ਸ਼ਹੀਦ ਨਜੀਰ ਦੇ ਰੋਦੇਂ ਹੋਏ ਪਿਤਾ ਨੂੰ ਅਫ਼ਸਰ ਨੇ ਲਗਾਇਆ ਗਲੇ, ਲੋਕ ਹੋਏ ਭਾਵੁਕ
ਅਤਿਵਾਦੀਆਂ ਤੋਂ ਫੌਜ ਦੇ ਜਵਾਨ ਬਣੇ ਲਾਂਸਨਾਇਕ ਨਜੀਰ ਅਹਿਮਦ ਬਾਨੀ.....
ਜੰਮੂ (ਭਾਸ਼ਾ): ਅਤਿਵਾਦੀਆਂ ਤੋਂ ਫੌਜ ਦੇ ਜਵਾਨ ਬਣੇ ਲਾਂਸਨਾਇਕ ਨਜੀਰ ਅਹਿਮਦ ਬਾਨੀ ਹੁਣ ਨਹੀਂ ਰਹੇ। ਐਤਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਅਤਿਵਾਦੀਆਂ ਨਾਲ ਹੋਈ ਮੁੱਠ-ਭੇੜ ਵਿਚ ਉਹ ਸ਼ਹੀਦ ਹੋ ਗਏ। ਉਨ੍ਹਾਂ ਦੇ ਹਵਾਲੇ-ਏ-ਮਿੱਟੀ (ਅੰਤਮ ਸੰਸਕਾਰ) ਵਿਚ ਸੈਨਾ ਜਵਾਨ ਨੂੰ ਲੈ ਕੇ ਅਫ਼ਸਰ ਅਤੇ ਕਈ ਲੋਕ ਸ਼ਾਮਲ ਹੋਏ ਸਨ। ਪਰਵਾਰ ਦੇ ਹਰ ਮੈਂਬਰ ਦੀਆਂ ਅੱਖਾਂ ਹੰਝੁਆਂ ਨਾਲ ਭਰੀਆਂ ਸੀ। ਉਨ੍ਹਾਂ ਦੇ ਬਜੁਰਗ ਪਿਤਾ ਦੇ ਹੰਝੂ ਨਹੀਂ ਸਾਂਭੇ ਜਾ ਰਹੇ ਸਨ। ਉਦੋਂ ਇਕ ਸੈਨਾ ਅਫਸਰ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ ।
ਇਸ ਸਮੇਂ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਫੈਲ ਰਹੀ ਹੈ। ਭਾਰਤੀ ਫੌਜ ਨੇ ਇਸ ਤਸਵੀਰ ਨੂੰ ਟਵੀਟ ਵੀ ਕੀਤਾ। ਹੁਣ ਤੱਕ ਹਜਾਰਾਂ ਲਾਇਕ ਮਿਲ ਚੁੱਕੇ ਹਨ। ਕੁਝ ਟਵੀਟਰ ਸਰੋਤਿਆਂ ਨੇ ਲਿਖਿਆ ਹੈ, ‘ਇਸ ਤਸਵੀਰ ਦੀ ਭਾਵਨਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’ ਧਿਆਨ ਯੋਗ ਹੈ ਕਿ ਐਤਵਾਰ ਨੂੰ ਆਪਰੇਸ਼ਨ ਆਲਆਊਟ ਵਿਚ ਸੁਰੱਖਿਆਬਲਾਂ ਨੇ 6 ਅਤਿਵਾਦੀ ਮਾਰ ਗਿਰਾਏ। ਇਸ ਆਪਰੇਸ਼ਨ ਵਿਚ ਰਾਸ਼ਟਰੀ ਰਾਇਫਲਸ ਦੇ ਲਾਂਸਨਾਇਕ ਨਜੀਰ ਅਹਿਮਦ ਬਾਨੀ ਸ਼ਹੀਦ ਹੋ ਗਏ।
ਲਾਂਸਨਾਇਕ ਬਾਨੀ ਨੂੰ ਸਾਲ 2007 ਵਿਚ ਉਨ੍ਹਾਂ ਦੀ ਬਹਾਦਰੀ ਲਈ ਫੌਜ ਵਲੋਂ ਤਗਮਾ ਦਿਤਾ ਗਿਆ ਸੀ। ਉਹ ਕੁਲਗਾਮ ਤਹਿਸੀਲ ਦੇ ਚੇਕੀ ਅਸ਼ਮੂਜੀ ਪਿੰਡ ਦੇ ਰਹਿਣ ਵਾਲੇ ਸਨ। ਦੱਸ ਦਈਏ ਕਿ ਦੱਖਣ ਕਸ਼ਮੀਰ ਵਿਚ ਸਥਿਤ ਕੁਲਗਾਮ ਜਿਲ੍ਹਾ ਅਤਿਵਾਦੀਆਂ ਦਾ ਗੜ ਮੰਨਿਆ ਜਾਂਦਾ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਲਾਂਸਨਾਇਕ ਨਜੀਰ ਅਹਿਮਦ ਬਾਨੀ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ।