ਨਾਲੇ ਵਿਚ ਗਿਰੀ ਔਰਤ, ਤਮਾਸ਼ਬੀਨ ਬਣੇ ਰਹੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਕਈ ਵਾਰ ਦੂਜਿਆਂ ਦੀ ਅਣਦੇਖੀ ਦਾ ਸਾਹਮਣਾ ਕਰਨਾ ਪੈਂਦਾ ਹੈ।

Woman fallen in drainage

ਨੋਇਡਾ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਕਈ ਵਾਰ ਦੂਜਿਆਂ ਦੀ ਅਣਦੇਖੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਜਲਦੀ ਸੜਕ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਦੀ ਮਦਦ ਨਹੀਂ ਕਰਨਾ ਚਾਹੁੰਦੇ। ਅਜਿਹਾ ਹੀ ਇੱਕ ਹਾਦਸਾ ਅੱਜ ਗ੍ਰੇਟਰ ਨੋਇਡਾ ਵਿਚ ਐਲਜੀ ਚੌਕ ਦੇ ਕੋਲ ਦੇਖਣ ਨੂੰ ਮਿਲਿਆ ਜਿੱਥੇ ਨਾਲੇ ਵਿਚ ਡਿੱਗੀ ਇੱਕ ਔਰਤ ਦੀ ਮਦਦ ਕਰਨ ਕੋਈ ਨਹੀਂ ਆਇਆ। ਪੀੜਤ ਔਰਤ ਅੱਧੇ ਘੰਟੇ ਤੱਕ ਨਾਲੇ ਵਿਚ ਪਈ ਰਹੀ ਅਤੇ ਬਾਅਦ ਵਿਚ ਉਸ ਨੂੰ ਫਾਇਰ ਡਿਪਾਰਟਮੇਂਟ ਦੇ ਕਰਮਚਾਰੀਆਂ ਨੇ ਨਾਲੇ ਵਿਚੋਂ ਬਾਹਰ ਕੱਢਿਆ। 

ਗ੍ਰੇਟਰ ਨੋਇਡਾ ਵਿਚ ਐਲਜੀ ਚੌਕ ਦੇ ਕੋਲ ਔਰਤ ਨੇ ਤਬਿਅਤ ਵਿਗੜਨ ਤੋਂ ਬਾਅਦ ਵੈਨ ਰੁਕਵਾਈ ਸੀ। ਉਸ ਜਗ੍ਹਾ ਹੀ ਵੈਨ ਵਿਚੋਂ ਉਤਾਰਕੇ ਉਹ ਨਾਲੇ ਦੇ ਕੋਲ ਉਹ ਉਲਟੀ ਕਰ ਰਹੀ ਸੀ। ਉਲਟੀ ਕਰਦੇ ਸਮੇਂ ਅਚਾਨਕ ਔਰਤ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਾਲੇ ਵਿਚ ਡਿੱਗ ਪਈ। ਵੈਨ ਡਰਾਈਵਰ ਮਦਦ ਕਰਨ ਦੀ ਜਗ੍ਹਾ ਔਰਤ ਅਤੇ ਉਸ ਦੇ ਬੱਚੇ ਨੂੰ ਉਥੇ ਹੀ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ।  

ਔਰਤ ਦੇ ਨਾਲੇ ਵਿਚ ਡਿੱਗ ਜਾਣ ਤੋਂ ਬਾਅਦ ਉਸ ਦਾ ਬੱਚਾ ਉਥੇ ਹੀ ਖੜ੍ਹਾ ਰੋਂਦਾ ਰਿਹਾ ਪਰ ਉੱਥੇ ਮੌਜੂਦ ਲੋਕਾਂ ਵਿਚੋਂ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਲੋਕ ਘਟਨਾ ਸਥਾਨ 'ਤੇ ਖੜੇ ਤਮਾਸ਼ਬੀਨ ਬਣੇ ਰਹੇ। 100 ਨੰਬਰ ਡਾਇਲ ਕਰਨ 'ਤੇ ਵੀ ਔਰਤ ਨੂੰ ਕੋਈ ਮਦਦ ਨਹੀਂ ਮਿਲੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉੱਥੇ ਪਹੁੰਚਕੇ ਔਰਤ ਨੂੰ ਨਾਲੇ ਤੋਂ ਬਾਹਰ ਕੱਢਿਆ।