ਪੇਗਾਸਸ ਜਾਸੂਸੀ 'ਤੇ ਮਾਇਆਵਤੀ ਦਾ ਬਿਆਨ: ਅਪਣੀ ਨਿਗਰਾਨੀ ਵਿਚ ਮਾਮਲੇ ਦੀ ਜਾਂਚ ਕਰਾਵੇ ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਪੇਗਾਸਸ ਜਾਸੂਸੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

Mayawati urges SC to order probe into Pegasus

ਨਵੀਂ ਦਿੱਲੀ: ਦੇਸ਼ ਵਿਚ ਪੇਗਾਸਸ ਜਾਸੂਸੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੁਪਰੀਮ ਕੋਰਟ ਨੂੰ ਅਪਣੀ ਨਿਗਰਾਨੀ ਵਿਚ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ: Monsoon Session: ਲੋਕ ਸਭਾ ਵਿਚ ਹੰਗਾਮੇ 'ਤੇ ਸਪੀਕਰ ਦੀ ਚੇਤਾਵਨੀ, ਕਿਹਾ ਹੋਵੇਗਾ ਐਕਸ਼ਨ

ਮਾਇਆਵਤੀ ਨੇ ਕਿਹਾ ਕਿ ਦੇਸ਼ ਅਤੇ ਕਿਸਾਨਾਂ ਦੇ ਅਤਿ-ਜ਼ਰੂਰੀ ਮੁੱਦਿਆਂ ’ਤੇ ਸਰਾਕਰ ਅਤੇ ਵਿਰੋਧੀ ਧਿਰਾਂ ਵਿਚਾਲੇ ਭਾਰੀ ਟਕਰਾਅ ਕਾਰਨ ਮਾਨਸੂਨ ਸੈਸ਼ਨ ਸਹੀ ਢੰਗ ਨਾਲ ਨਹੀਂ ਚੱਲ ਰਿਹਾ। ਪੇਗਾਸਸ ਜਾਸੂਸੀ ਕਾਂਡ ਦਾ ਮੁੱਦਾ ਵੀ ਗਰਮਾ ਰਿਹਾ ਹੈ, ਫਿਰ ਵੀ ਕੇਂਦਰ ਇਸ ਦੀ ਜਾਂਚ ਲਈ ਤਿਆਰ ਨਹੀਂ। ਦੇਸ਼ ਚਿੰਤਤ ਹੈ।

ਹੋਰ ਪੜ੍ਹੋ: ਟੋਕੀਉ ਉਲੰਪਿਕ: ਕੁਆਰਟਰ ਫਾਈਨਲ ਵਿਚ ਪਹੁੰਚੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ

ਉਹਨਾਂ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੂੰ ਅਪੀਲ ਹੈ ਕਿ ਉਹ ਇਸ ’ਤੇ ਧਿਆਨ ਦੇਵੇ ਤਾਂ ਕਿ ਜਨਤਾ ਸਾਹਮਣੇ ਸੱਚਾਈ ਆ ਸਕੇ। ਮਾਇਆਵਤੀ ਨੇ ਟਵੀਟ ਕੀਤਾ, ‘ਬੀਐਸਪੀ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦੀ ਹੈ ਕਿ ਉਹ ਦੇਸ਼ ਵਿਚ ਇਸ ਬਹੁ-ਚਰਚਿਤ ਪੇਗਾਸਸ ਜਾਸੂਸੀ ਕਾਂਡ ਦੇ ਮਾਮਲੇ ਵੱਲ ਧਿਆਨ ਦੇ ਕੇ ਇਸ ਦੀ ਜਾਂਚ ਅਪਣੀ ਨਿਗਰਾਨੀ ਵਿਚ ਕਰਵਾਉਣ ਤਾਂ ਕਿ ਇਸ ਨੂੰ ਲੈ ਕੇ ਸੱਚਾਈ ਜਨਤਾ ਸਾਹਮਣੇ ਆ ਸਕੇ’।

ਹੋਰ ਪੜ੍ਹੋ: ਪੀਵੀ ਸਿੰਧੂ ਨੇ ਜਿੱਤ ਵੱਲ ਵਧਾਇਆ ਕਦਮ, ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਦੱਸ ਦਈਏ ਕਿ ਪੇਗਾਸਸ ਜਾਸੂਸੀ ਕਾਂਡ ਕਾਰਨ ਸੰਸਦ ਦਾ ਮਾਨਸੂਨ ਸੈਸ਼ਨ ਸਹੀ ਢੰਗ ਨਾਲ ਚੱਲ ਰਿਹਾ ਹੈ। ਵਿਰੋਧੀ ਧਿਰਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੀਆਂ ਹਨ। ਵਿਰੋਧੀ ਧਿਰ ਦਾ ਆਰੋਪ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਫਾਇਦੇ ਲਈ ਕਈ ਸਿਆਸਤਦਾਨਾਂ, ਪੱਤਰਕਾਰਾਂ ਅਤੇ ਮਹਾਨ ਸ਼ਖਸੀਅਤਾਂ ਦੇ ਫੋਨ ਟੈਪ ਕੀਤੇ ਹਨ।