ਡਿਬਰੂਗੜ੍ਹ ਯੂਨੀਵਰਸਿਟੀ ਰੈਗਿੰਗ ਮਾਮਲਾ - ਦੋ ਵਿਦਿਆਰਥੀ ਬਰਖ਼ਾਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ਨੂੰ ਹੋਸਟਲ 'ਚੋਂ ਕੱਢਿਆ, ਅਤੇ ਅਕਾਦਮਿਕ ਸਹੂਲਤਾਂ 'ਤੇ ਲਗਾਈ ਰੋਕ

Image

 

ਡਿਬਰੂਗੜ੍ਹ - ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਵਿੱਚ ਦੋ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਰੈਗਿੰਗ ਦੇ ਦੋਸ਼ ਵਿੱਚ ਹੋਸਟਲ ਵਿੱਚੋਂ ਕੱਢ ਦਿੱਤਾ ਗਿਆ ਹੈ। 

ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਐਮ.ਕਾਮ ਦੇ ਵਿਦਿਆਰਥੀ ਦੀ ਰੈਗਿੰਗ ਕਰਨ ਦੇ ਦੋਸ਼ ਹੇਠ 18 ਵਿਦਿਆਰਥੀਆਂ ਦੇ ਨਾਂਅ ਕੱਟ ਦੇਣ ਤੋਂ ਬਾਅਦ, ਇਹ ਦੂਜੀ ਘਟਨਾ ਹੈ। ਵਿਦਿਆਰਥੀ ਦੀ ਰੀੜ੍ਹ ਦੀ ਹੱਡੀ ਅਤੇ ਹੱਥ ਵਿਚ ਫ੍ਰੈਕਚਰ ਹੋਣ ਤੋਂ ਬਾਅਦ ਉਹ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿਖੇ ਜ਼ੇਰੇ ਇਲਾਜ ਹੈ। 

ਅਸਾਮ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਬ ਕਾਕਤੀ ਨੇ ਕਿਹਾ ਕਿ ਸੰਸਥਾ ਨੇ ਜੂਨੀਅਰ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ।

ਕਾਕਤੀ ਨੇ ਕਿਹਾ, "ਜੇ ਚੀਜ਼ਾਂ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਸੰਭਾਲ ਲਈਆਂ ਜਾਂਦੀਆਂ, ਤਾਂ ਬਹੁਤ ਕੁਝ ਹੋਣ ਤੋਂ ਰੋਕਿਆ ਜਾ ਸਕਦਾ ਸੀ। ਅਸੀਂ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਜਾਂ ਪਰੇਸ਼ਾਨੀ ਦੀ ਕਿਸੇ ਵੀ ਘਟਨਾ ਨੂੰ ਲੈ ਕੇ ਬਹੁਤ ਸਖ਼ਤ ਹਾਂ, ਅਤੇ ਅਸੀਂ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰਦੇ।"

ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਖੇਤਰ ਦੇ ਇਸ ਸਭ ਤੋਂ ਪੁਰਾਣੇ ਮੈਡੀਕਲ ਕਾਲਜ ਦੀ ਐਂਟੀ-ਰੈਗਿੰਗ ਕਮੇਟੀ (ਏਆਰਸੀ) ਨੇ ਆਰਥੋਪੈਡਿਕਸ ਵਿਭਾਗ ਦੇ ਦੋ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਜੂਨੀਅਰ ਪੀ.ਜੀ. ਦੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਹੈ।

ਕਾਕਤੀ ਨੇ ਕਿਹਾ, “ਇਹ ਘੋਰ ਦੁਰਵਿਉਹਾਰ ਹੈ। ਇਸ ਲਈ, ਕਮੇਟੀ ਦੀ ਸਿਫ਼ਾਰਸ਼ 'ਤੇ, ਦੋਸ਼ੀ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਗਈ।"

ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਇੱਕ ਹੁਕਮ ਜਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਤੁਰੰਤ ਹੋਸਟਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਛੇ ਮਹੀਨਿਆਂ ਲਈ ਕਲਾਸਾਂ ਵਿੱਚ ਜਾਣ ਅਤੇ ਅਕਾਦਮਿਕ ਸਹੂਲਤਾਂ ’ਤੇ ਰੋਕ ਲਗਾ ਦਿੱਤੀ ਗਈ।

ਅਧਿਕਾਰੀਆਂ ਨੇ ਕਿਹਾ ਸੀ ਕਿ ਡਿਬਰੂਗੜ੍ਹ ਯੂਨੀਵਰਸਿਟੀ 'ਚ 26 ਨਵੰਬਰ ਨੂੰ ਵਾਪਰੀ ਇਸ ਘਟਨਾ 'ਚ ਪੀੜਤ 'ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਬਚਾਉਣ ਲਈ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।