ਭਾਰੀ ਗਿਣਤੀ ਵਿਚ ਅਤਿਵਾਦੀ ਭਾਰਤ 'ਚ ਵੜਨ ਲਈ ਕਾਹਲੇ : ਵੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਅਤੇ ਕਸ਼ਮੀਰ ਦੇ ਪੁਲਿਸ ਮੁਖੀ ਐਸ ਵੀ ਵੈਦ ਨੇ ਦਾਅਵਾ ਕੀਤਾ ਹੈ ਕਿ ਕਈ ਖ਼ਤਰਨਾਕ ਹਥਿਆਰ ਚੁੱਕੀ ਭਾਰੀ ਗਿਣਤੀ ਵਿਚ ਅਤਿਵਾਦੀ ਸਰਹੱਦ ਪਾਰੋਂ ਸੂਬੇ ਵਿਚ ਦਾਖ਼ਲ..........

J&K Police DGP SP Vaid

ਵਿਜੇਪੁਰ : ਜੰਮੂ ਅਤੇ ਕਸ਼ਮੀਰ ਦੇ ਪੁਲਿਸ ਮੁਖੀ ਐਸ ਵੀ ਵੈਦ ਨੇ ਦਾਅਵਾ ਕੀਤਾ ਹੈ ਕਿ ਕਈ ਖ਼ਤਰਨਾਕ ਹਥਿਆਰ ਚੁੱਕੀ ਭਾਰੀ ਗਿਣਤੀ ਵਿਚ ਅਤਿਵਾਦੀ ਸਰਹੱਦ ਪਾਰੋਂ ਸੂਬੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਕਿਹਾ ਕਿ ਫ਼ੌਜ ਅਤੇ ਬਾਰਡਰ ਸੁਰੱਖਿਆ ਫ਼ੋਰਸ ਦੇ ਮੁਲਾਜ਼ਮ ਸਰਹੱਦਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਵਿਚ ਘੁਸਪੈਠ ਕਰਨ ਦੀਆਂ ਉਨ੍ਹਾਂ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਚੁੱਕੇ ਹਨ। 

ਵੈਦ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਸੋਸ਼ਲ ਮੀਡੀਆ ਵਿਚ ਮੁਹਿੰਮ ਚਲਾਈ ਜਾ ਰੀ ਹੈ ਜਿਸ ਰਾਹੀਂ ਝੂਠਾ ਪ੍ਰਚਾਰ ਕਰ ਕੇ ਨੌਜਵਾਨ ਨੂੰ ਅਤਿਵਾਦ ਦੇ ਰਾਹ ਚੱਲਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਕੁੱਝ ਨੌਜਵਾਨ ਪਾਕਿਸਤਾਨੀਆਂ ਦੇ ਝੂਠੇ ਪ੍ਰਚਾਰ ਦੇ ਝਾਂਸੇ ਵਿਚ ਆ ਰਹੇ ਹਨ। ਵੈਦ ਨੇ ਕਿਹਾ ਕਿ ਖ਼ੁਫ਼ੀਆ ਰੀਪੋਰਟਾਂ ਦਸਦੀਆਂ ਹਨ ਕਿ ਕੰਟਰੋਲ ਰੇਖਾ ਤੋਂ ਪਾਰ ਖ਼ਤਰਨਾਕ ਹਥਿਆਰਾਂ ਨਾਲ ਲੈਸ ਭਾਰੀ ਗਿਣਤੀ ਵਿਚ ਅਤਿਵਾਦੀਆਂ ਦੀ ਮੌਜੂਦਗੀ ਹੈ

ਜਿਹੜੇ ਭਾਰਤ ਵਾਲੇ ਪਾਸੇ ਵੜਨ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਕਿਹਾ, 'ਸਾਡੇ ਜਵਾਨ ਇਸ ਚੁਨੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਨ੍ਹਾਂ ਦੀਆਂ ਹੀ ਕੋਸ਼ਿਸ਼ਾਂ ਸਦਕਾ ਅਤਿਵਾਦੀ ਅਪਣੇ ਮਨਸੂਬੇ ਪੂਰੇ ਕਰਨ ਵਿਚ ਨਾਕਾਮ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਫ਼ੌਜਾਂ ਅਤਿਵਾਦੀਆਂ ਦੀਆਂ ਕੋਸ਼ਿਸ਼ਾਂ ਨੂੰ ਸਫ਼ਲਤਾ ਨਾਲ ਨਾਕਾਮ ਕਰ ਰਹੀਆਂ ਹਨ।     (ਪੀਟੀਆਈ)