ਜੰਮੂ ਕਸ਼ਮੀਰ ਦੇ ਕੁਪਵਾੜਾ ਵਿਚ ਹਥਿਆਰ ਤੇ ਗੋਲਾਬਾਰੂਦ ਦਾ ਜਖ਼ੀਰਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਦੇ ਨਾਰੇ ਇਕ ਖੇਤਰ...

Army

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਦੇ ਨਾਰੇ ਇਕ ਖੇਤਰ ਤੋਂ ਸਰੱਖਿਆ ਬਲਾਂ ਨੇ ਪੰਜ ਏ.ਕੇ ਅਸਾਲਟ ਰੀਇਫਲਾਂ ਸਮੇਤ ਹਥਿਆਰਾਂ ਅਤੇ ਬੋਲਾਬਾਰੂਦ ਦਾ ਜਖ਼ੀਰਾ ਬਰਾਮਦ ਕੀਤਾ ਹੈ। ਫ਼ੌਜ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਅਧਿਕਾਰੀ ਨੇ ਕਿਹਾ , ਕਰਨਾਹ ਵਿਚ ਤੈਨਾਤ ਸੁਰੱਖਿਆ ਬਲਾਂ ਨੂੰ ਮਿਲੀ ਇਕ ਵੱਡੀ ਕਾਮਯਾਬੀ ਵਿਚ ਐਤਵਾਰ ਦੇਰ ਰਾਤ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ। ਫ਼ੌਜ ਅਤੇ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਇਹ ਸੰਭਵ ਹੋ ਸਕਿਆ।

ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਗੁਪਤ ਸੂਚਨਾ ਦੇ ਆਧਾਰ ਇਕ ਅਧਿਆਨ ਚਲਾਇਆ ਅਤੇ ਪੰਜ ਏਕੇ ਰਾਇਫਲਾਂ ਤੇ ਕਈਂ ਮੈਗਜੀਨ ਅਤੇ ਕਾਰਤੂਸ ਸਮੇਤ ਸੱਤ ਪਿਸਤੌਲ ਬਰਾਮਦ ਕੀਤੇ ਅਧਿਕਾਰੀ ਨੇ ਕਿਹਾ, ਅਭਿਆਨ ਕੰਟਰੋਲ ਲਾਈਨ ਦੇ ਬਿਲਕੁਲ ਨੇੜੇ ਪਿੰਡ ਵਿਚ ਚਲਾਇਆ ਗਿਆ ਜੋ ਲੀਪਾ ਪਾਰਟੀ ਵਿਚ ਪਾਕਿਸਤਾਨ ਫੌਜ ਦੀ ਸਿੱਧੀ ਨਿਗਰਾਨੀ ਵਿਚ ਆਉਂਦਾ ਹੈ।