂਰ ਵਿਚ ਅੱਜ ਸੂਬਾਈ ...

HD Kumaraswamy ,Siddaramaiah

ਨਵੀਂ ਦਿੱਲੀ :  ਕਰਨਾਟਕ ਵਿੱਚ ਜੇਡੀਐਸ ਅਤੇ ਕਾਂਗਰਸ ਵਿਚ ਮੱਤਭੇਦ ਹੋਣ ਦੇ ਕਾਰਨ ਬੀਜੇਪੀ ਵਿਚ ਹਲਚਲ ਵੱਧ ਗਈ ਹੈ। ਬੈਂਗਲੂਰ ਵਿਚ ਅੱਜ ਸੂਬਾਈ  ਬੀਜੇਪੀ ਦੀ ਅਹਿਮ ਬੈਠਕ ਹੋਵੇਗੀ। ਇਹ ਸੂਬਾਈ ਕਾਰਜਕਾਰਨੀ ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਦੇ  ਵਿੱਚ ਜੇਡੀਐਸ ਅਤੇ ਕਾਂਗਰਸ ਵਿੱਚ ਚਲ ਰਹੇ ਮੱਤਭੇਦ ਦੇ ਬਾਅਦ ਪੈਦਾ ਹੋਏ ਹਾਲਤ ਉੱਤੇ ਵੀ ਚਰਚਾ ਹੋਵੇਗੀ ਅਤੇ ਪਾਰਟੀ ਆਪਣੀ ਅੱਗੇ ਦੀ ਰਣਨੀਤੀ ਵੀ ਤਿਆਰ ਕਰੇਗੀ।

ਕਰਨਾਟਕ ਵਿਚ ਪਾਰਟੀ  ਦੇ ਪ੍ਰਧਾਨ ਬੀਐੱਸ ਯੇਦੀਯੁਰੱਪਾ ਨੇ ਕਿਹਾ ਕਿ ਬੈਠਕ ਵਿਚ ਕੇਂਦਰ ਸਰਕਾਰ ਦੀ ਚਾਰ ਸਾਲ ਦੀਆਂ ਉਪਲੱਬਧੀਆਂ ਨੂੰ ਜਨਤਾ ਤੱਕ ਪਹੁੰਚਾਣ ਦੀ ਵੀ ਰਣਨੀਤੀ ਬਣਾਈ ਜਾਵੇਗੀ ਅਤੇ ਨਾਲ ਹੀ ਅਗਲੇ ਸਾਲ ਆਉਣ ਵਾਲਿਆਂ ਲੋਕ ਸਭਾ ਦੀਆ ਚੋਣਾਂ ਉਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਉਸ ਤੇ ਰਣਨੀਤੀ ਬਣਾਈ ਜਾਵੇਗੀ। ਪਿਛਲੇ ਦਿਨਾਂ ਵਿਚ ਹੋਈਆਂ ਚੋਣਾਂ ਦੇ ਵਿਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਸੀ, ਲੇਕਿਨ ਫੇਰ ਵੀ ਬੀਜੇਪੀ ਆਪਣੀ ਸਰਕਾਰ ਨਹੀਂ ਬਣਾ ਪਾਈ ਸੀ

ਅਤੇ ਉਸ  ਸਮੇਂ ਦੇ ਵਿਚ  ਕਾਂਗਰਸ - ਜੇਡੀਐੱਸਨੇ ਗਠਜੋੜ ਕਰ ਕੇ ਆਪਣੀ ਸਰਕਾਰ ਬਣਾ ਲਈ ਸੀ।  ਜੇਡੀਐੱਸ ਅਤੇ ਕਾਂਗਰਸ ਦੇ ਵਿਚ ਚਲ ਰਹੇ ਮੱਤਭੇਦ ਨੂੰ ਦੇਖਦੇ ਹੋਏ ਦੋਹਾਂ ਪਾਰਟੀਆਂ ਦੇ ਵਲੋਂ ਐਤਵਾਰ ਨੂੰ ਅਹਿਮ ਬੈਠਕ ਬੁਲਾਈ ਹੈ। ਕੁਝ ਦਿਨਾਂ ਤੋਂ ਜੇਡੀਏਸ ਅਤੇ ਕਾਂਗਰਸ  ਦੇ ਵਿੱਚ ਬਜਟ ਅਤੇ ਹੋਰ ਕਈ ਮੁਦਿਆਂ ਦੇ  ਉੱਤੇ ਮੱਤਭੇਦ ਦੀਆਂ ਖਬਰਾਂ ਆ ਰਹੀ ਹਨ। ਕਾਂਗਰਸ ਨੇਤਾ ਸਿੱਧਾਰਮਿਆ ਨੇ ਕਿਹਾ ਸੀ ਕਿ ਗਠਜੋੜ ਵਿੱਚ ਆਏ ਤਨਾਵ ਦੇ ਚਲਦੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਰਕਾਰ ਸ਼ਾਇਦ ਹੀ ਆਪਣਾ ਕਾਰਜਕਾਲ ਪੂਰਾ ਕਰ ਸਕੇਗੀ ,

ਸਿੱਧਰਮਿਆ ਨੇ ਕਿਹਾ ਸੀ ਕਿ ਇਹ  (ਸਰਕਾਰ)  ਸਿਰਫ ਲੋਕ ਸਭਾ ਚੋਣਾਂ ਤਕ ਹੀ ਰਹੇਗੀ। ਉਸ ਦੇ ਬਾਅਦ ਇਹ ਜਹੇ ਘਟਨਾਕਰਮ ਹੋਣਗੇ। ਉਥੇ ਹੀ ਪਰਮੇਸ਼ਵਰਾ ਨੇ ਸਿੱਧਰਮਿਆ  ਦੇ ਇਸ  ਬਿਆਨ  ਉੱਤੇ  ਕਿਹਾ ਹੈ ਕਿ ਉਹ ਸੂਬਾਈ ਪ੍ਰਧਾਨ ਹੋਣ ਦੇ ਤੌਰ ਤੇ ਮੈਂ ਇਹ ਸਪਸ਼ਟੀਕਰਨ ਦੇ ਰਿਹਾ  ਹਾਂ ਕਿ ਅਸੀ ਪੰਜ ਸਾਲ ਤੱਕ ਇਸ ਸਰਕਾਰ ਨੂੰ ਚਲਾਨ ਲਈ ਸਹਿਮਤ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੋ ਲੋਕ ਬਾਹਰ ਗੱਲਾਂ ਕਰ ਰਹੇ ਨੇ ਉਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਹੈ।

ਪਿਛਲੇ ਮਹੀਨੇ ਏਚਡੀ ਕੁਮਾਰਸਵਾਮੀ ਦੀ ਅਗਵਾਈ ਦੇ ਵਿੱਚ ਗਠਜੋੜ ਸਰਕਾਰ ਬਣਨ ਦੇ ਬਾਅਦ ਦੋਵਾਂ  ਦਲਾਂ ਨੇ ਪੰਜ ਮੈਬਰੀ ਤਾਲਮੇਲ ਅਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੇ ਵਿਚ ਸਾਬਕਾ ਮੁੱਖਮੰਤਰੀ ਸਿੱਧਰਮਿਆ ਇਸ ਕਮੇਟੀ ਦਾ ਚੇਅਰਮੈਨ  ਅਤੇ ਦਾਨਿਸ਼ ਅਲੀ  ਕੋਆਰਡੀਨੇਟਰ ਲਗਾਇਆ ਗਿਆ ਹੈ ,ਇਸ ਕਮੇਟੀ ਦੇ ਵਿੱਚ ਮੁੱਖਮੰਤਰੀ ਏਚਡੀ ਕੁਮਾਰਸਵਾਮੀ,  ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਕਾਂਗਰਸ ਦੇ ਕਰਨਾਟਕ ਇੰਚਾਰਜ ਕੇਸੀ ਵੇਣੁਗੋਪਾਲ ਵੀ ਸ਼ਾਮਲ ਹਨ।