ਜਾਣੋ, ਨੋਟ 'ਤੇ ਕਿਉਂ ਛਾਪੀ ਜਾਂਦੀ ਹੈ ਮਹਾਤਮਾ ਗਾਂਧੀ ਦੀ ਤਸਵੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਓ ਅੱਜ ਜਾਣਦੇ ਹਾਂ ਭਾਰਤੀ...

Mahatma Gandhi

ਦਿੱਲੀ- ਅੱਜ ਦੇ ਦਿਨ 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ 3 ਗੋਲੀਆਂ ਮਾਰ ਕੇ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਬਰਸੀ ਹੈ। ਗਾਂਧੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਹਨ, ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ਾਨਾ ਕੰਮ 'ਚ ਆਉਣ ਵਾਲੀ ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਕਿਉਂ ਛਪੀ ਹੁੰਦੀ ਹੈ। 

ਆਓ ਅੱਜ ਜਾਣਦੇ ਹਾਂ ਭਾਰਤੀ ਨੋਟ 'ਤੇ ਗਾਂਧੀ ਦੀ ਤਸਵੀਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਇਸ ਦੀ ਸ਼ੁਰੂਆਤ 1996 'ਚ ਹੋਈ ਸੀ, ਜਦੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟ ਆਏ ਸਨ। ਉਸ ਤੋਂ ਬਾਅਦ 5,10, 20,100, 500 ਅਤੇ 1000 ਰੁਪਏ ਦੇ ਨੋਟ ਛਾਪੇ ਗਏ। ਇਸ ਦੌਰਾਨ ਅਸ਼ੋਕ ਸਤੰਭ ਦੀ ਥਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਦਿੱਤੀ ਗਈ। ਅਤੇ ਅਸ਼ੋਕ ਸਤੰਭ ਦੀ ਤਸਵੀਰ ਨੋਟ ਦੇ ਖੱਬੇ ਪਾਸੇ ਹੇਠਲੇ ਹਿੱਸੇ 'ਤੇ ਪ੍ਰਿੰਟ ਕਰ ਦਿੱਤੀ ਗਈ।

ਨੋਟ 'ਤੇ ਛਪਣ ਵਾਲੀ ਗਾਂਧੀ ਦੀ ਤਸਵੀਰ 1946 'ਚ ਖਿੱਚੀ ਗਈ ਸੀ। ਗਾਂਧੀ ਜੀ ਦੀ ਇਹ ਤਸਵੀਰ ਉਦੋਂ ਲਈ ਗਈ ਸੀ, ਜਦੋਂ ਉਹ ਲਾਰਡ ਫਰੈਡਰਿਕ ਪੇਥਿਕ ਲਾਰੈਂਸ ਵਿਕਟਰੀ ਹਾਊਸ 'ਚ ਆਏ ਸਨ। ਇਕ ਆਰ. ਟੀ. ਆਈ. 'ਚ ਇਹ ਗੱਲ ਸਾਹਮਣੇ ਆਈ ਸੀ। ਕਿ ਸਾਲ 1993 'ਚ ਆਰ. ਬੀ. ਆਈ. ਨੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਸੀ।

ਹਾਲਾਂਕਿ ਗਾਂਧੀ ਦੀ ਤਸਵੀਰ 'ਤੇ ਕਈ ਵਾਰ ਬਹਿਸ ਹੁੰਦੀ ਰਹੀ ਕਿ ਉਨ੍ਹਾਂ ਦੀ ਥਾਂ 'ਤੇ ਹੋਰ ਸੁਤੰਤਰਤਾ ਸੈਨਾਨੀ ਦੀ ਤਸਵੀਰ ਕਿਉਂ ਨਹੀਂ ਛਾਪੀ ਗਈ। ਦਰਅਸਲ ਸਾਡਾ ਦੇਸ਼ ਏਕਤਾ ਵਾਲਾ ਦੇਸ਼ ਹੈ ਅਤੇ ਮਹਾਤਮਾ ਗਾਂਧੀ ਨੂੰ ਰਾਸ਼ਟਰੀ ਪ੍ਰਤੀਕ ਦੇ ਰੂਪ ਵਿਚ ਮੰਨਿਆ ਜਾਂਦਾ ਹੈ। 

ਰਾਸ਼ਟਰਪਿਤਾ ਦੀ ਉਪਾਧੀ ਹਾਸਲ ਕਰ ਚੁੱਕੇ ਗਾਂਧੀ ਉਸ ਸਮੇਂ ਰਾਸ਼ਟਰ ਦਾ ਚਿਹਰਾ ਸਨ, ਇਸ ਲਈ ਉਨ੍ਹਾਂ ਦੇ ਨਾਂ 'ਤੇ ਫੈਸਲਾ ਲਿਆ ਗਿਆ। ਕਿਉਂਕਿ ਹੋਰ ਸੈਨਾਨੀਆਂ ਦੇ ਨਾਂ 'ਤੇ ਖੇਤਰੀ ਨੋਟ ਹੋ ਸਕਦਾ ਸੀ। ਹਾਲਾਂਕਿ ਇਸ ਸਵਾਲ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।