Meghalaya CM plays guitar: ਮੇਘਾਲਿਆ ਦੇ ਮੁੱਖ ਮੰਤਰੀ ਦਾ Rockstar ਅੰਦਾਜ਼! ਗਿਟਾਰ ਵਜਾ ਕੇ ਦਿਤੀ ਜ਼ਬਰਦਸਤ ਪੇਸ਼ਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਪਣੇ ਪੌਪ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।

Meghalaya CM plays Iron Maiden guitar solo on stage; shares video
 
 
 

 

View this post on Instagram

 

 
 
 
 
 
 
 
 

 
 

 
 
 

 

View this post on Instagram

 

 
 
 
 
 
 
 
 

 
 

A post shared by Conrad Sangma (@conrad_k_sangma)

 
 
 

 

View this post on Instagram

 

 
 
 
 
 
 
 
 

 
 

A post shared by Conrad Sangma (@conrad_k_sangma)

Meghalaya CM plays guitar; ਕਿਸੇ ਵੀ ਰਾਜਨੇਤਾ ਜਾਂ ਮੰਤਰੀ ਦਾ ਨਾਮ ਸੁਣਦੇ ਹੀ ਸਾਡੇ ਦਿਮਾਗ ਵਿਚ ਕੁੜਤਾ-ਪਜਾਮਾ ਪਹਿਨੇ ਅਤੇ ਟੋਪੀ ਪਾਏ ਵਿਅਕਤੀ ਦੀ ਤਸਵੀਰ ਆ ਜਾਂਦੀ ਹੈ ਪਰ ਜੇਕਰ ਤੁਸੀਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਸਟੇਜ 'ਤੇ ਖੜ੍ਹੇ ਹੋ ਕੇ ਇਲੈਕਟ੍ਰਿਕ ਗਿਟਾਰ ਵਜਾਉਂਦੇ ਦੇਖਦੇ ਹੋ ਤਾਂ ਤੁਸੀਂ ਹੈਰਾਨ ਜ਼ਰੂਰ ਹੋ ਜਾਵੋਗੇ।

ਦਰਅਸਲ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਪਣੇ ਪੌਪ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਲੋਕ, ਖਾਸ ਕਰਕੇ ਨੌਜਵਾਨ ਉਨ੍ਹਾਂ ਦਾ ਰੌਕਸਟਾਰ ਅੰਦਾਜ਼ ਬੇਹੱਦ ਪਸੰਦ ਕਰ ਰਹੇ ਹਨ। ਜੇਕਰ ਕੋਈ ਇੰਸਟਾਗ੍ਰਾਮ 'ਤੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਫੋਲੋ ਕਰ ਰਿਹਾ ਹੈ, ਤਾਂ ਸ਼ਾਇਦ ਉਸ ਨੂੰ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਗਿਟਾਰ ਵਜਾਉਣਾ ਮੁੱਖ ਮੰਤਰੀ ਦਾ ਸੱਭ ਤੋਂ ਪਸੰਦੀਦਾ ਸ਼ੌਕ ਹੈ, ਪਰ 27 ਦਸੰਬਰ ਨੂੰ ਸ਼ੇਅਰ ਕੀਤੀ ਗਈ ਵੀਡੀਉ ਵਿਚ ਮੁੱਖ ਮੰਤਰੀ ਨੂੰ ਪੂਰੀ ਤਰ੍ਹਾਂ ਗਿਟਾਰ ਵਜਾਉਣ ਵਿਚ ਮਗਨ ਦੇਖਿਆ ਜਾ ਰਿਹਾ ਹੈ।

 

 

ਉਹ ਮਸ਼ਹੂਰ ਅੰਗਰੇਜ਼ੀ ਬੈਂਡ ਆਇਰਨ ਮੇਡੇਨ ਦੀ ਮਸ਼ਹੂਰ ਧੁਨ 'ਵੇਸਟੇਡ ਈਅਰਸ' 'ਤੇ ਗਿਟਾਰ ਵਜਾ ਰਹੇ ਹਨ। ਇਸ ਦੌਰਾਨ ਮਾਹੌਲ ਤਾੜੀਆਂ ਅਤੇ ਸੀਟੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਆਇਰਨ ਦਾ ਗਠਨ 1975 ਵਿਚ ਸਟੀਵ ਹੈਰਿਸ ਨਾਮਕ ਇਕ ਸੰਗੀਤਕਾਰ ਦੁਆਰਾ ਕੀਤਾ ਗਿਆ ਸੀ। ਇਹ ਬੈਂਡ ਅੱਜ ਵੀ ਬਹੁਤ ਮਸ਼ਹੂਰ ਹੈ।

ਸੋਸ਼ਲ ਮੀਡੀਆ 'ਤੇ ਲੋਕ ਮੁੱਖ ਮੰਤਰੀ ਦੀ ਪੇਸ਼ਕਾਰੀ ਦੀ ਤਾਰੀਫ ਕਰ ਰਹੇ ਹਨ। ਹੁਣ ਤਕ ਕਰੋੜਾਂ ਲੋਕ ਉਨ੍ਹਾਂ ਦੀ ਵੀਡੀਉ ਦੇਖ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਕੁੱਝ ਲੋਕਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੇ ਅਜਿਹਾ ਪ੍ਰਤਿਭਾਸ਼ਾਲੀ ਰਾਜਨੇਤਾ ਕਦੇ ਨਹੀਂ ਦੇਖਿਆ। ਕੋਨਰਾਡ ਸੰਗਮਾ 2018 ਵਿਚ ਮੇਘਾਲਿਆ ਦੇ 12ਵੇਂ ਮੁੱਖ ਮੰਤਰੀ ਬਣੇ ਸਨ।

(For more Punjabi news apart from Meghalaya CM plays Iron Maiden guitar solo on stage, stay tuned to Rozana Spokesman)