ਪੇਗਾਸਸ 'ਤੇ ਹੰਗਾਮਾ: ਲੋਕ ਸਭਾ ਵਿਚ ਵਿਰੋਧੀ ਮੈਂਬਰਾਂ ਨੇ ਸੁੱਟੇ ਪਰਚੇ, ਲਾਏ 'ਖੇਲਾ ਹੋਬੇ' ਦੇ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨ, ਪੇਗਾਸਸ ਜਾਸੂਸੀ ਕਾਂਡ, ਮਹਿੰਗਾਈ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਸੰਸਦ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ।

Opposition MPs Uproar continues in Parliament

ਨਵੀਂ ਦਿੱਲੀ: ਖੇਤੀ ਕਾਨੂੰਨ, ਪੇਗਾਸਸ ਜਾਸੂਸੀ ਕਾਂਡ, ਮਹਿੰਗਾਈ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਸੰਸਦ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ। ਬੁੱਧਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀਆਂ ਨੇ ਹੰਗਾਮਾ ਸ਼ੁਰੂ ਕੀਤਾ। ਇਸ ਦੇ ਚਲਦਿਆਂ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਹੋਰ ਪੜ੍ਹੋ: ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ

12 ਵਜੇ ਸਦਨ ਦੀ ਕਾਰਵਾਈ ਫਿਰ ਸ਼ੁਰੂ ਹੋਈ ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਕਾਰਵਾਈ 2 ਵਜੇ ਤੱਕ ਮੁਲਤਵੀ ਹੋਈ। ਉਧਰ ਲੋਕ ਸਭਾ ਵਿਚ ਵਿਰੋਧੀ ਸੰਸਦ ਮੈਂਬਰਾਂ ਨੇ ਪਰਚੇ ਸੁੱਟੇ ਅਤੇ ‘ਖੇਲਾ ਹੋਬੇ’ ਦੇ ਨਾਅਰੇ ਲਗਾਏ। ਇਸ ਦੇ ਚਲਦਿਆਂ ਪਹਿਲਾਂ ਸਦਨ ਦੀ ਕਾਰਵਾਈ 12.30 ਵਜੇ ਤੱਕ ਅਤੇ ਫਿਰ ਦੁਪਹਿਰ 2 ਵਜੇ ਤੱਲ ਮੁਲਤਵੀ ਕੀਤੀ ਗਈ।

ਹੋਰ ਪੜ੍ਹੋ: ਭਾਰਤੀ ਮੂਲ ਦੇ ਸੰਜੀਵ ਸਹੋਤਾ ਦਾ ਨਾਵਲ 'ਚਾਈਨਾ ਰੂਮ' ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ

14 ਵਿਰੋਧੀ ਧਿਰਾਂ ਨੇ ਕੀਤੀ ਅਹਿਮ ਮੀਟਿੰਗ

ਸਦਨ ਦੇ ਬਾਹਰ ਇਕੋ ਵਿਚਾਰਧਾਰਾ ਵਾਲੇ 14 ਵਿਰੋਧੀ ਦਲਾਂ ਨੇ ਅਹਿਮ ਮੀਟਿੰਗ ਕੀਤੀ ਅਤੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾਈ। ਮੀਟਿੰਗ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪੇਗਾਸਸ ਜਾਸੂਸੀ ਕੇਸ, ਮਹਿੰਗਾਈ ਅਤੇ ਕਿਸਾਨੀ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕਰਾਂਗੇ।

ਹੋਰ ਪੜ੍ਹੋ: ਸ਼੍ਰੀਲੰਕਾ 'ਚ ਖੂਹ ਦੀ ਖੁਦਾਈ ਦੌਰਾਨ ਮਿਲਿਆ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ, ਕੀਮਤ 100 ਮਿਲੀਅਨ ਡਾਲਰ

ਦੱਸ ਦਈਏ ਕਿ ਅੱਜ ਸੰਸਦ ਵਿਚ ਮਾਨਸੂਨ ਸੈਸ਼ਨ ਦਾ ਅੱਠਵਾਂ ਦਿਨ ਹੈ। ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਹਰ ਦਿਨ ਠੱਪ ਹੋ ਰਹੀ ਹੈ। ਅੱਜ ਵੀ ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮਾ ਜਾਰੀ ਹੈ। ਮੰਗਲਵਾਰ ਨੂੰ ਵਿਰੋਧੀ ਧਿਰਾਂ ਨੇ ਪੇਗਾਸਸ ਜਾਸੂਸੀ ਮਾਮਲੇ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੋਵਾਂ ਸਦਨਾਂ ਵਿਚ ਹੰਗਾਮਾ ਕੀਤਾ। ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ।