ਹੋਟਲ ‘ਚ ਲੜਕੀ ਨਾਲ ਗੈਂਗਰੇਪ ‘ਚ 12 ਮੁੰਡੇ ਭੇਜੇ ਜੇਲ, ਬਾਅਦ ‘ਚ ਸਾਹਮਣੇ ਆਇਆ ਝੂਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਕ 19 ਸਾਲ ਦੀ ਕੁੜੀ ਨੇ ਇਲਜ਼ਾਮ ਲਗਾਇਆ ਸੀ ਕਿ ਹੋਟਲ ਵਿੱਚ ਉਸਦੇ ਨਾਲ 12 ਮੁੰਡਿਆਂ ਨੇ ਗੈਂਗਰੇਪ ਕੀਤਾ...

Arrest in Gangrape

ਨਵੀਂ ਦਿੱਲੀ: ਇੱਕ 19 ਸਾਲ ਦੀ ਕੁੜੀ ਨੇ ਇਲਜ਼ਾਮ ਲਗਾਇਆ ਸੀ ਕਿ ਹੋਟਲ ਵਿੱਚ ਉਸਦੇ ਨਾਲ 12 ਮੁੰਡਿਆਂ ਨੇ ਗੈਂਗਰੇਪ ਕੀਤਾ। ਬ੍ਰੀਟਿਸ਼ ਕੁੜੀ ਨੇ ਕਿਹਾ ਸੀ ਕਿ ਸਾਇਪ੍ਰਸ ਦੇ ਹੋਟਲ ਵਿੱਚ 17 ਜੁਲਾਈ ਨੂੰ ਘਟਨਾ ਹੋਈ। ਇਸ ਤੋਂ ਬਾਅਦ ਸਾਰੇ 12 ਆਰੋਪੀ ਮੁੰਡਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਲੇਕਿਨ ਹੁਣ ਇਸ ਕੇਸ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਮੀਡਿਆ ਰਿਪੋਰਟ ਦੇ ਮੁਤਾਬਕ, ਪੁਲਿਸ ਨੇ ਝੂਠੇ ਬਿਆਨ ਦੇਣ ਦੇ ਇਲਜ਼ਾਮ ਵਿੱਚ ਪੀੜਿਤ ਕੁੜੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਕੁੜੀ ਨੇ ਕਿਹਾ ਸੀ ਕਿ ਉਹ ਇੱਕ ਮੁੰਡੇ ਨਾਲ ਸਹਿਮਤੀ ਨਾਲ ਸੰਬੰਧ ਬਣਾ ਰਹੀ ਸੀ,  ਉਦੋਂ ਉਸਦੇ 11 ਹੋਰ ਦੋਸਤ ਆ ਗਏ ਅਤੇ ਸਾਰਿਆਂ ਨੇ ਰੇਪ ਕੀਤਾ। ਕੁੜੀ ਨੇ ਕਿਹਾ ਸੀ ਕਿ ਅੱਧੀ ਰਾਤ ਦੇ ਵੇਲੇ ਉਹ ਮੁੰਡੇ  ਦੇ ਕਮਰੇ ਵਿੱਚ ਗਈ ਸੀ, ਜਿੱਥੇ ਗੈਂਗਰੇਪ ਕੀਤਾ ਗਿਆ। ਸਾਰੇ ਆਰੋਪੀ ਮੁੰਡੇ ਇਜਰਾਇਲੀ ਸਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਲੇਕਿਨ ਵੀਰਵਾਰ ਨੂੰ 5 ਆਰੋਪੀ ਮੁੰਡਿਆਂ ਨੂੰ ਛੱਡ ਦਿੱਤਾ ਗਿਆ।

ਬਾਅਦ ਵਿੱਚ ਹੋਰ ਸੱਤ ਨੂੰ ਵੀ ਛੱਡ ਦਿੱਤਾ ਗਿਆ। ਉਥੇ ਹੀ, ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਕੁੜੀ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕੁੜੀ ਨੇ ਕਿਹਾ ਸੀ ਕਿ ਉਹ ਇੱਕ ਰਿਸਾਰਟ ਵਿੱਚ ਛੁੱਟੀਆਂ ਮਨਾ ਰਹੀ ਸੀ, ਇਸ ਦੌਰਾਨ ਉਹ ਇੱਕ ਮੁੰਡੇ ਦੇ ਸੰਪਰਕ ਵਿੱਚ ਆਈ।  ਸਾਇਪ੍ਰਸ ਦਾ Ayia Napa ਰਿਸਾਰਟਸ ਲਈ ਫੇਮਸ ਹੈ। ਸਾਰੇ ਆਰੋਪੀ 12 ਮੁੰਡਿਆਂ ਦੀ ਉਮਰ 15 ਤੋਂ 20 ਸਾਲ ਦੇ ਵਿੱਚ ਸੀ। ਪੁਲਿਸ ਨੇ ਮਾਮਲੇ ਵਿੱਚ ਡੀਐਨਏ ਜਾਂਚ ਕਰਾਉਣ ਦਾ ਫੈਸਲਾ ਕੀਤਾ ਸੀ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ