ਪਟਰੌਲ ਦੀ ਕੀਮਤ 78 ਤੋਂ ਪਾਰ, ਡੀਜ਼ਲ ਵੀ ਸਿਖਰ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਦੀਆਂ ਕੀਮਤ 78 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਗਈ ਹੈ...............

Petrol Pump

ਨਵੀਂ ਦਿੱਲੀ : ਪਟਰੌਲ ਦੀਆਂ ਕੀਮਤ 78 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਗਈ ਹੈ। ਪਿਛਲੇ ਕਰੀਬ ਤਿੰਨ ਮਹੀਨਿਆਂ ਵਿਚ ਪਟਰੌਲ ਦੀ ਕੀਮਤ ਪਹਿਲੀ ਵਾਰ ਏਨੀ ਉੱਚੀ ਹੋਈ ਹੈ ਜਦਕਿ ਡੀਜ਼ਲ ਦੀ ਕੀਮਤ ਵੀ ਸਿਖਰ 'ਤੇ ਹੈ। ਪਟਰੌਲ ਦੀ ਕੀਮਤ ਅੱਜ 14 ਪੈਸੇ ਅਤੇ ਡੀਜ਼ਲ ਦੀ ਕੀਮਤ 15 ਪੈਸੇ ਵਧਾਈ ਗਈ ਹੈ। ਇਥੇ ਡੀਜ਼ਲ ਦੀ ਕੀਮਤ 69.61 ਰੁਪਏ 'ਤੇ ਪਹੁੰਚ ਗਈ ਹੈ। ਨਵੀਂ ਦਿੱਲੀ ਵਿਚ ਪਟਰੌਲ ਦੀ ਕੀਮਤ ਸੱਭ ਤੋਂ ਘੱਟ ਯਾਨੀ 78 ਰੁਪਏ ਲਿਟਰ ਹੈ ਜਿਥੇ ਘੱਟ ਟੈਕਸਾਂ ਕਾਰਨ ਤਮਾਮ ਮਹਾਂਨਗਰਾਂ ਵਿਚੋਂ ਸੱਭ ਤੋਂ ਘੱਟ ਕੀਮਤ ਹੁੰਦੀ ਹੈ।

ਕਲ ਦਿੱਲੀ ਵਿਚ ਡੀਜ਼ਲ ਦੀ ਕੀਮਤ ਵਿਚ 14 ਪੈਸੇ ਪ੍ਰਤੀ ਲਿਟਰ ਜਦਕਿ ਪਟਰੌਲ ਦੀ ਕੀਮਤ ਵਿਚ 13 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਸੀ। ਕਲ ਮੁੰਬਈ ਵਿਚ ਪਟਰੌਲ 85.42 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 73.84 ਰੁਪਏ ਸੀ। ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਪੂਰੇ ਦੇਸ਼ ਵਿਚ ਸੱਭ ਤੋਂ ਘੱਟ ਇਸ ਕਾਰਨ ਹਨ ਕਿਉਂਕਿ ਇਥੇ ਸੇਲਜ਼ ਟੈਕਸ ਅਤੇ ਵੈਟ ਦੀ ਦਰ ਸੱਭ ਤੋਂ ਘੱਟ ਹੈ। ਦੋਹਾਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਲੋਕਾਂ ਦੇ ਘਰ ਦਾ ਬਜਟ ਵਿਗੜ ਗਿਆ ਹੈ। ਡੀਜ਼ਲ ਦੀ ਕੀਮਤ ਵਧਣ ਨਾਲ ਕਿਸਾਨਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।

ਡੀਜ਼ਲ ਦੀ ਕੀਮਤ ਵਿਚ ਤਾਂ ਅੱਠ ਮਹੀਨੇ ਵਿਚ ਦਸ ਰੁਪਏ ਦਾ ਵਾਧਾ ਹੋ ਗਿਆ ਹੈ। ਸਾਲ 2017-18 ਵਿਚ ਰਾਜ ਸਰਕਾਰਾਂ ਨੇ ਪਟਰੌਲ ਅਤੇ ਡੀਜ਼ਲ 'ਤੇ ਲੱਗੇ ਵੈਟ ਤੋਂ 2.09 ਲੱਖ ਕਰੋੜ ਰੁਪਏ ਕਮਾਏ ਤਾਂ ਕੇਂਦਰ ਨੇ ਇਸ ਅਰਸੇ ਵਿਚ 3.43 ਲੱਖ ਕਰੋੜ ਰੁਪਏ ਕਮਾਏ। ਡੀਜ਼ਲ 'ਤੇ ਡੀਲਰ ਦਾ ਕਮਿਸ਼ਨ ਪ੍ਰਤੀ ਲਿਟਰ 2.51 ਰੁਪਏ ਜਦਕਿ ਪਟਰੌਲ 'ਤੇ 3.61 ਰੁਪਏ ਹੈ।         (ਏਜੰਸੀ)