ਕਿਸਾਨੀ ਸੰਘਰਸ਼ ਗਰੀਬ ਦੀ ਰੋਟੀ ਤੇ ਕਿਸਾਨ ਦੀ ਪੱਗ ਦਾ ਅੰਦੋਲਨ ਹੈ: ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਸਰੀ ਪੱਗ ਬੰਨ੍ਹ ਰਾਕੇਸ਼ ਟਿਕੈਤ ਦੀ ਭਾਜਪਾ ਸਰਕਾਰ ਨੂੰ ਲਲਕਾਰ...

Rakesh Tikait

ਨਵੀਂ ਦਿੱਲੀ (ਸੈਸ਼ਵ ਨਾਗਰਾ): ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ 2 ਮਹੀਨੇ ਤੋਂ ਚੱਲ ਰਿਹਾ ਹੈ। ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ ਉਤੇ ਵੱਖ-ਵੱਖ ਥਾਵਾਂ ‘ਤੇ ਚੱਲ ਰਿਹਾ ਹੈ, ਜਿੱਥੇ ਗਾਜ਼ੀਪੁਰ ਬਾਰਡਰ ‘ਤੇ ਅਗਵਾਈ ਰਾਕੇਸ਼ ਟਿਕੈਤ ਵੱਲੋਂ ਕੀਤੀ ਜਾ ਰਹੀ ਹੈ।

26 ਜਨਵਰੀ ਦੀ ਹਿੰਸਾਂ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ਘਟਣੀ ਸ਼ੁਰੂ ਹੋਣ ਲੱਗ ਪਈ ਸੀ ਪਰ ਭਾਜਪਾ ਸਰਕਾਰ ਵੱਲੋਂ ਭੇਜੀ ਗਈ ਭਾਰੀ ਪੁਲਿਸ ਫੋਰਸ ਅਤੇ ਸਥਾਨਕ ਲੋਕਾਂ ਨੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ ਨੂੰ ਚੁੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਰਾਕੇਸ਼ ਟਿਕੈਤ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਕੇ ਕਿਹਾ, ਕਿ ਮੈਂ ਕਿਸਾਨਾਂ ਨੂੰ ਨਹੀਂ ਛੱਡ ਸਕਦਾ, ਭਾਜਪਾ ਸਰਕਾਰ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ।

ਰਾਕੇਸ਼ ਟਿਕੈਤ ਦੀ ਰੋਂਦੇ ਹੋਇਆ ਦੀ ਵੀਡੀਓ ਪੂਰੇ ਦੇਸ਼ ਵਿਚ ਵਾਇਰਸ ਹੋਈ, ਜਿਸ ਨੂੰ ਦੇਖ ਦੇਸ਼ ਦੇ ਕਿਸਾਨਾਂ ਵਿਚ ਮੁੜ ਜੋਸ਼ ਦੀ ਕਿਰਨ ਜਾਗੀ ਅਤੇ ਰਾਤੋ-ਰਾਤ ਦਿੱਲੀ ਅੰਦੋਲਨ ਵਿਚ ਚਾਲੇ ਪਾ ਦਿੱਤੇ। ਗ਼ਾਜੀਪੁਰ ਬਾਰਡਰ ‘ਤੇ ਹੁਣ ਪਹਿਲਾਂ ਨਾਲੋਂ 4 ਗੁਣਾ ਇੱਕਠ ਹੈ, ਤੇ ਕਿਸਾਨ ਅੰਦੋਲਨ 26 ਜਨਵਰੀ ਦੀ ਢਾਲ ਤੋਂ ਬਾਅਦ ਮੁੜ ਪੈਰੀਂ ਖੜ੍ਹਾ ਹੋ ਗਿਆ ਹੈ, ਜਿਸਨੇ ਪਹਿਲਾਂ ਨਾਲੋਂ ਵੀ ਦੁਗਣੀ ਰਫ਼ਤਾਰ ਫੜ ਲਈ ਹੈ।

ਕਿਸਾਨ ਅੰਦੋਲਨ ਨੂੰ ਮੁੜ ਦੇਖ ਸਰਕਾਰ ਵੀ ਬੁਖਲਾਹਟ ਵਿਚ ਆ ਚੁੱਕੀ ਹੈ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਗਰੀਬ ਦੀ ਰੋਟੀ ਦਾ ਅੰਦੋਲਨ ਹੈ, ਕਿਸਾਨ ਦੀ ਪੱਗ ਦਾ ਅੰਦੋਲਨ ਹੈ, ਕਿਸਾਨ ਦੀ ਜਮੀਨ ਦਾ ਅੰਦੋਲਨ, ਇਹ ਕਿਸਾਨਾਂ ਦਾ ਅੰਲੋਦਨ ਹੈ ਇਸ ਲਈ ਕਿਸਾਨਾਂ ਦਾ ਆਉਣ ਇੱਥੇ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਦੇ ਅੰਦੋਲਨ ਖਤਮ ਨਹੀਂ ਹੋਵੇਗਾ ਨਾ ਕਦੇ ਅੰਦੋਲਨਕਾਰੀ ਖਤਮ ਹੋਣਗੇ, ਇਹ ਸਿਰਫ਼ ਸਰਕਾਰਾਂ ਵੱਲੋਂ ਧੱਕਾ ਕੀਤੀ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੰਦੋਲਨ ਇਸ ਤਰ੍ਹਾਂ ਹੀ ਚਲਦਾ ਰਹੇਗਾ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਹਿੰਸਾ ਦੇ ਪੁਜਾਰੀ ਨਹੀਂ ਹਾਂ ਅਤੇ ਨਾ ਹਿੰਸਾ ਕੀਤੀ ਤੇ ਨਾ ਹੀ ਕਰਾਂਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਸਰਕਾਰ ਸਾਨੂੰ ਗੱਲਬਾਤ ਲਈ ਬੁਲਾਏਗੀ ਤਾਂ ਅਸੀਂ ਜਰੂਰ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਂਤੀ ਲਈ ਜੇ ਸਾਨੂੰ ਗ੍ਰਿਫ਼ਤਾਰੀ ਵੀ ਦੇਣੀ ਪਈ ਅਸੀਂ ਉਹ ਵੀ ਦੇਵਾਂਗੇ।