ਵਿਜੇ ਗੋਇਲ ਵਲੋਂ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ, ਸਹਿਯੋਗ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸੰਸਦ ਦੇ ਆਗਾਮੀ ਮਾਨਸੂਨ ਇਜਲਾਸ........

Vijay Goel With Dr Manmohan Singh

ਨਵੀਂ ਦਿੱਲੀ  : ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸੰਸਦ ਦੇ ਆਗਾਮੀ ਮਾਨਸੂਨ ਇਜਲਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਉਨ੍ਹਾਂ ਦੀ ਪਾਰਟੀ ਦਾ ਸਹਿਯੋਗ ਮੰਗਿਆ।  ਸੰਸਦ ਦਾ ਮਾਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ 10 ਜੁਲਾਈ ਤਕ ਚੱਲੇਗਾ। ਇਜਲਾਸ ਦੌਰਾਨ ਸਰਕਾਰ ਦੇ ਏਜੰਡੇ ਵਿਚ ਤਿੰਨ ਤਲਾਕ ਨਾਲ ਜੁੜੇ ਬਿਲਾਂ ਸਮੇਤ ਕਈ ਹੋਰ ਅਹਿਮ ਬਿੱਲ ਹਨ। ਗੋਇਲ ਨੇ ਕਿਹਾ ਕਿ ਇਜਲਾਸ ਦੌਰਾਨ ਵਿਰੋਧੀ ਧਿਰ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਮਾਨਸੂਨ ਇਜਲਾਸ ਦੌਰਾਨ 18 ਬੈਠਕਾਂ ਹੋਣਗੀਆਂ।

ਲੋਕ ਸਭਾ ਵਿਚ 68 ਬਿੱਲ ਅਤੇ ਰਾਜ ਸਭਾ ਵਿਚ 40 ਬਿੱਲ ਲਟਕੇ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਸੰਸਦ ਦੇ ਆਗਾਮੀ ਮਾਨਸੂਨ ਇਜਲਾਸ ਨੂੰ ਸਹੀ ਤਰ੍ਹਾਂ ਨਾਲ ਚਲਾਉਣ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਨੇ ਵਿਰੋਧੀ ਧਿਰਾਂ ਤਕ ਪਹੁੰਚ ਕਰਨ ਦੀ ਸਰਕਾਰ ਦੀ ਪਹਿਲ ਦਾ ਸਵਾਗਤ ਕੀਤਾ

ਅਤੇ ਕਿਹਾ ਕਿ ਸੰਸਦ ਨੂੰ ਠੀਕ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸੱਤਾਧਿਰ ਅਤੇ ਵਿਰੋਧੀ ਧਿਰਾਂ ਦੀ ਹੈ। ਸੰਸਦੀ ਕਾਰਜ ਰਾਜ ਮੰਤਰੀ ਨੇ ਕਿਹਾ ਕਿ ਸੰਸਦ ਦੇ ਬਜਟ ਇਜਲਾਸ ਵਿਚ ਕੰਮਕਾਜ ਨਹੀਂ ਹੋ ਸੋਕਿਆ ਸੀ। ਲੋਕ ਸਭਾ ਵਿਚ ਮਹਿਜ਼ ਚਾਰ ਫ਼ੀ ਸਦੀ ਅਤੇ ਰਾਜ ਸਭਾ ਵਿਚ 8 ਫ਼ੀ ਸਦੀ ਕੰਮ ਹੋਇਆ ਸੀ। (ਏਜੰਸੀ)