ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਐਲ਼ਾਨੇ ਗਏ ਆਰਥਕ ਪੈਕੇਜ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਪੈਕੇਜ ਨੂੰ ਪਾਖੰਡ ਦੱਸਿਆ ਹੈ।  

Nirmala Sitharaman and Rahul Gandhi

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਵੱਲੋਂ ਐਲ਼ਾਨੇ ਗਏ ਆਰਥਕ ਪੈਕੇਜ (Economic package) ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ (Congress Leader Rahul Gandhi) ਨੇ ਇਸ ਪੈਕੇਜ ਨੂੰ ਪਾਖੰਡ ਦੱਸਿਆ ਹੈ। ਰਾਹੁਲ ਗਾਂਧੀ (Rahul Gandhi Tweet) ਨੇ ਲਿਖਿਆ, ‘ਖਜ਼ਾਨਾ ਮੰਤਰੀ ਦੇ ‘ਆਰਥਕ ਪੈਕੇਜ’ ਨੂੰ ਕੋਈ ਪਰਿਵਾਰ ਅਪਣੇ ਰਹਿਣ, ਖਾਣ-ਪੀਣ, ਦਵਾਈ, ਬੱਚਿਆਂ ਦੀ ਸਕੂਲ ਫੀਸ ’ਤੇ ਖਰਚ ਨਹੀਂ ਕਰ ਸਕਦਾ। ਪੈਕੇਜ ਨਹੀਂ ਇਕ ਹੋਰ ਪਾਖੰਡ!’

ਹੋਰ ਪੜ੍ਹੋ: ਮਾਂ ਦੀ ਝਿੜਕ ਤੋਂ ਬਾਅਦ ਮਾਡਲ ਨੇ ਚੁੱਕਿਆ ਖੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (FM Nirmala Sitharaman) ਨੇ  ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਝੰਬੇ ਅਰਥਚਾਰੇ ਵਿਚ ਸਿਹਤ, ਸੈਰ ਸਪਾਟਾ, ਨਿਰਯਾਤ ਖੇਤਰ ਸਮੇਤ ਵੱਖ ਵੱਖ ਖੇਤਰਾਂ ਨੂੰ  ਸਹਾਰਾ ਦੇਣ ਲਈ ਕੁੱਲ ਮਿਲਾ ਕੇ 6.29 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਕਾਂਗਰਸ (Congress) ਨੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਨੂੰ ਅਰਥਚਾਰੇ ਦੀ ਸਮਝ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਮੰਗ ਵਧਾਉਣ ਅਤੇ ਲੋਕਾਂ ਦੀ ਸਿੱਧੀ ਮਦਦ ਕਰਨ ਦੀ ਥਾਂ ਫਿਰ ਤੋਂ ‘ਕਰਜ਼ੇ ਦੀ ਖ਼ੁਰਾਕ’ ਦਿਤੀ ਹੈ।

ਹੋਰ ਪੜ੍ਹੋ: ਯੂ.ਏ.ਈ ’ਚ ਹੋਵੇਗਾ ਟੀ-20 ਵਿਸ਼ਵ ਕੱਪ, ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਆਯੋਜਤ

ਪਾਰਟੀ ਦੇ ਬੁਲਾਰੇ ਗੌਰਵ ਵੱਲਭ (Gourav Vallab) ਨੇ ਕਿਹਾ,‘‘ਵਿੱਤ ਮੰਤਰੀ ਦੀ ਪੱਤਰਕਾਰ ਵਾਰਤਾ ਨੂੰ ਮੈਂ ਧਿਆਨ ਨਾਲ ਸੁਣਿਆ। ਅੱਜ ਅਰਥਚਾਰੇ ਦੀ ਬੁਨਿਆਦੀ ਸਮੱਸਿਆ, ਘੱਟ ਵਾਧਾ ਦਰ, ਜ਼ਿਆਦਾ ਮਹਿੰਗਾਈ, ਘੱਟ ਮੰਗ ਅਤੇ ਵਧਦੀ ਬੇਰੁਜ਼ਗਾਰੀ ਹੈ। ਪਰ ਇਹੀ ਗੱਲ ਵਿੱਤ ਮੰਤਰੀ ਨੂੰ ਸਮਝ ਨਹੀਂ ਆ ਰਹੀ। ਅੱਜ ਫਿਰ ਉਨ੍ਹਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ।’’ ਉਨ੍ਹਾਂ ਦਾਅਵਾ ਕੀਤਾ,‘‘ਕਰਜ਼ੇ ਦੀ ਖ਼ੁਰਾਕ ਦੇ ਮਾਡਲ ਦਾ ਨਤੀਜਾ ਸੱਭ ਨੂੰ ਪਤਾ ਹੈ। ਲੋਕਾਂ ਨੂੰ ਕਰਜ਼ੇ ਦੀ ਖ਼ੁਰਾਕ ਦੀ ਨਹੀਂ, ਬਲਕਿ ਮਦਦ ਦੀ ਲੋੜ ਹੈ।’’

ਇਹ ਵੀ ਪੜ੍ਹੋ - ਅੱਜ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵੋਜਤ ਸਿੱਧੂ

ਦੱਸ ਦਈਏ ਕਿ ਵਿੱਤ ਮੰਤਰੀ ਨੇ ਅਰਥਚਾਰੇ ਨੂੰ  ਮੁੜ ਸੁਰਜੀਤ ਕਰਨ ਲਈ ਪੈਕੇਜ ਦਾ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਇਸ ਵਿੱਤੀ ਸਾਲ ਦੀ ਸ਼ੁਰੂਆਤ ਵਿਚ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਕੋਰੋਨਾ ਦੀ ਦੂਜੀ ਲਹਿਰ ਨੇ ਆਮ ਆਦਮੀ ਦੇ ਨਾਲ ਨਾਲ ਅਰਥਚਾਰੇ ਦੇ ਵੱਖ ਵੱਖ ਖੇਤਰਾਂ ਨੂੰ  ਹੂੰਝ ਕੇ ਰੱਖ ਦਿਤਾ ਹੈ।