ਬੰਦ ਰਹੇ ਬੀਜੇਪੀ, ਕਾਂਗਰਸ ਅਤੇ ਇਨੈਲੋ ਦੇ ਚੋਣ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Election Commission of India

ਨਵੀਂ ਦਿੱਲੀ: ਬਗੈਰ ਆਗਿਆ ਤੋਂ ਚੋਣ ਦਫ਼ਤਰ ਖੋਲ੍ਹਣ ਵਾਲੇ ਉਮੀਦਵਾਰਾਂ ਦੇ ਸੋਮਵਾਰ ਨੂੰ ਦਫ਼ਤਰ ਬੰਦ ਰਹੇ। ਚੋਣ ਕਮਿਸ਼ਨ ਦੀ ਸਖ਼ਤਾਈ ਦੇ ਚਲਦੇ ਪੁਲਿਸ ਨੇ ਬੀਜੇਪੀ ਉਮੀਦਵਾਰ ਕ੍ਰਿਸ਼ਣਪਾਲ ਗੁਰਜਰ, ਕਾਂਗਰਸ ਉਮੀਦਵਾਰ ਅਵਤਾਰ ਸਿੰਘ ਭੜਾਨਾ ਅਤੇ ਆਈਐਨਐਲਡੀ ਉਮੀਦਵਾਰ ਮਹਿੰਦਰ ਚੌਹਾਨ ਦੇ ਦਫ਼ਤਰ ਬੰਦ ਕਰਵਾਏ ਗਏ। ਇਸ ਦੇ ਚਲਦੇ ਹਥੀਨ, ਮੰਡਰਾਕੋਲਾ, ਬਾਮਨੀਖੇੜਾ, ਉਟਾਵੜ, ਹੋਡਲ, ਹਸਨਪੁਰ, ਗਦਪੁਰੀ ਵਿਚ ਖੋਲੇ ਗਏ ਚੋਣ ਦਫ਼ਤਰਾਂ ਦੀ ਵੀ ਜਾਂਚ ਕੀਤੀ ਗਈ।

ਸਹਾਇਕ ਰਿਟਰਨਿੰਗ ਅਧਿਕਾਰੀ ਜਤਿੰਦਰ ਕੁਮਾਰ ਨੇ ਦਸਿਆ ਕਿ ਬਿਨ੍ਹਾਂ ਆਗਿਆ ਤੋਂ ਦਫ਼ਤਰ ਖੋਲਣ ਵਾਲੇ ਉਮੀਦਵਾਰਾਂ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਪੁਲਿਸ ਭੇਜ ਕੇ ਦਫ਼ਤਰ ਬੰਦ ਕਰਵਾਏ ਗਏ ਸਨ। ਉਮੀਦਵਾਰਾਂ ਨੇ ਦਫ਼ਤਰ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੁਲਿਸ ਦੀ ਸਖ਼ਤੀ ਦੇ ਚਲਦੇ ਉਹ ਅਜਿਹਾ ਨਾ ਕਰ ਸਕੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਡਾ. ਮਨੀਰਾਮ ਸ਼ਰਮਾ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਚਾਹੀਦੀ ਹੈ।

ਉਮੀਦਵਾਰਾਂ ਨੇ ਦਸਿਆ ਕਿ ਉਹਨਾਂ ਨੇ ਦਫ਼ਤਰ ਖੋਲ੍ਹਣ ਲਈ ਅਰਜ਼ੀ ਜਮ੍ਹਾਂ ਕਰਵਾ ਦਿੱਤੀ ਹੈ ਅਤੇ ਚੋਣ ਦਫ਼ਤਰ ਤੋਂ ਆਗਿਆ ਮਿਲਣ ਤੋਂ ਬਾਅਦ ਆਫਿਸ ਖੋਲ੍ਹ ਦਿੱਤੇ ਜਾਣਗੇ। ਐਸ, ਹਥੀਨ ਅਨੁਸਾਰ ਚੋਣ ਦਫ਼ਤਰ ਦੀ ਆਗਿਆ ਤੋਂ ਬਿਨ੍ਹਾਂ ਦਫ਼ਤਰ ਖੋਲ੍ਹਣ ਦੇ ਮਾਮਲੇ ਵਿਚ ਕਾਰਵਾਈ ਤੋਂ ਬਾਅਦ ਸੋਮਵਾਰ ਨੂੰ ਇਹਨਾਂ ਦੀ ਸਵੀਕਾਰਤਾ ਲਈ ਅਰਜ਼ੀ ਆ ਗਈ ਹੈ।

ਹਥੀਨ ਐਸਡੀਐਮ ਦੇ ਦਫ਼ਤਰ ਵਿਚ ਬੀਜੇਪੀ ਉਮੀਦਵਾਰ ਕ੍ਰਿਸ਼ਣਪਾਲ ਗੁਰਜਰ ਅਤੇ ਕਾਂਗਰਸ ਉਮੀਦਵਾਰ ਅਵਤਾਰ ਸਿੰਘ ਭੜਾਨਾ ਵੱਲੋਂ ਆਗਿਆ ਮਿਲੀ ਹੈ। ਦੋਵਾਂ ਹੀ ਦਫ਼ਤਰਾਂ ’ਤੇ ਤਾਲਾ ਲਗਾਇਆ ਗਿਆ ਸੀ। ਐਸਡੀਐਮ ਨੇ  ਦਸਿਆ ਕਿ ਸਬੰਧਿਤ ਥਾਣੇ ਤੋਂ ਰਿਪੋਰਟ ਲੈ ਕੇ ਸਵੀਕਾਰਤਾ ਦਿੱਤੀ ਜਾਵੇਗੀ।