ਖੇਤੀਬਾੜੀ ਦੇ ਮਾਮਲੇ ਦਿੱਲੀ ਵਿਚ ਬੈਠਣ ਨਾਲ ਨਹੀਂ ਨਿਪਟਾਏ ਜਾ ਸਕਦੇ- ਸ਼ਰਦ ਪਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ

Sharad Pawar

ਨਵੀਂ ਦਿੱਲੀ: ਐਨਸੀਪੀ ਮੁਖੀ ਅਤੇ ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਰਾਜਾਂ ਦੀ ਸਲਾਹ ਲਏ ਬਗੈਰ ਤਿੰਨ ਖੇਤੀਬਾੜੀ ਕਾਨੂੰਨ ਲਗਾਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਮਾਮਲਿਆਂ ਨਾਲ ਦਿੱਲੀ ਵਿਚ ਬੈਠ ਕੇ ਨਜਿੱਠਿਆ ਨਹੀਂ ਜਾ ਸਕਦਾ ਕਿਉਂਕਿ ਦੂਰ ਦੁਰਾਡੇ ਦੇ ਪਿੰਡਾਂ ਵਿਚ ਵਸਦੇ ਕਿਸਾਨ ਇਸ ਨਾਲ ਜੁੜੇ ਹੋਏ ਹਨ।