ਜੰਮੂ-ਕਸ਼ਮੀਰ : ਬਨਿਹਾਲ ਦੇ ਨੇੜੇ ਕਾਰ ‘ਚ ਧਮਾਕਾ, ਨੇੜਿਓ ਲੰਘ ਰਿਹਾ ਸੀ ਸੁਰੱਖਿਆਂ ਬਲਾਂ ਦਾ ਕਾਫ਼ਿਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਸ਼੍ਰੀਨਗਰ ਜੰਮੂ ਹਾਈਵੇ ਪਰ ਬਨਿਹਾਲ ਦੇ ਨੇੜੇ ਇਕ ਕਾਰ ਵਿਚ ਧਮਾਕਾ ਹੋ ਗਿਆ...

Blast

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਵਿਚ ਸ਼੍ਰੀਨਗਰ ਜੰਮੂ ਹਾਈਵੇ ਪਰ ਬਨਿਹਾਲ ਦੇ ਨੇੜੇ ਇਕ ਕਾਰ ਵਿਚ ਧਮਾਕਾ ਹੋ ਗਿਆ। ਸੇਂਟਰੋ ਕਾਰ ਵਿਚ ਹੋਏ ਧਮਾਕੇ ਦੇ ਨੇੜਿਓ ਸੁਰੱਖਿਆ ਬਲਾਂ ਦਾ ਕਾਫ਼ਿਲਾ ਵੀ ਲੰਘ ਰਿਹਾ ਸੀ। ਫਿਲਹਾਲ ਕਿਸੇ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਸੀਆਰਪੀਐਫ਼ ਦੇ ਸੂਤਰਾਂ ਦੇ ਮੁਤਾਬਿਕ ਕਾਰ ਦਾ ਸਿਲੰਡਰ ਬਲਾਸਟ ਹੋਣ ਨਾਲ ਧਮਾਕਾ ਹੋਇਆ, ਹਾਦਸੇ ਤੋਂ ਬਾਅਦ ਡ੍ਰਾਇਵਰ ਉਥੋਂ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਸੀਆਰਪੀਐਫ਼ ਦੇ ਕਾਫ਼ਿਲੇ ਦੀ ਬੱਸ ਕਾਰ ਨਾਲ ਟਕਰਾਈ ਸੀ, ਜਿਸ ਨਾਲ ਮਾਮੂਲੀ ਨੁਕਸਾਲ ਹੋਇਆ ਹੈ।

ਘਟਨਾ ਦੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿਚ ਦਿਖਾਈ ਦੇ ਰਿਹਾ ਹੈ ਕਿ ਕਾਰ ਦੇ ਪਰਖੱਚੇ ਉਡ ਗਏ ਹਨ। ਹਲੇ ਹਾਦਸੇ ਦੀ ਵਜਾ ਸਪੱਸ਼ਟ ਨਹੀਂ ਸਕੀ ਪਰ ਕਿਹਾ ਜਾ ਰਿਹਾ ਹੈ ਕਿ ਇਕ ਵਾਰ ਫਿਰ ਸੀਆਰਪੀਐਫ਼ ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਕਸ਼ਮੀਰ ਘਾਟੀ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਤੋਂ ਹੀ ਜੰਮੂ-ਕਸ਼ਮੀਰ ਵਿਚ ਹਾਈ ਅਲਰਟ ਜਾਰੀ ਹੈ। ਪੁਲਵਾਮਾ ਹਮਲੇ ਤੋਂ ਬਾਅਦ ਵੀ ਕਈ ਅਜਿਹੇ ਇਨਪੁਟ ਆਉਂਦੇ ਰਹੇ ਹਨ ਜਿਨ੍ਹਾਂ ਵਿਚ ਇਕ ਹੋਰ ਹਮਲੇ ਦਾ ਸ਼ੱਕ ਸੀ। ਇਹ ਕਾਰਨ ਹੈ ਕਿ ਪੂਰੇ ਰਾਜ ਵਿਚ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕੀਤੇ ਗਏ ਹਨ।

ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਆਰਡੀਐਕਸ ਦਾ ਇਸਤੇਮਾਲ ਹੋਇਆ ਸੀ। ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸੀ। ਪੁਲਵਾਮਾ ਅਤਿਵਾਦੀ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ।