ਮਿਗ-21 ਹਾਦਸਾ: ਹਿਮਾਚਲ ਅਤੇ ਜੰਮੂ ਨਾਲ ਸਬੰਧਤ ਸਨ ਜਾਨ ਗਵਾਉਣ ਵਾਲੇ ਦੋ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਫਲਾਈਟ ਲੈਫਟੀਨੈਂਟ ਬਲ ਜੰਮੂ ਦੇ ਵਸਨੀਕ ਸੀ।

2 Pilots Killed In Air Force's MiG-21 Jet Crash


ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਵੀਰਵਾਰ ਰਾਤ ਰਾਜਸਥਾਨ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਦੋ ਪਾਇਲਟ ਵਿੰਗ ਕਮਾਂਡਰ ਐਮ. ਰਾਣਾ ਅਤੇ ਫਲਾਈਟ ਲੈਫਟੀਨੈਂਟ ਅਦਵਿਤਿਆ ਬਲ ਦੀ ਮੌਤ ਹੋ ਗਈ। 


2 Pilots Killed In Air Force's MiG-21 Jet Crash

ਹਵਾਈ ਸੈਨਾ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੋਵਾਂ ਪਾਇਲਟਾਂ ਦੇ ਨਾਂ ਮੀਡੀਆ ਨੂੰ ਜਾਰੀ ਕੀਤੇ ਅਤੇ ਦੱਸਿਆ ਕਿ ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਫਲਾਈਟ ਲੈਫਟੀਨੈਂਟ ਬਲ ਜੰਮੂ ਦੇ ਵਸਨੀਕ ਸੀ। ਭਾਰਤੀ ਹਵਾਈ ਸੈਨਾ ਅਨੁਸਾਰ ਦੋ ਸੀਟਾਂ ਵਾਲਾ ਮਿਗ-21 ਜਹਾਜ਼ ਸਿਖਲਾਈ ਉਡਾਣ 'ਤੇ ਸੀ ਅਤੇ ਰਾਤ ਕਰੀਬ 9:10 ਵਜੇ ਬਾੜਮੇਰ ਨੇੜੇ ਕਰੈਸ਼ ਹੋ ਗਿਆ। ਏਅਰ ਹੈੱਡਕੁਆਰਟਰ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹਿਲਾਂ ਹੀ 'ਕੋਰਟ ਆਫ ਇਨਕੁਆਰੀ' ਦੇ ਹੁਕਮ ਦਿੱਤੇ ਹਨ।


2 Pilots Killed In Air Force's MiG-21 Jet Crash

ਮਿਗ-21 ਜਹਾਜ਼ ਲੰਬੇ ਸਮੇਂ ਤੋਂ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਰਹੇ ਹਨ। ਹਾਲਾਂਕਿ ਹਾਲ ਦੇ ਸਮੇਂ ਵਿਚ ਜਹਾਜ਼ਾਂ ਦਾ ਸੁਰੱਖਿਆ ਰਿਕਾਰਡ ਮਾੜਾ ਰਿਹਾ ਹੈ।  ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਮਾਰਚ ਵਿਚ ਰਾਜ ਸਭਾ ਵਿਚ ਕਿਹਾ ਸੀ ਕਿ ਪਿਛਲੇ ਪੰਜ ਸਾਲਾਂ ਵਿਚ ਤਿੰਨਾਂ ਸੇਵਾਵਾਂ ਦੇ ਜਹਾਜ਼ ਅਤੇ ਹੈਲੀਕਾਪਟਰ ਕਰੈਸ਼ਾਂ ਵਿਚ 42 ਰੱਖਿਆ ਕਰਮਚਾਰੀਆਂ ਦੀ ਮੌਤ ਹੋਈ ਸੀ।